Friday, July 5, 2024

42ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਦਗਾਰੀ ਫੁਟਬਾਲ ਟੂਰਨਾਮੈਟ ਸ਼ਾਨੋ ਸ਼ੌਕਤ ਨਾਲ ਸ਼ੁਰੂ

ਕੈਪਟਨ ਨਰੈਣ ਸਿੰਘ ਦੀ ਸਰਪ੍ਰਸਤੀ ਵਿਚ ਹੋਣਗੇ ਫੁੱਟਬਾਲ ਮੈਚ
ਕੈਪਟਨ ਨਰਾਇਣ ਸਿੰਘ ਸਰਾਂ ਯੂ. ਐਸ. ਏ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਅਹਿਮ ਯੋਗਦਾਨ

PPN0904201502

ਬਟਾਲਾ, 9 ਅਪ੍ਰੈਲ ( ਨਰਿੰਦਰ ਸਿੰਘ ਬਰਨਾਲ) – ਹਰ ਸਾਲ ਦੀ ਤਰਾਂ ਯੰਗ ਫਾਰਮਰਜ਼ ਯੂਥ ਕਲੱਬ ਜੈਤੋਸਰਜਾ (ਗੁਰਦਾਸਪੁਰ) ਤੇ ਐਨ ਆਰ ਆਈ ਭਰਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਤੇ ਸਹਿਯੋਗ ਨਾਲ ਨੌਜਵਾਂਨਾ ਖੇਡਾਂ ਵੱਲ ਪ੍ਰੇਰਤ ਕਰਨ ਵਾਸਤੇ 9 ਅਪਰੈਲ ਤੋ 12 ਅਪਰੈਲ ਤੱਕ 42ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਂਦਗਾਰੀ ਟੂਰਨਾਮੈਟ ਅੱਜ ਸ਼ਾਨੋ ਸੌਕਤ ਨਾਲ ਸ਼ੁਰੂ ਹੋਇਆ। ਇਸ ਮੌਕੇ ਵਾਹਿਗੂਰੁ ਦਾ ਉਟ ਆਸਰਾ ਲੈਣ ਉਪਰੰਤ ਝੰਡਾ ਲਹਿਰਾ ਕੇ ਫੁੱਟਬਾਲ ਟੂਰਨਾਮੈਟ ਦਾ ਉਦਘਾਟਨ ਕੀਤਾ ਗਿਆ ਅਤੇ ਸਾਂਤੀ ਦਾ ਪ੍ਰਤੀਕ ਕਬੂਤਰ ਉਡਾ ਕਿ ਸਮਾਜ ਨੂੰ ਪਿਆਰ, ਸਾਂਝੀਵਾਲਤਾ ਤੇ ਦੇਸ਼ ਭਗਤੀ ਦਾ ਸੁਨੇਹਾ ਦਿੱਤਾ। ਇਸ ਚਾਰ ਦਿਨਾ ਹੋਣ ਵਾਲੇ ਫੁਟਬਾਲ ਦੇ ਮੈਚਾਂ ਵਿਚ ਪੰਜਾਬ ਭਰ ਦੀਆਂ ਮੰੰਨੀਆਂ ਪ੍ਰਮੰਨੀਆਂ ਫੁਟਬਾਲ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਉਦਘਾਟਨੀ ਸਮਾਗਮ ਵਿਚ ਕੈਪਟਨ ਨਰਾਇਣ ਸਿੰਘ ਸਰਾਂ ਯੂ ਐਸ ਏ ਤੇ ਸ ਸੁਖਜਿੰਦਰ ਸਿੰਘ ਰੰਧਾਵਾ ਰਾਇਲ ਇੰਸਟੀਚਿਊਟ ਜੈਤੋਸਰਜਾ , ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਜੇਤੂ ਟੀਮਾ ਦੇ ਖਿਡਾਰੀਆਂ ਨੂੰ 41000 ਰੂਪੈ ਦਾ ਪਹਿਲਾ ਇਨਾਮ ਤੇ ਟਰਾਫੀ ਸ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ, ਦੂਜਾ ਇਨਾਮ ਤੇ ਟਰਾਫੀ 31000 ਰੁਪੈ ਕੈਪਟਨ ਨਰਇਣ ਸਿੰੰਘ ਯੂ ਐਸ ਏ ਆਪਣੇ ਬੇਟੇ ਸ਼ਹੀਦ ਧਰਮੀ ਫੌਜੀ ਸਤਨਾਮ ਸਿੰਘ ਦੀ ਯਾਦ ਵਿਚ ਦਿੱਤਾ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਰੰਧਾਵਾ ਤੇ ਪਰਿਵਾਰ ਵੱਲੋ ਗੁਰੂ ਦੇ ਲੰਗਰ ਦੀ ਸੇਵਾ ਕੀਤੀ ਗਈ ਹੈ, ਪੰਜਾਬ ਭਰ ਵਿਚੋਂ ਪਹੁੰਚੇ ਖਿਡਾਰੀਆਂ ਦਾ ਬਣਦਾ ਮਾਣ ਸਨਮਾਨ ਕਰਨ ਦੇ ਨਾਲ ਨੌਜਵਾਨੀ ਨੂੰ ਨਸ਼ਿਆਂ ਤੋ ਦੂਰ ਕਰਨ ਤੇ ਖੇਡਾਂ ਤੇ ਪੜ੍ਹਾਈ ਵੱਲ ਪ੍ਰੇਰਤ ਕਰਨ ਦੇ ਮਕਸਦ ਨਾਲ ਇਹ ਮੈਚ ਕਰਵਾਏ ਜਾਂਦੇ ਹਨ ਤੇ ਪੰਜਾਬ ਭਰ ਦੇ ਪਿੰਡਾਂ ਕਸਬਿਆਂ ਵਿਚੋਂ ਟੀਮਾ ਇਥੇ ਪਹੁੰਚ ਕੇ ਫੁੱਟਬਾਲ ਦੇ ਮੈਚ ਵਿਚ ਹਿੱਸਾ ਲੈਦੀਆਂ ਹਨ।
ਇਸ ਮੌਕੇ ਨਰੈਣ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਿੰਸੀਪਲ ਜੈਤੋਸਰਜਾ ਜਸਬੀਰ ਕੌਰ,ਸਰਪੰਚ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਸਾਬਕਾ ਮੈਬਰ ਬਲਾਕ ਸੰਮਤੀ, ਪੂਰਨ ਸਿੰਘ ਸਰਪੰਚ, ਮਾਸਟਰ ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਸਾਮ ਕੁਮਾਰ, ਹਰਪ੍ਰੀਤ ਸਿੰਘ, ਗੁਰਭੇਜ ਸਿੰਘ, ਅਜਮੇਰ ਸਿੰਘ ਡੀ ਪੀ, ਸੁਖਦੇਵ ਸਿੰਘ ਤੇਜਾ ਕਲਾਂ, ਪਰਮਜੀਤ ਸਿੰਘ ਚੀਮਾਂ, ਸੰਪੂਰਨ ਸਿੰਘ, ਪ੍ਰੇਮਪਾਲ ਧਾਰੀਵਾਲ, ਨਰਿੰਦਰ ਸਿੰਘ ਬਿਸ਼ਟ, ਮਨਦੀਪ ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ, ਪਰਦੀਪ ਕੌਰ, ਨੀਰੂ ਤੋ ਇਲਾਵਾ ਯੰਗ ਫਾਰਮਰਜ਼ ਜੈਤੋਸਰਜਾ ਤੇ ਦੂਰ-ਦੂਰ ਤੋ ਫੁੱਟਬਾਲ ਦੇ ਸ਼ੋਕੀਨ ਹਾਜ਼ਰ ਸਨ। ਉਦਘਾਟਨੀ ਸਮਾਰੋਹ ਮੌਕੇ ਸ਼ੁਰੂਆਤੀ ਮੈਚ ਤਲਵੰਡੀ ਬਖਤਾ ਤੇ ਮਿਸਰਪੁਰਾ ਦਰਮਿਆਨ ਹੋਇਆ ਜਿਸ ਵਿਚ ਤਲਵੰਡੀ ਬਖਤਾ ਦੀ ਟੀਮ ਜੇਤੂ ਰਹੀ, ਦੂਜੇ ਮੈਚ ਵਿਚ ਮਚਰਾਵਾਂ ਤੇ ਸਤਕੋਹਾ ਦੇ ਮੈਚਾਂ ਵਿਚ ਸਤਕੋਹਾ ਦੀ ਟੀਮ ਜੇਤੂ ਰਹੀ, ਤੀਜਾ ਫੁੱਟਬਾਲ ਦਾ ਮੈਚ ਜੈਡ ਕਲੱਬ ਤੇ ਡੇਅਰੀਵਾਲ ਦਰਮਿਆਨ ਹੋਇਆ ਜਿਸ ਵਿਚ ਡੇਹਰੀਵਾਲ ਦੀ ਫੁੱਟਬਾਲ ਦੀ ਟੀਮ ਜੇਤੂ ਰਹੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply