Friday, September 20, 2024

ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਪੂਰੀ ਸ਼ਰਧਾ ਨਾਲ ਮਨਾਇਆ

PPN2203201804 PPN2203201805ਮੁਕਤਸਰ, 22 ਮਾਰਚ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਵਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 2019 ’ਚ ਮਨਾਏ ਜਾ ਰਹੇ 550 ਸਾਲਾ ਅਵਤਾਰ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਜੋਂ ਵੱਖ-ਵੱਖ ਸ਼ਹਿਰਾਂ ਤੇ ਨਗਰਾਂ ’ਚ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਤਹਿਤ ਅੱਜ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਬਾਬਾ ਠਾਕੁਰ ਸਿੰਘ ਜੀ ਦੀ ਸਦੀਵੀ ਯਾਦ ’ਚ ਪਿੰਡ ਬੁੱਢੀ ਮਾਲ ਵਿਖੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਪੂਰੀ ਸ਼ਰਧਾ ਨਾਲ ਮਨਾਇਆ ਗਿਆ।ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਹੈ ਕਿ ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਦੇਖ-ਰੇਖ ਹੇਠ ਮਨਾਏ ਗਏ ਸਮਾਗਮ ਦੌਰਾਨ ਉਹਨਾਂ ਗੁਰੂ ਘਰ ਦੇ ਅਨਿਨ ਸੇਵਕ ਭਾਈ ਮੰਝ ਜੀ ਦੀ ਕਥਾ ਸਰਵਨ ਕਰਾਉਂਦਿਆਂ ਉਹਨਾਂ ਵਾਂਗ ਸਮਰਪਿਤ ਹੋ ਕੇ ਗੁਰੂ ਘਰ ਨਾਲ ਨਿਰਸਵਾਰਥ ਜੁੜਨ ਅਤੇ ਅੰਮ੍ਰਿਤਧਾਰੀ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤ ਨੂੰ ਪ੍ਰੇਰਿਆ।ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਔਖੇ ਸਮੇਂ ਕੌਮ ਦੀ ਸਫਲ ਅਗਵਾਈ ਕਰਨ ਲਈ ਬਾਬਾ ਠਾਕੁਰ ਸਿੰਘ ਅਤੇ ਸ਼ਹਾਦਤ ਰਾਹੀਂ ਸਿੱਖ ਕੌਮ ਦੀ ਮਹਾਨ ਸੇਵਾ ਕਰਨ ਵਾਲੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਉਸਤਤ ਕੀਤੀ।ਉਨ੍ਹਾਂ ਕਿਹਾ ਕਿ ਦੇਸ਼ ’ਚ ਘੱਟਗਿਣਤੀਆਂ ਲਈ ਵੱਖਰੇ ਨਿਆਇਕ ਮਾਪਦੰਡ ਅਪਣਾਉਣਾ ਦੇਸ਼ ਦੇ ਹਿੱਤ ’ਚ ਨਹੀਂ ਹੋਵੇਗਾ।ਨਗਰ ਨਿਵਾਸੀਆਂ ਵੱਲੋਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ।
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਅਤੇ ਭਾਈ ਹਰਪਾਲ ਸਿੰਘ ਦੇ ਰਾਗੀ ਜਥਿਆਂ ਨੇ ਕੀਰਤਨ ਸਰਵਣ ਕਰਾਇਆ।ਇਸ ਮੌਕੇ ਗਿਆਨੀ ਬਲਜਿੰਦਰ ਸਿੰਘ ਰੋਡੇ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਬੋਹੜ ਸਿੰਘ, ਕਰਮਬੀਰ ਸਿੰਘ, ਗੁਰਮੀਤ ਸਿੰਘ ਕਬਰਵਾਲਾ, ਗੁਰਬਿੰਦਰ ਸਿੰਘ, ਦਿਲਬਾਗ ਸਿੰਘ, ਸਾਹਿਬ ਸਿੰਘ, ਭੋਲਾ ਸਿੰਘ, ਸਤਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਹਰਭਜਨ ਸਿੰਘ, ਗੁਲਾਬ ਸਿੰਘ, ਹਰਚਰਨ ਸਿੰਘ ਪਲਵਿੰਦਰ ਸਿੰਘ, ਜਥੇਦਾਰ ਸੁਖਦੇਵ ਸਿੰਘ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ ਆਦਿ ਹਾਜ਼ਰ ਸਨ।   

 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply