Monday, May 20, 2024

ਕੰਵਰਬੀਰ ਸਿੰਘ ਦੀ ਅਗਵਾਈ ‘ਚ ਨੇ ਰੇਹਡ਼ੀਦਾਰਾਂ ਦੀ ਏ.ਡੀ.ਸੀ.ਪੀ. ਟਰੈਫਕਿ ਨੂੰ ਦੱਸੀਆਂ ਮੁਸ਼ਕਲਾਂ

PPN110705
ਅੰਮ੍ਰਿਤਸਰ, 11 ਜੁਲਾਈ  (ਪੰਜਬ ਪੋਸਟ ਬਿਊਰੋ) – ਪਿਛਲੇ ਲੰਮੇ ਸਮੇਂ ਤੋਂ ਆਪਣੇ ਬੱਚਿਆਂ ਨੂੰ ਪਾਲਣ ਅਤੇ ਰੋਜੀ ਰੋਟੀ ਕਮਾਉਣ ਲਈ ਸੰਗਮ ਸਿਨੇਮੇ ਦੇ ਸਾਹਮਣੇ ਬੱਸ ਸਟੈਂਡ ਦੇ ਨਾਲ ਫਰੂਟ ਰੇਹੜੀਦਾਰਾਂ ਦਾ ਹੁਣ ਰੋਟੀ ਕਮਾਉਣਾ ਔਖਾ ਹੋ ਚੁੱਕਾ ਹੈ, ਕਿਉਂਕਿ ਆਟੋ ਚਾਲਕ ਰੋਜ਼ਾਨਾ ਉਨ੍ਹਾਂ ਦੀਆਂ ਰੇਹੜੀਆਂ ਦੇ ਅੱਗੇ ਆਪਣੇ ਆਟੋ ਖੜੇ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਸਿੱਧੇ ਤੌਰ ਪ੍ਰਭਾਵਿਤ ਹੋ ਰਹੀ ਹੈ।ਰੇਹੜੀਦਾਰਾਂ ਨੇ ਜਦੋਂ ਆਪਣੀਆਂ ਮੁਸ਼ਕਿਲਾਂ ਆਈ.ਐਸ.ਓ. ਦੇ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ (ਅੰਮ੍ਰਿਤਸਰ) ਨਾਲ ਸਾਂਝੀਆਂ ਕੀਤੀਆਂ ਤਾਂ ਕੰਵਰਬੀਰ ਸਿੰਘ ਨੇ ਇਸ ਸਬੰਧੀ ਤੁਰੰਤ ਏ.ਡੀ.ਸੀ.ਪੀ. ਟਰੈਫਿਕ (ਅੰਮ੍ਰਿਤਸਰ) ਸ਼ੈਲਿੰਦਰ ਸਿੰਘ ਨਾਲ ਗੱਲਬਾਤ ਦੀ ਮੁਲਾਕਾਤ ਵੀ ਕਰਵਾਈ। ਇਸ ਮੌਕੇ ਏ.ਡੀ.ਸੀ.ਪੀ. ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਰੇਹੜੀਦਾਰਾਂ ਨੇ ਆਖਿਆ ਕਿ ਜੇ ਇਸਦਾ ਕੋਈ ਠੋਸ ਹੱਲ ਨਾ ਕੱਢਿਆ ਗਿਆ ਤਾਂ ਉਹ ਤੇ ਉਨ੍ਹਾਂ ਦੇ ਬੱਚੇ ਭੁੱਖੇ ਰਹਿਣ ਲਈ ਮਜ਼ਬੂਰ ਹੋਣਗੇ।ਉਨ੍ਹਾਂ ਕਿਹਾ ਕਿ ਉਹ ਤਾਂ ਬੱਸ ਸਿਰਫ ਏਨਾ ਹੀ ਚਾਹੁੰਦੇ ਹਨ ਕਿ ਆਟੋ ਰੇਹੜੀਆਂ ਦੇ ਸਾਹਮਣੇ ਨਾ ਖੜੇ ਹੋਣ ਤਾਂ ਜੋ ਸਾਡੀ ਕਮਾਈ ਦਾ ਸਾਧਨ ਬੰਦ ਨਾ ਹੋਵੇ ਅਤੇ ਟਰੈਫਿਕ ਵੀ ਸੁਚਾਰੂ ਢੰਗ ਨਾਲ ਚੱਲ ਸਕੇ।ਰੇਹੜੀਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿੱਜੀ ਤੌਰ ਤੇ ਹਰ ਰੋਜ਼ ਆਟੋ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਆਟੋ ਸਾਡੀ ਰੇਹੜੀਆਂ ਦੇ ਅੱਗੇ ਨਾ ਖੜੇ ਕੀਤੇ ਜਾਣ ਪਰ ਉਹ ਗੱਲ ਮੰਨਣ ਦੀ ਬਿਜਾਏ ਝਗੜਾ ਕਰਦੇ ਹਨ ਸੋ ਅਸੀਂ ਅੱਜ ਪ੍ਰਸ਼ਾਸ਼ਨ ਦੀ ਮਦਦ ਲੈਣ ਲਈ ਪਹੁੰਚੇ ਹਾਂ ਤਾਂ ਜੋ ਕੱਲ ਨੂੰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਰੇੜੀਦਾਰਾਂ ਦੀ ਸਾਰੀ ਗੱਲ ਸੁਨਣ ਤੋਂ ਬਾਅਦ ਏ.ਡੀ.ਸੀ.ਪੀ. ਟਰੈਫਿਕ (ਅੰਮ੍ਰਿਤਸਰ) ਨੇ ਭਰੋਸਾ ਦਵਾਉਂਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਉਹਨਾਂ ਦੀ ਜਲਦ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਜਿਥੇ ਅੰਮ੍ਰਿਤਸਰ ਦੀ ਟ੍ਰੈਫਿਕ ਨੁੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ ਕੀਤੀ ਜਾਵੇਗੀ ਉਥੇ ਸਮੂੰਹ ਰੇਹੜੀਦਾਰਾਂ ਦੀ ਰੋਜ਼ੀ-ਰੋਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਲਈ ਵੀ ਚੰਗੇ ਕਦਮ ਚੁੱਕੇ ਜਾਣਗੇ।ਅਖੀਰ ਵਿੱਚ  ਸਮੂਹ ਫਰੂਟ ਰੇਹੜੀਦਾਰਾਂ ਨੇ ਕਿਹਾ ਕਿ ਉਹ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀ ਬਦੋਲਤ ਉਹ ਅੱਜ ਏ.ਡੀ.ਸੀ.ਪੀ ਟ੍ਰੈਫਿਕ ਨੂੰ ਆਪਣੀ ਮੁਸ਼ਕਲਾਂ ਦੱਸ ਸਕੇ ਹਨ।ਇਸ ਮੌਕੇ ਮਦਨ ਲਾਲ, ਤਰਸੇਮ ਸਿੰਘ, ਹੈਪੀ ਸਿੰਘ, ਸਿਮਰਜੀਤ, ਬਲਵਿੰਦਰ ਸਿੰਘ, ਲਾਡੀ ਪ੍ਰਧਾਨ, ਮਾਨ ਸਿੰਘ, ਰਮੇਸ਼ ਲਾਲ, ਸਤਨਾਮ ਸਿੰਘ, ਵਿਜੈ, ਬਲਦੇਵ ਸਿੰਘ, ਦਾਰਾ ਸਿੰਘ, ਕੁਲਦੀਪ ਸਿੰਘ, ਮੋਂਟੂ ਸ਼ਰਮਾ, ਬਾਲ ਚੰਦ, ਹਰਦੀਪ ਸਿੰਘ, ਰਾਜੂ, ਬਿੱਟੂ, ਜਸਪਾਲ ਸਿੰਘ, ਸੁਰਿੰਦਰ ਸਿੰਘ ਸਮੇਤ ਹੋਰ ਵੀ ਅਨੇਕਾਂ ਰੇਹੜੀਦਾਰ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …

Leave a Reply