ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਦੱਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ‘ਚ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਦੱਸਵੀਂ ਜਮਾਤ ਵਿੱਚ ਕੁੱਲ 470 ਅਤੇ ਬਾਰ੍ਹਵੀਂ ਜਮਾਤ ਵਿੱਚ ਕੁੱਲ 427ਵਿਦਿਆਰਥੀ ਬੈਠੇ ਸਨ। ਦੱਸਵੀਂ ਜਮਾਤ ਦੀ ਵਿਦਿਆਰਥਣ ਖ਼ੁਸ਼਼ੀ ਅਰੋੜਾ ਨੇ 99.02 ਫੀਸਦ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਤੇ ਨਾਲ ਹੀ ਉਹ ਜਿਲ੍ਹਾ ਟਾਪਰ …
Read More »Monthly Archives: May 2023
ਮੈਡਮ ਅੰਜ਼ੂ ਸਿੰਗਲਾ ਦੀ ਦੂਸਰੀ ਬਰਸੀ ‘ਤੇ ਭਾਵ ਭਿੰਨੀ ਸ਼ਰਧਾਂਜਲੀ
ਵਿਦਿਆਰਥੀਆਂ ਤੇ ਸਟਾਫ ਨੇ ਲਗਾਏ ਰੁੱਖ ਭੀਖੀ, 16 ਮਈ (ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਸਮਾਉਂ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਦੀ ਸੰਸਥਾਪਕਾ ਤੇ ਸਿੱਖਿਆ ਦਾਨੀ ਮੈਡਮ ਅੰਜ਼ੂ ਸਿੰਗਲਾ ਦੀ ਦੂਸਰੀ ਬਰਸੀ ‘ਤੇ ਸਕੂਲ ਵਿਦਿਆਰਥੀਆਂ ਵਲੋਂ ਰੁੱਖ ਲਗਾ ਕੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ।ਮੈਡਮ ਅੰਜ਼ੂ ਸਿੰਗਲਾ ਨੇ ਤਿੰਨ ਦਹਾਕੇ ਪਹਿਲਾਂ ਆਪਣੇ ਪਤੀ ਸਵ: ਸੁਰਿੰਦਰ ਕੁਮਾਰ ਸਿੰਗਲਾ (ਵਕੀਲ) ਦੀ ਪ੍ਰੇਰਨਾ …
Read More »ਮਾਂ ਦਿਵਸ ਨੂੰ ਸਮਰਪਿਤ `ਮਾਂ ਬੋਹੜ ਦੀ ਛਾਂ` ਪ੍ਰੋਗਰਾਮ ਦਾ ਆਯੋਜਨ
ਭੀਖੀ, 15 ਮਈ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਮਾਂ ਦਿਵਸ ਨੂੰ ਸਮਰਪਿਤ ਪ੍ਰੋਗਰਾਮ `ਮਾਂ ਬੋਹੜ ਦੀ ਛਾਂ` ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਵਿੱਚ ਕੁੱਲ 120 ਮਾਤਾਵਾਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਮਾਂ-ਦਿਵਸ ਪ੍ਰੋਗਰਾਮ ਨੂੰ ਲੈ ਕੇ ਮਾਤਾਵਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵਲੋਂ ਡਾਂਸ, …
Read More »ਬੀ.ਆਰ.ਟੀ.ਐਸ ਬੱਸ ਸੇਵਾ ਬਹਾਲ ਰੱਖਣ ਲਈ ਆਰਥਿਕ ਵਸੀਲਿਆਂ ਦਾ ਪ੍ਰਬੰਧ ਕਰਨ ਕੈਬਨਿਟ ਮੰਤਰੀ ਡਾ. ਨਿੱਜ਼ਰ – ਮੰਚ
ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਬੱਸ-ਸਵਾਰਾਂ ਦੀ ਮਨਪਸੰਦ ਸਹੂਲਤ ਲਈ ਚੱਲ ਰਹੀ ਪਬਲਿਕ ਟਰਾਂਸਪੋਰਟ ਸੇਵਾ ਬੱਸ ਰੈਪਿਡ ਟਰਾਂਜਿਟ ਸਿਸਟਮ (ਬੀ.ਆਰ.ਟੀ.ਐਸ) ਵਰਤਮਾਨ ਸਮੇਂ ਗੰਭੀਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕਾ ਹੈ।ਮੀਡੀਆ ਨੂੰ ਜਾਰੀ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਣ ਸਿੰਘ ਬਰਾੜ, ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਬਿੱਟੂ, ਸੀਨੀਅਰ ਮੀਤ ਪ੍ਰਧਾਨ, ਸਕੱਤਰ …
Read More »ਪੁਲਿਸ ਡੀ.ਏ.ਵੀ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ
ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਆਰੀਆ ਰਤਨ ਪਦਮਸ੍ਰੀ ਪੂਨਮ ਸੂਰੀ ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ-1 ਅਤੇ ਏਡਿਡ ਸਕੂਲ, ਡਾ. ਸ਼੍ਰੀਮਤੀ ਨੀਲਮ ਕਾਮਰਾ ਖੇਤਰੀ ਅਫਸਰ, ਚੇਅਰਮੈਨ ਅਰਪਿਤ ਸ਼ੁਕਲਾ (ਪੀ.ਐਸ.ਏ.ਡੀ.ਜੀ.ਪੀ.ਲਾਅ ਐਂਡ ਆਰਡਰ) , ਸਕੂਲ ਦੀ ਪ੍ਰਬੰਧਕ ਡਾ. ਰਸ਼ਮੀ ਵਿਜ ਦੀ ਅਗਵਾਈ ਅਤੇ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਪ੍ਰਿੰਸੀਪਲ ਵਿਪਨ ਜਿਸ਼ਟੂ ਦੀ ਪ੍ਰਧਾਨਗੀ ਹੇਠ ਮਾਂ ਦਿਵਸ ਮਨਾਇਆ ਗਿਆ।ਪ੍ਰਿੰਸੀਪਲ ਸਾਹਿਬ ਨੇ ਆਪਣੇ ਭਾਸ਼ਣ …
Read More »ਵਿਕਾਸ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਵਾਂਗੇ – ਡਾ. ਨਿੱਜ਼ਰ
20 ਲੱਖ ਦੀ ਲਾਗਤ ਨਾਲ ਬਣੇ ਟਿਊਬਵੈਲ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਜਲੰਧਰ ਵਿਖੇ ਹੋਈ ਜ਼ਿਮਨੀ ਚੋਣ ਦੌਰਾਨ ਲੋਕਾਂ ਨੇ ਆਪ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ 14 ਮਹੀਨਿਆਂ ਦੇ ਕਾਰਜ਼ਕਾਲ ਨੂੰ ਸਰਾਹਿਆ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਇੰਦਰਬੀਰ ਸਿੰਘ ਨਿੱਜ਼ਰ ਕੈਬਨਿਟ ਮੰਤਰੀ ਪੰਜਾਬ ਨੇ ਹਲਕਾ ਦੱਖਣੀ ਦੇ …
Read More »ਅਕਾਲ ਅਕੈਡਮੀ ਭੜਾਣਾ ਦੇ ਦੋ ਵਿਦਿਆਰਥੀ ਬਣੇ ਜ਼ਿਲ੍ਹੇ ਦੇ ਟੌਪਰ
ਸੰਗਰੂਰ, 15 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕੈਡਮੀਆਂ ਵਿਚੋਂ ਅਕਾਲ ਅਕੈਡਮੀ ਭੜਾਣਾ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ ਵਿੱਚ ਮੱਲਾਂ ਮਾਰੀਆਂ ਹਨ।ਬਾਰ੍ਹਵੀਂ ਜਮਾਤ ਦੀ ਅਰਸ਼ਪ੍ਰੀਤ ਕੌਰ ਨੇ ਕਾਮਰਸ ਗਰੁੱਪ ਵਿਚੋਂ 96.6% ਅੰਕਾਂ ਨਾਲ ਪਹਿਲਾ, ਨਿਹਚਲਪ੍ਰੀਤ ਕੌਰ ਨੇ 93.4% ਅੰਕਾਂ ਨਾਲ ਦੂਸਰਾ ਅਤੇ …
Read More »ਡੀ.ਟੀ.ਐਫ਼ ਦਾ ਵਫ਼ਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਪਰਸਨ ਨੂੰ ਮਿਲਿਆ
ਸੰਗਰੂਰ, 15 ਮਈ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਬੱਚਿਆਂ ਦੇ ਲਏ ਗਏ ਪੇਪਰਾਂ ਵਿੱਚ ਬਹੁਤ ਸਾਰੇ ਸਕੂਲਾਂ ਵਲੋਂ ਸਿਹਤ ਅਤੇ ਸਰੀਰਕ ਸਿੱਖਿਆ ਅਤੇ ਐਨ.ਐਸ.ਕਿਊ.ਐਫ ਟਰੇਡ ਦਾ ਵਿਸ਼ਾ ਖੇਡਾਂ ਅਤੇ ਸਰੀਰਕ ਸਿੱਖਿਆ ਆਪਸ ਵਿੱਚ ਮਿਲਦਾ ਹੋਣ ਕਰਕੇ ਗ਼ਲਤੀ ਨਾਲ਼ ਐਨ.ਐਸ.ਕਿਊ.ਐਫ ਦਾ ਵਿਸ਼ਾ ਭਰਿਆ ਗਿਆ।ਜਿਸ ਬਾਰੇ ਬੋਰਡ ਵਲੋਂ ਸਬੰਧਤ ਸਕੂਲਾਂ ਨੂੰ ਪੇਪਰ ਤੋਂ ਬਿਲਕੁੱਲ ਇੱਕ ਦਿਨ …
Read More »ਲਿਟਿਲ ਫਲਾਵਰ ਕਾਨਵੈਂਟ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ
ਸੰਗਰੂਰ, 15 ਮਈ (ਜਗਸੀਰ ਲੌਂਗੋਵਾਲ) – ਲਿਟਿਲ ਫਲਾਵਰ ਕਾਨਵੈਂਟ ਸਕੂਲ ਦ ਨਤੀਜਾ ਸ਼ਾਨਦਾਰ ਰਿਹਾ ਹੈ।ਨਿਕੇਤ ਗਰਗ ਅਤੇ ਕਾਵਿਆ ਗਰਗ ਨੇ 98.8% ਅੰਕ, ਭਾਵਨੀ ਨੇ 98.6% ਅੰਕ ਅਤੇ ਮਧੁਰ ਨੇ 98.4% ਅੰਕ ਹਾਸਲ ਕਰਕੇ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।ਸਕੂਲ ਦੇ ਮੈਨੇਜਰ ਫਾਦਰ ਫਰਾਂਸਿਸ ਜ਼ੇਵੀਅਰ ਅਤੇ ਪ੍ਰਿੰਸੀਪਲ ਫਾਦਰ ਜਗਨ ਨਾਥਨ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈਆਂ ਦਿੱਤੀਆਂ, ਜਿਨ੍ਹਾਂ …
Read More »ਸੁਰਿੰਦਰ ਕੌਰ ਬਾੜਾ ਰਚਿਤ ਕਾਵਿ ਸੰਗ੍ਰਹਿ ‘ਇਹ ਰੰਗ ਵਿਰਸੇ ਦੇ’ ਭਾਸ਼ਾ ਵਿਭਾਗ ਪੰਜਾਬ ਭਵਨ ਵਿਖੇ ਰਲੀਜ਼
ਲੋਕਾਂ ਦੀ ਗੱਲ ਕਰਨ ਵਾਲਾ ਸਾਹਿਤ ਹੀ ਪ੍ਰਵਾਨ ਚੜ੍ਹਦਾ ਹੈ- ਡਾ. ਦਰਸ਼ਨ ਸਿੰਘ ਆਸ਼ਟ ਰਾਜਪੁਰਾ, 15 ਮਈ (ਡਾ. ਗੁਰਵਿੰਦਰ ਅਮਨ) – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵਲੋਂ ਭਾਸ਼ਾ ਵਿਭਾਗ ਭਵਨ ਵਿਖੇ ਰਾਜ ਪੱਧਰ ਦਾ ਸਾਹਿਤਕ ਸਮਾਗਮ ਕਰਵਾਇਆ ਗਿਆ।ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਸਾਬਕਾ ਉਪ ਮਹਾਂਨਿਦੇਸ਼ਕ ਦੂਰਦਰਸ਼ਨ ਡਾ ਕ੍ਰਿਸ਼ਨ ਕੁਮਾਰ ਰੱਤੂ, ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਮੁਖੀ ਸ਼ਹਿਨਾਜ਼ ਜੌਲੀ …
Read More »