Tuesday, May 14, 2024

ਸਪੋਰਟਸ ਮੈਡੀਸਨ ਐਂਡ ਫੀਜ਼ੀਓਥੀਰੈਪੀ ਵਲੋਂ ਖੁਰਾਕ, ਸਿਖਲਾਈ ਤੇ ਖੇਡ ਵਿਸ਼ੇ ‘ਤੇ ਭਾਸ਼ਣ

ਅੰਮ੍ਰਿਤਸਰ, 17 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸਨ ਐਂਡ ਫੀਜ਼ੀਓਥੀਰੈਪੀ ਵਿਭਾਗ ਵੱਲੋਂ ਅੱਜ ਇਥੇ ਸਪੋਰਟਸ ਨਿਊਟ੍ਰੀਸ਼ਨ, ਟ੍ਰੇਨਿੰਗ ਅਤੇ ਖੇਡਾਂ ਵਿਚ ਨੌਜੁਆਨਾਂ ਦੀ ਕਾਰਗੁਜ਼ਾਰੀ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ।ਇਸ ਭਾਸ਼ਣ ਵਿਚ ਵਿਭਾਗ ਦੇ ਵਿਦਿਆਰਥੀਆਂ, ਅਧਿਆਪਕਾਂ ਤੋਂ ਇਲਾਵਾ ਖੋਜਾਰਥੀਆਂ ਨੇ ਭਾਗ ਲਿਆ।
ਇਹ ਵਿਸ਼ੇਸ਼ ਭਾਸ਼ਣ ਜਰਮਨੀ ਦੇ ਇੰਸਟੀਚਿਊਟ ਆਫ ਐਕਸਰਸਾਈਜ਼ ਐਂਡ ਸਪੋਰਟਸ ਐਂਥਰੋਪੋਲੋਜੀ ਦੇ ਪ੍ਰੋ. ਕਲੌਸ-ਪੀਟਰ ਹਰਮ ਨੇ ਦਿੱਤਾ। ਇਸੇ ਅਦਾਰੇ ਦੇ ਡਾ. ਐਂਡਰਜ਼ ਹਰਮ ਵੀ ਇਸ ਮੌਕੇ ਮੌਜੂਦ ਸਨ।ਵਿਭਾਗ ਦੇ ਮੁਖੀ, ਪ੍ਰੋ. ਸ਼ਿਆਮਲ ਕੋਲੇ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆਂ ਅਤੇ ਉਨ੍ਹਾਂ ਦੀ ਜਾਣ ਪਛਾਣ ਕਰਾਈ।ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਾਬਕਾ ਐਡਵਾਈਜ਼ਰੀ ਕਮੇਟੀ ਮੈਂਬਰ, ਪ੍ਰੋ. ਹਰਮ ਨੇ ਆਪਣੇ ਭਾਸ਼ਣ ਵਿਚ ਨੌਜੁਆਨ ਖਿਡਾਰੀਆਂ ਦੇ ਖਾਣ ਪੀਣ ਦਾ ਉਨ੍ਹਾਂ ਦੀ ਸਿਖਲਾਈ ਅਤੇ ਖੇਡਾਂ ਵਿਚ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਇਕ ਕਾਮਯਾਬ ਖਿਡਾਰੀ ਲਈ ਉਸ ਦੀ ਖੁਰਾਕ, ਕਸਰਤ ਅਤੇ ਖੇਡ ਪ੍ਰਤੀ ਰੁਚੀ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਖੁਰਾਕ ਲੜਕੀਆਂ ਅਤੇ ਲੜਕੇ ਲਈ ਵੱਖਰੀ ਵੱਖਰੀ ਹੁੰਦੀ ਅਤੇ ਉਨ੍ਹਾਂ ਦੇ ਸਰੀਰ ਅਨੁਸਾਰ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡਾਂ ਲਈ ਖਿਡਾਰੀਆਂ ਦੀ ਸਮਰੱਥਾ ਅਨੁਸਾਰ ਫੂਡ ਸਪਲੀਮੈਂਟ ਅਤੇ ਡਾਈਟ ਚਾਰਟ ਬਣਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਸਰੀਰ ਉਸ ਖੇਡ ਅਨੁਸਾਰ ਵਧੀਆ ਕਾਰਗੁਜ਼ਾਰੀ ਕਰ ਸਕੇ। ਵਿਦਿਆਰਥੀਆਂ ਨੇ ਇਸ ਮੌਕੇ ਪ੍ਰੋ. ਹਰਮ ਤੋਂ ਖੇਡ ਅਤੇ ਖੁਰਾਕ ਸਬੰਧੀ ਸੁਆਲ ਵੀ ਪੁੱਛੇ ਗਏ ਜਿਸ ਵਿਚ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply