ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ – ਜਸਬੀਰ ਸਿੰਘ ਸੱਗੂ) – ਡੀ.ਏ.ਵੀ ਕਾਲਜ ਯੂਨੀਅਨ ਚੋਣਾਂ ਵਿੱਚ ਪ੍ਰੋ. ਆਰ.ਕੇ ਝਾਅ ਨੇ ਆਪਣੇ ਵਿਰੋਧੀ ਪ੍ਰੋ. ਗਰਦਾਸ ਸਿੰਘ ਸੇਖੋਂ ਨੂੰ 34 ਵੋਟਾਂ ਦੇ ਫਰਕ ਨਾਲ ਹਾਰ ਦਿੱਤੀ ਹੈ।ਪੋਲ ਹੋਈਆਂ ਕੁੱਲ 78 ਵੋਟਾਂ ਵਿਚੋਂ ਪ੍ਰੋ. ਝਾਅ ਨੂੰ 56 ਵੋਟਾਂ ਹਾਸਲ ਹੋਈਆਂ ਜਦਕਿ ਤੇ ਪ੍ਰੋ. ਸ਼ੇਖੌਂ ਨੂੰ 22 ਵੋਟਾਂ ਪਈਆਂ।
ਉਪ ਪ੍ਰਧਾਨ ਤੇ ਸਕੱਤਰ ਦੇ ਅਹੁੱਦੇ ਲਈ ਪ੍ਰੋ. ਰਜਨੀਸ਼ ਪੱਪੀ ਤੇ ਮਦਨ ਮੋਹਨ ਨੇ ਪ੍ਰੋ. ਰੁਪਿੰਦਰ ਕੌਰ ਤੇ ਪ੍ਰੋ. ਬੀ.ਬੀ ਯਾਦਵ ਨੂੰ ਕਰਮਵਾਰ 24 ਤੇ 30 ਵੋਟਾਂ, ਸੰਯੁਕਤ ਸਕੱਤਰ ਤੇ ਵਿੱਤ ਸਕੱਤਰ ਦੇ ਅਹੁੱਦੇ ਲਈ ਸਮੀਰ ਕਾਲਅਿਾ ਤੇ ਪ੍ਰੋ. ਸੰਜੀਵ ਦੱਤਾ ਨੇ ਪ੍ਰੋ. ਮਨੀਸ਼ ਗੁਪਤਾ ਤੇ ਪ੍ਰੋ. ਅਜੇ ਕੁਮਾਰ ਨੂੰ ਕਰਮਵਾਰ 26 ਤੇ 24 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।ਮਹੱਤਵਪੂਰਨ ਸਟਾਫ ਸਕੱਤਰ ਦੇ ਅਹੁੱਦੇ `ਤੇ ਪ੍ਰੋ. ਰਾਜੀਵ ਅਰੋੜਾ ਨੇ ਪ੍ਰੋ. ਦਰਸ਼ਨਦੀਪ ਨੂੰ 26 ਵੋਟਾਂ ਦੇ ਫਰਕ ਨਾਲ ਹਰਾ ਕੇ ਕਬਜ਼ਾ ਕੀਤਾ।
ਰਿਟਰਨਿੰਗ ਅਫਸਰ ਵਲੋਂ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਪ੍ਰੋ. ਆਰ.ਕੇ ਝਾਅ, ਪ੍ਰੋ. ਰਜਨੀਸ਼ ਪੱਪੀ ਅਤੇ ਪ੍ਰੋ. ਮਦਨ ਮੋਹਨ ਨੇ ਉਨਾਂ ਨੂੰ ਭਾਰੀ ਬਹੁੱਮਤ ਨਾਲ ਜਿਤਾਉਣ `ਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਉਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹਰ ਪੱਧਰ `ਤੇ ਲੜਾਈ ਲੜਣ ਦਾ ਭਰੋਸਾ ਦਿੱਤਾ।ਉਨਾਂ ਕਿਹਾ ਕਿ ਪੀ.ਸੀ.ਸੀ.ਟੀ.ਯੂ ਜੋ ਵੀ ਪ੍ਰੋਗਰਾਮ ਉਲੀਕੇਗੀ ਉਸ ਨੂੰ ਪੂਰੀ ਤਰਾਂ ਲਾਗੂ ਕਰਵਾਇਆ ਜਾਵੇਗਾ।ਪ੍ਰੋ. ਝਾਅ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਤਹਿਤ ਆਉਂਦੇ ਸਾਰੇ ਕਾਲਜਾਂ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਦੇ ਸਾਹਮਣੇ ਹੋਣ ਵਾਲੀ ਰੈਲੀ ਵਿੱਚ ਵੱਡੀ ਗਿਣਤੀ `ਚ ਸ਼ਾਮਲ ਹੋਣ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …