Monday, May 13, 2024

ਡੇਰਾ ਸੱਚਾ ਸੌਦਾ ਮਾਮਲੇ ਨੂੰ ਮੁੱਖ ਰਖੱਦਿਆਂ ਧਾਰਾ 144 ਤਹਿਤ ਹੁਕਮ ਮਨਾਹੀ ਦੇ ਹੁਕਮ ਜਾਰੀ

ਅੰਮਿ੍ਰਤਸਰ, 23 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਮੈਜਿਸਟਰੇਟ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ, ਆਈ.ਏ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਹੋਇਆਂ ਡੇਰਾ ਸੱਚਾ ਸੌਦਾ ਸਬੰਧੀ ਪੈਦਾ ਹੋਏ ਹਾਲਤਾਂ ਨੂੰ ਮੁੱਖ ਰਖੱਦਿਆਂ ਹੋਇਆਂ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਲੋਕ ਹਿੱਤ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਜ਼ਿਲਾ ਅੰਮਿ੍ਰਤਸਰ ਵਿੱਚ ਹਰ ਕਿਸਮ ਦੇ ਅਗਨ-ਸ਼ਾਸਤਰ, ਵਿਸਫੋਟਕ ਪਦਾਰਥ, ਜਲਨਸ਼ੀਲ ਚੀਜਾਂ ਅਤੇ ਤੇਜ਼ ਹਥਿਆਰ ਜਿਨਾਂ ਵਿੱਚ ਟਕੂਏ, ਬਰਛੇ, ਛੁਰੇ ਆਦਿ ਸ਼ਾਮਲ ਹਨ ਨੂੰ ਲੈ ਕੇ ਚੱਲਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।ਉਨਾਂ ਕਿਹਾ ਕਿ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸ, ਬਾਵਰਦੀ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਣਗੇ।ਇਹ ਹੁਕਮ 20 ਸਤੰਬਰ 2017 ਤੱਕ ਲਾਗੂ ਰਹੇਗਾ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply