ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨ ਵਿਰੁੱਧ ਸਾਂਝਾ ਮੋਰਚਾ ਪੂਰੀ ਸ਼ਿੱਦਤ ਨਾਲ ਸਘੰਰਸ਼ ਕਰੇਗਾ।ਬਾਬਾ ਸੁਰਿੰਦਰ ਕੁਮਾਰ ਚੌਂਕ ਮੋਨੀ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਪੰਜਾਬ ਸਰਕਾਰ ‘ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ 2014 ਨੂੰ ਰੱਦ ਕਰਵਾਉਣ ਵਾਸਤੇ 40 ਦੇ ਕਰੀਬ ਵੱਖ-ਵੱਖ ਜੱਥੇਬੰਦੀਆਂ ਵੱਲੋਂ 29 ਸਤੰਬਰ ਸੋਮਵਾਰ ਨੂੰ ਕੰਪਨੀ …
Read More »Daily Archives: September 29, 2014
ਸੱਤਵੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿੱਚ ਸ. ਬਾਦਲ ਵਲੋਂ ਰੂਪ ਸਿੰਘ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ (ਗੁਰਪ੍ਰੀਤ ਸਿੰਘ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਸੱਤਵੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਦੌਰਾਨ ਸਨਮਾਨਿਤ ਕੀਤੀਆਂ ਗਈਆਂ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨੂੰ ਉਨ੍ਹਾਂ ਦੀਆਂ ਸਿੱਖ ਚਿੰਤਨ ਦੇ ਖੇਤਰ ਵਿਚ ਆਪਣੀਆਂ ਲਿਖਤਾਂ ਰਾਹੀਂ ਪਾਏ ਭਰਪੂਰ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਇਹ ਸਨਮਾਨ ਪੰਜਾਬ ਦੇ ਮੁੱਖ ਮੰਤਰੀ …
Read More »ਸ਼੍ਰੋਮਣੀ ਕਮੇਟੀ ਨੇ ਸ੍ਰੀਨਗਰ ਵਿਖੇ ਮੁਸਲਿਮ ਭਾਈਚਾਰੇ ਦੀ ਸੰਘਣੀ ਅਬਾਦੀ ‘ਚ ਲਗਾਇਆ ਮੈਡੀਕਲ ਕੈਂਪ
ਅੰਮ੍ਰਿਤਸਰ, 28 ਸੰਤਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਦੇ ਕਾਰਜ ਜਾਰੀ ਹਨ ਅਤੇ ਡਾਕਟਰੀ ਸਹੂਲਤਾਂ ਵੀ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ। ਜਿਸ ਤਹਿਤ ਸ੍ਰੀ ਨਗਰ ਦੇ ਸ਼ਾਨ ਪੁਰਾ,ਸੁਧਰਾ ਸ਼ਾਹੀ ਤੇ ਇੰਦਰਾ ਕਲੋਨੀ ਇਲਾਕਿਆਂ ਵਿੱਚ ਮੈਡੀਕਲ ਕੈਂਪ ਲਗਾ ਕੇ 1500 ਦੇ ਕਰੀਬ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਦਫਤਰ ਤੋਂ ਜਾਰੀ ਪ੍ਰੈਸ ਬਿਆਨ …
Read More »ਮਹਾਂਕਾਲੀ ਮੰਦਰ ਵਿਖੇ ਲਗਾਇਆ 746ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ
ਅੰਮ੍ਰਿਤਸਰ, 28 ਸਤੰਬਰ (ਸਾਜਨ)- ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਮਜੀਠਾ ਰੋਡ ਬਾਈਪਾਸ ਵਿਖੇ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ 746ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਅਮਿਤਾ ਜੋਸ਼ੀ, ਡਾ. ਦਵਿੰਦਰ, ਡਾ.ਪੀ ਸਿੰਘ, ਡਾ. ਦੇਵ ਨੇ 160 ਮਰੀਜਾਂ ਦਾ ਚੈਕਅੱਪ ਕੀਤਾ ਅਤੇ 70 ਮਰੀਜਾਂ ਨੂੰ ਫ੍ਰੀ ਐਨਕਾਂ ਵੰਡੀਆਂ ਗਈਆਂ।ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ …
Read More »ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ
ਅੰਮ੍ਰਿਤਸਰ, 28 ਸਤੰਬਰ (ਸਾਜਨ)- ਸ਼ਹੀਦ ਭਗਤ ਸਿੰਘ ਵੇਲਫੈਅਰ ਕਲੱਬ (ਰਜਿ:) ਪੰਜਾਬ ਦੇ ਚੇਅਰਮੈਨ ਕੋਂਸਲਰ ਗੁਰਿੰਦਰ ਰਿਸ਼ੀ ਦੀ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਟੈਲੀਫੋਨ ਐਕਸਚੇਂਜ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਦੇ ਦਫਤਰ ਵਿੱਚ ਮਨਾਇਆ ਗਿਆ।ਜਿਸ ਵਿੱਚ ਕੱਲਬ ਦੇ ਸਾਰੇ ਹੀ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਹੋਏ ਅਤੇ ਉਨਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁੱਲਾਂ ਦੇ ਨਾਲ ਸ਼ਰਧਾਂਜਲੀ ਦਿੱਤੀ।ਇਸ ਮੌਕੇ …
Read More »ਵਾਤਾਵਰਨ ਪ੍ਰਦੂਸ਼ਨ ਤੇ ਗਲਤ ਖਾਣ-ਪੀਣ ਨਾਲ ਪੰਜਾਬੀ ਸਭ ਤੋਂ ਵੱਧ ਕੈਂਸਰ ਦੇ ਸ਼ਿਕਾਰ – ਧਾਲੀਵਾਲ
ਰੋਕੋ ਕੈਂਸਰ ਸੰਸਥਾ ਵੱਲੋਂ ਕੈਂਸਰ ਦੀ ਮੁੱਢਲੀ ਜਾਂਚ ਲਈ ਹੁਣ ਤੱਕ 6600 ਕੈਂਪ ਲਗਾਏ ਗਏ ਫਾਜਿਲਕਾ, 28 ਸਤੰਬਰ (ਵਿਨੀਤ ਅਰੋੜਾ)- ਗਲਤ ਖਾਣ-ਪੀਣ, ਵਾਤਾਵਰਨ ਪ੍ਰਦੂਸ਼ਨ ਅਤੇ ਕੁਦਰਤ ਨਾਲ ਛੇੜ ਛਾੜ ਕਰਨ ਕਾਰਨ ਦੁਨੀਆ ਦੀ 21 ਪ੍ਰਤੀਸ਼ਤ ਤੋਂ ਜਿਆਦਾ ਆਬਾਦੀ ਕੈਂਸਰ ਦਾ ਸ਼ਿਕਾਰ ਹੈ ਅਤੇ ਭਾਰਤ ਵਿਚ ਹਰ 17 ਵੇਂ ਮਿੰਟ ਬਾਅਦ 1 ਮਰੀਜ਼ ਕੈਂਸਰ ਦੀ ਬਿਮਾਰੀ ਕਾਰਨ ਮੌਤ ਦੇ ਮੁਹ ਵਿਚ …
Read More »ਹਫ਼ਤਾਵਾਰ ਮਮਤਾ ਦਿਨ ਮੌਕੇ ਟੀਕਾਕਰਣ ਸਬੰਧੀ ਵਿਚਾਰ ਵਟਾਂਦਰਾ
ਫਾਜਿਲਕਾ, 28 ਸਤੰਬਰ (ਵਿਨੀਤ ਅਰੋੜਾ)- ਭਾਰਤ ਸਰਕਾਰ ਦੁਆਰਾ 26 ਸਿਤੰਬਰ ਤੋਂ 2 ਅਕਤੂਬਰ ਤੱਕ ਚਲਣ ਵਾਲੇ ਸਵੱਛ ਭਾਰਤ ਮੇਰਾ ਸੁਫ਼ਨਾ ਮੁਹਿੰਮ ਦੇ ਅਨੁਸਾਰ ਅੱਜ ਬਲਾਕ ਸੀ. ਐਚ. ਸੀ ਖੂਈਖੇੜਾ ਵਿੱਚ ਸਿਵਲ ਸਰਜਨ ਫਾਜਿਲਕਾ ਡਾ. ਬਲਜੀਤ ਸਿੰਘ ਅਤੇ ਸੀਨੀਅਰ ਮੇਡੀਕਲ ਅਫਸਰ ਡਾ. ਹੰਸਰਾਜ ਮਲੇਠੀਆ ਦੀ ਹਾਜ਼ਰੀ ਵਿੱਚ ਬੈਠਕ ਦਾ ਆਯੋਜਨ ਕੀਤਾ ਗਿਆ ।ਇਸ ਦੌਰਾਨ ਕਰਮਚਾਰੀਆਂ ਵਲੋਂ ਮਾਸਿਕ ਰਿਪੋਰਟਾਂ ਉੱਤੇ ਵੀ ਵਿਚਾਰ …
Read More »ਕ੍ਰਿਕਟ ਮੁਕਾਬਲੇ ਵਿਚ ਫਾਜਿਲਕਾ ਨੇ ਜਲਾਲਾਬਾਦ ਨੂੰ ਹਰਾਇਆ
ਫਾਜਿਲਕਾ, 28 ਸਤੰਬਰ (ਵਿਨੀਤ ਅਰੋੜਾ)- ਡੀਜੀਐਸਈ ਪੰਜਾਬ ਵੱਲੋਂ ਖੇਡਾਂ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਵਿਦਿਆਰਥੀਆਂ ਵਿਚ ਵੱਧ ਰਹੀ ਪ੍ਰਵਿਰਤੀ ਨੂੰ ਰੋਕਣ ਲਈ ਸਕੂਲਾਂ ਵਿਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਅੱਜ ਸਥਾਨਕ ਡੀਸੀਡੀਏਵੀ ਸਕੂਲ ਵਿਚ ਕਨਵੀਨਰ ਜਗਸੀਰ ਕੰਬੋਜ ਦੀ ਅਗਵਾਈ ਵਿਚ ਫਾਜ਼ਿਲਕਾ ਅਤੇ ਜਲਾਲਾਬਾਦ ਦੇ ਵਿਚ ਕ੍ਰਿਕਟ ਦਾ ਫਾਈਨਲ ਮੈਚ ਖੇਡਿਆ ਗਿਆ। ਜਿਸ ਵਿਚ ਟਾਸ ਜਿੱਤ …
Read More »ਬੀ.ਆਰ.ਟੀ.ਐਸ. ਪ੍ਰੋਜੈਕਟ ਲਈ ਦੀ ਬਲੀ ਚੜੇ ਖੋਖਾ ਪੀੜ੍ਹਤਾਂ ਦੀ ਨਹੀਂ ਹੋ ਰਹੀ ਸੁਣਵਾਈ
ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਬੀ.ਆਰ.ਟੀ.ਐਸ. ਪ੍ਰੋਜੈਕਟ ਲਈ ਪੁਲਿਸ ਥਾਣਾ ਛਾਉਣੀ ਦੇ ਸਾਹਮਣੇ ਜੀ.ਟੀ. ਰੋਡ ਤੇ ਜਿੰਨ੍ਹਾਂ 56 ਖੋਖਿਆਂ ਦੀ ਬਲੀ ਲਈ ਗਈ ਸੀ, ਉਨ੍ਹਾਂ ਪੀੜ੍ਹਤ ਖੋਖਾ ਮਾਲਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਹ ਕਹਿਣਾ ਹੈ ਕਿ ਖੋਖਾ ਪੀੜ੍ਹਤਾਂ ਦਾ ਜੋ ਢਾਹੇ ਗਏ ਖੋਖਿਆਂ ਵਾਲੀ ਜਗ੍ਹਾ ‘ਤੇ ਰੋਜ਼ਾਨਾ ਇਕੱਤਰ ਹੋ ਕੇ ਧਰਨੇ ‘ਤੇ ਬੈਠਦੇ ਹਨ ਅਤੇ ਸ਼ਾਮ …
Read More »ਦੋ ਹਾਦਸਿਆਂ ਵਿੱਚ ਦੋ ਦੀ ਮੌਤ- 2 ਜਖ਼ਮੀ
ਫਾਜਿਲਕਾ, 28 ਸਤੰਬਰ (ਵਿਨੀਤ ਅਰੋੜਾ)- ਪਿੰਡ ਅਰਨੀਵਾਲਾ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਸਾਇਡ ਦਿੰਦੇ ਵਕਤ ਅਚਾਨਕ ਟਰੈਕਟਰ ਪਲਟਣ ਨਾਲ ਇੱਕ ਨੋਜਵਾਨ ਕਿਸਾਨ ਦੀ ਮੌਤ ਹੋ ਗਈ । ਜਦੋਂ ਕਿ ਮਲੋਟ ਰੋਡ ਉੱਤੇ ਸਥਿਤ ਇੱਕ ਸ਼ੈਲਰ ਵਿੱਚ ਕੰਮ ਕਰਦੇ ਵਕਤ ਗਰਮੀ ਨਾਲ ਇੱਕ ਮਜਦੂਰ ਦੀ ਮੌਤ ਹੋ ਗਈ । ਜਾਣਕਾਰੀ ਦੇ ਅਨੁਸਾਰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਕਲੀਆਂ …
Read More »
Punjab Post Daily Online Newspaper & Print Media