Tuesday, May 14, 2024

ਰਾਸ਼ਟਰੀ ਆਯੂਰਵੈਦਿਕ ਦਿਵਸ ਨੂੰ ਸਮਰਪਿਤ ਲਾਇਆ ਮੁਫ਼ਤ ਐਯੁਰਵੈਦ ਕੈਂਪ

ਸਹੀ ਤੇ ਸੰਤੁਲਤ ਭੋਜਨ ਖਾ ਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ – ਡਾ. ਬਸਰਾ

PPN1710201711ਅੰਮਿ੍ਤਸਰ, 17 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਅੱਜ ਜਲਿਆਂਵਾਲਾ ਬਾਗ ਸ਼ਹੀਦੀ ਯਾਦਗਾਰੀ ਸਿਵਲ ਹਸਪਤਾਲ ਅੰਮਿ੍ਰਤਸਰ ਵਿਖੇ ਰਾਸ਼ਟਰੀ ਆਯੂਰਵੈਦਿਕ ਦਿਵਸ ਮਨਾਇਆ ਗਿਆ।ਆਯੂਰਵੈਦਿਕ ਵਿੰਗ ਵੱਲੋਂ ਹਸਪਤਾਲ ਵਿੱਚ ਆਯੁਰਵੈਦਿਕ ਦਵਾਈਆਂ ਦਾ ਮੁਫ਼ਤ ਕੈਂਪ, ਯੋਗਾ ਕੈਂਪ ਅਤੇ ਆਯੂਰਵੈਦਿਕ ਇਲਾਜ ਪ੍ਰਣਾਲੀ ’ਤੇ ਇੱਕ ਸੈਮੀਨਾਰ ਕਰਾਇਆ ਗਿਆ।ਇਨਾਂ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਜ਼ਿਲਾ ਆਯੂਰਵੈਦਿਕ/ਯੂਨਾਨੀ ਅਫ਼ਸਰ ਡਾ. ਆਤਮਜੀਤ ਸਿੰਘ ਬਸਰਾ ਅਤੇ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਚਰਨਜੀਤ ਸਿੰਘ ਨੇ ਕੀਤੀ।
ਆਯੂਰਵੈਦ ਦਿਵਸ ਮੌਕੇ ਸਭ ਤੋਂ ਪਹਿਲਾਂ ਮੁਫਤ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਆਯੂਰਵੈਦ ਦੇ ਮਾਹਿਰ ਡਾਕਟਰ ਕੁਲਦੀਪ ਸਿੰਘ, ਡਾ. ਸਤਿੰਦਰਜੀਤ ਕੌਰ, ਡਾ. ਸੋਨੀਆ, ਡਾ. ਮਨਦੀਪ ਕੌਰ, ਡਾ. ਅੰਮਿ੍ਰਤਪਾਲ ਕੌਰ ਵੱਲੋਂ ਜਨਰਲ ਅਤੇ ਕਰਾਨਕ ਬਿਮਾਰੀਆਂ ਦੇ 800 ਤੋਂ ਵੱਧ ਮਰੀਜਾਂ ਦਾ ਮੁਆਇਨਾ ਕਰਕੇ ਉਨਾਂ ਨੂੰ ਮੁਫਤ ਆਯੂਰਵੈਦਿਕ ਦਵਾਈਆਂ ਦਿੱਤੀਆਂ ਗਈਆਂ।ਇਸ ਦੇ ਨਾਲ ਹੀ ਮਾਹਿਰਾਂ ਵੱਲੋਂ ਲੋਕਾਂ ਨੂੰ ਜੀਵਨ ਜਾਚ ਆਏ ਬਦਲਾਵਾਂ ਕਾਰਨ ਹੋਣ ਵਾਲੇ ਰੋਗਾਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਆਰਥਾਰਾਈਟਸ, ਅਨੀਮੀਆਂ, ਔਰਤਾਂ ਦੀਆਂ ਬਿਮਾਰੀਆਂ ਅਤੇ ਨਸ਼ਿਆਂ ਬਾਰੇ ਵੀ ਜਾਗਰੂਕ ਕੀਤਾ।
ਸਿਵਲ ਹਸਪਤਾਲ ਵਿਖੇ ਚੱਲ ਰਹੇ ਯੋਗ ਅਤੇ ਧਿਆਨ ਕੇਂਦਰ ਵਿੱਚ ਡਾ. ਵਿਵੇਕ ਸ਼ੋਰੀ ਅਤੇ ਡਾ. ਸੰਦੀਪ ਕੌਰ ਵੱਲੋਂ ਲੋਕਾਂ ਨੂੰ ਯੋਗ ਰਾਹੀਆਂ ਨਿਰੋਗ ਰਹਿਣ ਬਾਰੇ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਯੋਗਾ ਦੇ ਵੱਖ-ਵੱਖ ਆਸਣ ਸਿਖਾਏ।ਇਸ ਉਪਰੰਤ ਆਯੂਰਵੈਦ ਦਿਵਸ ਨੂੰ ਸਮਰਪਿਤ ਕਾਨਫਰੰਸ ਹਾਲ ਵਿੱਚ ਸੈਮੀਨਾਰ ਕਰਾਇਆ ਗਿਆ। ਸੈਮੀਨਾਰ ਦੌਰਾਨ ਡਾ. ਵੀਨੂ ਮਲਹੋਤਰਾ ਅਤੇ ਡਾ. ਰੀਤੇਸ਼ ਚਾਵਲਾ ਵੱਲੋਂ ਆਪਣੇ ਲੈਕਚਰ ’ਚ ਦੱਸਿਆ ਗਿਆ ਕਿ ਕਿਵੇਂ ਆਯੂਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਦਰਦਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਮੌਕੇ ਜ਼ਿਲਾ ਆਯੂਰਵੈਦਿਕ/ਯੂਨਾਨੀ ਅਫ਼ਸਰ ਅੰਮਿ੍ਰਤਸਰ ਡਾ. ਬਸਰਾ ਨੇ ਕਿਹਾ ਕਿ ਜੇਕਰ ਅਸੀਂ ਸਹੀ ਤੇ ਸੰਤੁਲਤ ਭੋਜਨ ਖਾ ਰਹੇ ਹਾਂ ਤਾਂ ਸਾਨੂੰ ਦਵਾਈ ਦੀ ਕੋਈ ਲੋੜ ਨਹੀਂ ਹੈ ਅਤੇ ਜੇਕਰ ਅਸੀਂ ਸਹੀ ਭੋਜਨ ਨਹੀਂ ਖਾ ਰਹੇ ਤਾਂ ਕੋਈ ਵੀ ਦਵਾਈ ਅਸਰ ਨਹੀਂ ਕਰੇਗੀ।ਉਨਾਂ ਕਿਹਾ ਮਨੁੱਖ ਨੂੰ ਨਿਰੋਗ ਰਹਿਣ ਲਈ ਆਪਣੇ ਖਾਣ-ਪੀਣ ਤੇ ਸਰੀਰਕ ਕਸਰਤ ਵੱਲ ਧਿਆਨ ਜਰੂਰ ਦੇਣਾ ਚਾਹੀਦਾ ਹੈ।ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਯੂਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਕਿਸੇ ਵੀ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਮਰੀਜਾਂ ਨੂੰ ਇਲਾਜ ਕਰਾਉਣ ਨੂੰ ਅਯੂਰਵੈਦਿਕ ਪ੍ਰਣਾਲੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਜਿਥੇ ਮਰੀਜ ਦਾ ਰੋਗ ਦੂਰ ਹੁੰਦਾ ਹੈ ਉਥੇ ਇਸ ਦਵਾਈ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply