Monday, December 23, 2024

ਸਿਕਲੀਘਰ ਸਿੱਖ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਹੋਰ ਉਪਰਾਲੇ ਕੀਤੇ ਜਾਣਗੇ – ਜੀ.ਕੇ

ਨਵੀਂ ਦਿੱਲੀ, 9 ਮਾਰਚ (ਪੰਜਾਬ ਪੋਸਟ ਬਿਊਰੋ) – ਮੱਧ ਪ੍ਰਦੇਸ਼ ਤੋਂ ਆਏ ਸਿਕਲੀਘਰ ਭਾਈਚਾਰੇ ਦੇ ਲੋਕਾਂ ਨੇ ਅੱਜ ਗੁਰਦੁਆਰਾ ਬੰਗਲਾ PPN0903201808ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ। ਸਿਕਲੀਘਰ ਸਮਾਜ਼ ਲਈ ਲੰਬੇ ਸਮੇਂ ਤੋਂ ਕਾਰਜ ਕਰ ਰਹੇ ਸਿੱਖ ਕੌਂਸਿਲ ਆੱਫ਼ ਸਕਾਟਲੈਂਡ ਦੇ ਆਗੂ ਗੁਰਦੀਪ ਸਿੰਘ ਅਤੇ ਸੁਲੱਖਣ ਸਿੰਘ ਨੇ ਮਨਜੀਤ ਸਿੰਘ ਜੀ.ਕੇ ਨੂੰ ਸਿਕਲੀਘਰ ਸਿੱਖਾਂ ਦੀ ਮਦਦ ਕਰਨ ਦੀ ਅਪੀਲ ਕੀਤੀ।ਸਿਕਲੀਘਰ ਆਗੂਆਂ ਨੇ ਜੀ.ਕੇ ਨੂੰ ਮੱਧ ਪ੍ਰਦੇਸ਼ ’ਚ ਪੁਲਿਸ ਵੱਲੋਂ ਉਨ੍ਹਾਂ ’ਤੇ ਪਾਏ ਜਾ ਰਹੇ ਝੂਠੇ ਪਰਚਿਆਂ ਅਤੇ ਰੁਜ਼ਗਾਰ ਦੇ ਖਤਮ ਹੁੰਦੇ ਸਾਧਨਾ ਬਾਣੇ ਜਾਣੂ ਕਰਾਇਆ।
ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਪਹਿਲੇ ਵੀ ਸਿਕਲੀਘਰ ਸਿੱਖਾਂ ਦੇ ਖਿਲਾਫ਼ ਦਿੱਲੀ ’ਚ ਚਲ ਰਹੇ ਕੇਸਾਂ ਲਈ ਕਾਨੂੰਨੀ ਸਹਾਇਤਾ ਦੇ ਰਹੀ ਹੈ।ਜੀ.ਕੇ ਨੇ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸ ਕਰਕੇ ਆਪਣੇ ਪੈਰਾਂ ’ਤੇ ਖੜੇ ਹੋਣ ਦੀ ਅਪੀਲ ਕਰਦੇ ਹੋਏ ਦੱਸਿਆ ਕਿ ਕਮੇਟੀ ਨੇ ਪਹਿਲੇ ਵੀ ਇੰਦੌਰ ਨੇੜੇ ਬਣੀ ਆਈ.ਟੀ.ਆਈ. ਲਈ 5 ਲੱਖ ਰੁਪਏ ਦੀ ਮਾਇਕ ਸਹਾਇਤਾ ਦਿੱਤੀ ਹੈ ਅਤੇ ਲੋੜ ਪੈਣ ’ਤੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਹੋਰ ਉਪਰਾਲੇ ਕੀਤੇ ਜਾਣਗੇ। ਜੀ.ਕੇ ਨੇ ਸਿਕਲੀਘਰ ਸਮਾਜ਼ ਤਕ ਘੱਟਗਿਣਤੀ ਕੌਮਾਂ ਦੀ ਭਲਾਈ ਸਕੀਮਾਂ ਦਾ ਫਾਇਦਾ ਪਹੁੰਚਾਉਣ ਲਈ ਦਿੱਲੀ ਕਮੇਟੀ ਵੱਲੋਂ ਸਹਿਯੋਗ ਦੇਣ ਦਾ ਐਲਾਨ ਕਰਦੇ ਹੋਏ ਨੌਜਵਾਨਾਂ ਨੂੰ ਆਪਣੇ ਵਿਰਸੇ ’ਤੇ ਮਾਨ ਕਰਨ ਦਾ ਸੱਦਾ ਦਿੱਤਾ।ਜੀ.ਕੇ ਨੇ ਕਿਹਾ ਕਿ ਸਿਕਲੀਘਰ ਸਿੱਖਾਂ ਦੇ ਖਿਲਾਫ਼ ਹਥਿਆਰ ਵੇਚਣ ਦੇ ਲੱਗਦੇ ਦੋਸ਼ਾਂ ਤੋਂ ਬਚਣ ਵਾਸਤੇ ਨੀਤੀ ਘੜਨ ਦੀ ਲੋੜ ਹੈ ਕਿਉਂਕਿ ਇਨ੍ਹਾਂ ਕੇਸਾਂ ਕਰਕੇ ਕੌਮ ਦੀ ਬਦਨਾਮੀ ਹੁੰਦੀ ਹੈ।ਇਸ ਮੌਕੇ ਦਿੱਲੀ ਕਮੇਟੀ ਮੈਂਬਰ ਭੂਪਿੰਦਰ ਸਿੰਘ ਭੁੱਲਰ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply