Saturday, September 21, 2024

ਸਿੱਖ ਨੌਜਵਾਨ ਨਾਲ ਦਿੱਲੀ ਪੁਲਿਸ ਵਲੋਂ ਕੀਤੀ ਮਾਰਕੁੱਟ ਖਿਲਾਫ ਦਿੱਲੀ ਕਮੇਟੀ ਹੋਈ ਸਖ਼ਤ

ਜੀ.ਕੇ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ ਜਾਂ ਕ੍ਰਾਇਮ ਬ੍ਰਾਂਚ ਨੂੰ ਸੌਂਪਣ ਦੀ ਕੀਤੀ ਮੰਗ

PPN0105201812ਨਵੀਂ ਦਿੱਲੀ, 1 ਮਈ ( ਪੰਜਾਬ ਪੋਸਟ ਬਿਊਰੋ) – ਕਲਿਆਣਪੁਰੀ ਵਿਖੇ 26 ਅਪ੍ਰੈਲ ਨੂੰ ਇੱਕ ਸਿੱਖ ਨੌਜਵਾਨ ਜਸਪਾਲ ਸਿੰਘ ਨਾਲ ਹੋਈ ਮਾਰਕੁੱਟ ਦੇ ਵਾਇਰਲ ਹੋਏ ਵੀਡੀਓ ਤੋਂ ਬਾਅਦ ਦਿੱਲੀ ਪੁਲਿਸ ਦੀ ਕਾਰਜਸ਼ੈਲੀ ’ਤੇ ਸਵਾਲ ਖੜੇ ਹੋ ਗਏ ਹਨ।ਇਸ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਕੁੱਝ ਪੁਲਿਸ ਵਾਲੇ ਇੱਕ ਸਿੱਖ ਨੌਜਵਾਨ ਨੂੰ ਲਗਾਤਾਰ ਅੰਨੇਵਾਹ ਸੋਟੀਆਂ ਨਾਲ ਕੁੱਟ ਰਹੇ ਹਨ।ਨਾਲ ਹੀ ਪੁਲਿਸ ਵੱਲੋਂ ਕੀਤੀ ਗਈ ਹਵਾਈ ਫਾਈਰਿੰਗ ਦੀ ਆਵਾਜ਼ ਵੀ ਆ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕੱਲ ਪੀੜਤ ਦਾ ਪਰਿਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵੀ ਸ਼ਿਕਾਇਤ ਲੈ ਕੇ ਪੁਜਿਆ ਸੀਂ।
    ਜਿਸ ’ਤੇ ਅੱਜ ਕਾਰਵਾਈ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇੱਕ ਸ਼ਿਕਾਇਤੀ ਪੱਤਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਦਿੱਲੀ ਦੇ ਉਪਰਾਜਪਾਲ ਅਨਿਲ ਬੈਂਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੁਲਿਸ ਕਮਿਸ਼ਨਰ ਅਮੁੱਲਯ ਪਟਨਾਇਕ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਭੇਜਿਆ ਹੈ।ਜਿਸ ਵਿੱਚ ਉਨ੍ਹਾਂ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ ਜਾਂ ਕ੍ਰਾਇਮ ਬ੍ਰਾਂਚ ਨੂੰ ਸੌਂਪਣ ਦੀ ਮੰਗ ਕਰਦੇ ਹੋਏ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਪੂਰੀ ਹੋਣ ਤਕ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
    ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਪੁਲਿਸ ਨੇ ਜਸਪਾਲ ’ਤੇ ਝੂਠਾ ਮੁਕੱਦਮਾ ਬਣਾਇਆ ਹੈ। ਸਪਾਲ ਜਦੋਂ ਆਪਣੀ 1.5 ਸਾਲ ਦੀ ਬੱਚੀ ਨੂੰ ਲੈ ਕੇ ਆਈਸ ਕਰੀਮ ਦਿਵਾਉਣ ਬਾਜ਼ਾਰ ਵੱਲ ਜਾ ਰਿਹਾ ਸੀ ਤਾਂ ਪੁਲਿਸ ਵਾਲਿਆਂ ਨੇ ਉਸ ਦੇ ਹੱਥੋਂ ਬੱਚੀ ਨੂੰ ਖੋਹ ਕੇ ਹੇਠਾਂ ਸੁੱਟਦੇ ਹੋਏ ਅੰਨੇਵਾਹ ਡੰਡੇ ਨਾਲ ਕੁੱਟਿਆ। ਜਿਸ ਕਰਕੇ ਜਸਪਾਲ ਦੀ ਬਾਂਹ ਵੀ ਟੁੱਟ ਗਈ।ਥਾਣੇ ਲੈ ਜਾਣ ਉਪਰੰਤ ਉਸ ਦੇ ਮੂੰਹ ’ਤੇ ਪੁਲਿਸ ਵਾਲਿਆਂ ਵੱਲੋਂ ਪੇਸ਼ਾਬ ਕਰਨ ਦਾ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ।
    ਪਰਮਿੰਦਰ ਨੇ ਕਿਹਾ ਕਿ ਵੀਡੀਓ ਅਤੇ ਪਰਿਵਾਰ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੀ ਸਹੀ ਤਰੀਕੇ ਨਾਲ ਘੋਖ ਕਰਨ ਉਪਰੰਤ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਪੁਲਿਸ ਵਾਸਤੇ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਕੀਮਤ ਨਹੀਂ ਹੈ।ਕੇਸਾਂ ਤੋਂ ਸਿੱਖ ਨੌਜਵਾਨ ਨੂੰ ਘਸੀਟ ਕੇ ਪੁਲਿਸ ਕਿਹੜੇ ਕਾਨੂੰਨ ਦੀ ਪਾਲਨਾ ਕਰ ਰਹੀ ਹੈ, ਇਸ ਸਮਝ ਤੋਂ ਬਾਹਰ ਹੈ।ਪਰਮਿੰਦਰ ਨੇ ਸਵਾਲ ਕੀਤਾ ਕਿ ਪੁਲਿਸ ਦੇ ਕਿਸ ਅਧਿਕਾਰੀ ਦੇ ਆਦੇਸ਼ ’ਤੇ ਗੋਲੀ ਚਲਾਈ, ਕਿਉਂ ਚਲਾਈ ਅਤੇ ਕਿਨ੍ਹੇ ਰਾਉਂਡ ਚਲਾਈ? ਪੁਲਿਸ ਦੀ ਗੋਲੀ ਨਾਲ ਗਾਂ ਮਰਨ ਦੀ ਸਾਹਮਣੇ ਆਈ ਗੱਲ ਉਪਰੰਤ ਗਊ ਭਗਤਾਂ ਨੇ ਪੁਲਿਸ ਖਿਲਾਫ਼ ਮੋਰਚਾ ਕਿਉਂ ਨਹੀਂ ਲਾਇਆ? ਜੇਕਰ ਜਸਪਾਲ ਨੇ ਕੋਈ ਅਪਰਾਧ ਕੀਤਾ ਸੀ ਤਾਂ ਪੁਲਿਸ ਵਾਲਿਆਂ ਨੂੰ ਉਸ ਨਾਲ ਗੈਰ ਮਨੁੱਖੀ ਵਤੀਰਾ ਕਰਨ ਦਾ ਹੱਕ ਕਿਸ ਨੇ ਦਿੱਤਾ ਸੀ ?
    ਪੁਲਿਸ ਦੀ ਕਾਰਵਾਈ ’ਤੇ ਸ਼ੱਕ ਦੀ ਸੂਈ ਮੋੜਦੇ ਹੋਏ ਕਮੇਟੀ ਦੇ ਇਲਾਕਾ ਮੈਂਬਰ ਭੁੱਲਰ ਨੇ ਖੁਲਾਸਾ ਕੀਤਾ ਕਿ ਪੁਲਿਸ ਦੂਜੇ ਭਾਈਚਾਰੇ ਦੇ ਲੋਕਾਂ ਦੇ ਦਬਾਅ ਹੇਠ ਪਿੱਛਲੇ ਲੰਬੇ ਸਮੇਂ ਤੋਂ ਸਿਕਲੀਘਰ ਭਾਈਚਾਰੇ ਦੇ ਲੋਕਾਂ ਖਿਲਾਫ਼ ਇੱਕ ਤਰਫਾ ਜਬਰ ਦੀ ਕਾਰਵਾਈ ਕਰ ਰਹੀ ਹੈ।ਕਿੳਂੁਕਿ ਸਿਕਲੀਘਰ ਭਾਈਚਾਰੇ ਦੇ ਇੱਕ ਮੈਬਰ `ਤੇ ਕਤਲ ਦਾ ਮੁਕੱਦਮਾ ਦੂਜੇ ਭਾਈਚਾਰੇ ਦੇ ਦਬੰਗ ਲੋਕਾਂ ’ਤੇ ਬਣਿਆ ਹੋਇਆ ਹੈ।ਇਸ ਕਰਕੇ ਆਏ ਦਿਨ ਦਿੱਲੀ ਪੁਲਿਸ ਸਿਕਲੀਘਰ ਭਾਈਚਾਰੇ ਦੇ ਨੌਜਵਾਨਾਂ ’ਤੇ ਮਾਨਸਿਕ ਦਬਾਅ ਪਾਉਣ ਵਾਸਤੇ ਉਨ੍ਹਾਂ ਨੂੰ ਝੂਠੇ ਮੁੱਕਦਮਿਆਂ ’ਚ ਫਸਾਉਣ ਦੀ ਵਿਊਂਤਬੰਦੀ ਕਰਦੀ ਰਹਿੰਦੀ ਹੈ, ਤਾਂਕਿ ਉਹ ਪਰੇਸ਼ਾਨ ਹੋ ਕੇ ਪੁਰਾਣੇ ਮਾਮਲੇ ’ਚ ਦੂਜੀ ਧਿਰ ਨਾਲ ਸਮਝੌਤਾ ਕਰ ਲੈਣ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply