Saturday, September 21, 2024

‘ਬਿਜਨੈਸ ਸਵੀਡਨ’ ਸਮਾਰਟ ਸਿਟੀ ਪ੍ਰਾਜੈਕਟ ਲਈ ਕੰਮ ਕਰਨ ਲਈ ਸਹਿਮਤ

PPN0105201811 ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਵੀਡਨ ਦੀ ਵਪਾਰਕ ਅਤੇ ਨਿਵੇਸ਼ ਕੌਸ਼ਲ ‘ਬਿਜਨੈਸ ਸਵੀਡਨ’, ਜੋ ਕਿ ਸੀਵਡਨ ਦੀਆਂ ਕੰਪਨੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਪਾਰ ਕਰਨ ਦੇ ਮੌਕੇ ਮੁਹੱਈਆ ਕਰਵਾਉਂਦੀ ਹੈ, ਸਮਾਰਟ ਸਿਟੀ ਪ੍ਰਾਜੈਕਟ ਲਈ ਕੰਮ ਕਰਨ ਲਈ ਰਾਜ਼ੀ ਹੈ।ਬਿਜਨੈਸ ਸਵੀਡਨ ਟੀਮ ਦੀ ਮੀਟਿੰਗ ਡਿਪਟੀ ਟਰੇਡ ਕਮਿਸ਼ਨਰ ਮੈਗਨਸ ਐਂਡਰਸਨ ਦੀ ਅਗਵਾਈ ਹੇਠ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਦੇ ਅਧਿਕਾਰੀਆਂ ਨਾਲ ਹੋਈ, ਜਿਸ ਵਿਚ ਸੀ.ਈ.ਓ ਸ੍ਰੀਮਤੀ ਦੀਪਤੀ ਉਪਲ, ਜੁਇੰਟ ਕਮਿਸ਼ਨਰ ਸੌਰਵ ਅਰੋੜਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਿਸ ਖਾਨ ਸਮੇਤ ਪੁਲਿਸ ਤੇ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।PPN0105201810ਇਸ ਮੌਕੇ ਅੰਮਿ੍ਰਤਸਰ ਸਮਾਰਟ ਸਿਟੀ ਪ੍ਰਾਜੈਕਟ ਬਾਰੇ ਟੀਮ ਮੁਖੀ ਸ੍ਰੀ ਮਨੂੰ ਚੌਧਰੀ ਨੇ ਵਿਸਥਾਰ ਵਿਚ ਜਾਣਕਾਰੀ ਦਿੱਤੀ।  ਇਸ ਮੌਕੇ ਸਵੀਡਨ ਕੰਪਨੀਆਂ ਦੇ ਨਾਲ-ਨਾਲ ਕਈ ਵੱਡੀਆਂ ਭਾਰਤੀ ਕੰਪਨੀਆਂ ਨੇ ਸਾਲਿਡ ਵੇਸਟ ਮੈਨਜਮੈਂਟ, ਸਰਵਾਈਲੈਂਸ ਕੈਮਰੇ, ਸ਼ਹਿਰੀ ਟਰਾਂਸਪੋਰਟ ਆਦਿ ਦੇ ਖੇਤਰਾਂ ਵਿਚ ਦਿਲਚਸਪੀ ਵਿਖਾਈ।ਐਂਡਰਸਨ ਨੇ ਇਸ ਪ੍ਰਾਜੈਕਟ ਨੂੰ ਗਹੁ ਨਾਲ ਘੋਖਿਆ ਅਤੇ ਕਿਹਾ ਕਿ ਉਨਾਂ ਦੀਆਂ ਕੰਪਨੀਆਂ ਅੰਮ੍ਰਿਤਸਰ ਸਮਰਾਟ ਸਿਟੀ ਦੇ ਕੰਮ ਵਿਚ ਭਾਰਤੀ ਕੰਪਨੀਆਂ ਨਾਲ ਮਿਲ ਕੇ ਕੰਮ ਕਰਨਗੀਆਂ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply