Saturday, September 21, 2024

ਖਸਰਾ ਅਤੇ ਰੁਬੈਲਾ ਦੇ ਟੀਕਾਕਰਨ ਦਾ ਪਹਿਲਾ ਦਿਨ ਰਿਹਾ ਵਿਵਾਦਾਂ `ਚ

ਭੀਖੀ, 2 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸੂਬਾ ਸਰਕਾਰਾਂ ਵਲੋਂ ਚਲਾਇਆ ਜਾ ਰਿਹਾ ਖਸਰਾ ਅਤੇ ਰੁਬੈਲਾ ਦੇ ਟੀਕਾਕਰਨ ਦਾ ਅਭਿਆਨ ਪਹਿਲੇ ਦਿਨ PPN0205201822ਵਿਵਾਦਾਂ ਵਿੱਚ ਰਿਹਾ।ਜਿਲ੍ਹਾ ਮਾਨਸਾ ਦੇ ਪਿੰਡ ਨੰਗਲ ਕਲਾਂ ਦੇ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਵਿੱਚ ਬੱਚਿਆ ਨੂੰ ਸਿਹਤ ਵਿਭਾਗ ਦੀ ਟੀਮ  ਵਲੋਂ ਜੋ ਟੀਕੇ ਲਗਾਏ ਗਏ, ਉਨਾਂ ਨਾਲ 8 ਬੱਚੇ ਬੇਹੋਸ ਹੋ ਗਏ।ਇਹ ਸਾਰੇ ਬੱਚੇ ਲਗਭਗ ਸੱਤਵੀ ਜਾਮਤ ਦੇ ਦੱਸੇ ਜਾ ਰਹੇ ਹਨ।ਤਬੀਅਤ ਵਿਗੜਣ `ਤੇ ਸਾਰੇ ਬੱਚਿਆਂ ਨੂੰ ਤਰੁੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਜਿਨ੍ਹਾ ਵਿਚੋਂ 4 ਬੱਚਿਆਂ ਨੂੰ ਦਵਾਈ ਦੇ ਕੇ ਤਰੁੰਤ ਘਰ ਭੇਜ ਦਿੱਤਾ ਗਿਆ ਅਤੇ ਇੱਕ ਬੱਚੇ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਤਰੁੰਤ ਲਧਿਆਣਾ ਰੈਫਰ ਕਰ ਦਿੱਤਾ ਗਿਆ।ਬੱਚਿਆਂ ਦੀ ਹਾਲਤ ਖਰਾਬ ਹੋਣ ਦੀ ਖਬਰ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ਤਾਂ ਪਿੰਡ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਉਧਰ ਸੋਸ਼ਲ ਮੀਡੀਆ `ਤੇ ਆ ਰਹੀਆ ਖਬਰਾਂ ਦਾ ਖੰਡਨ ਕਰਦੇ ਹੋਏ ਸਿਹਤ ਵਿਭਾਗ ਪੰਜਾਬ ਨੇ ਕਿਹਾ ਕਿ ਇਹ ਬਿਲੱਕੁਲ ਤੱਥਹੀਣ ਖਬਰਾਂ ਹਨ।ਇਸ ਮਾਮਲੇ `ਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਇਹ ਟੀਕੇ ਪਿੱਛਲੇ ਕਈ ਸਾਲਾਂ ਤੋ ਲੋਕ ਆਪਣੇ ਬੱਚਿਆਂ ਨੂੰ ਮਾਰਕੀਟ ਵਿਚੋਂ ਖਰੀਦ ਕੇ ਲਗਵਾ ਰਹੇ ਹਨ।ਉਨਾਂ ਦੱਸਿਆ ਕਿ ਹੁਣ ਤੱਕ ਕਰੀਬ 8 ਕਰੋੜ ਬੱਚਿਆਂ ਨੂੰ ਇਹ ਟੀਕਾਂ ਲੱਗ ਚੁੱਕਾ ਹੈ ਅਤੇ ਕਿਸੇ ਕਿਸਮ ਦਾ ਕੋਈ ਮਾੜਾ ਪ੍ਰਭਾਵ ਸਾਹਮਣੇ ਨਹੀ ਆਇਆ ।  

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply