Monday, June 17, 2024

ਡਾਇਰੈਕਟਰ ਸਿਹਤ ਸੇਵਾਵਾਂ ਖਿਲਾਫ ਧਰਨੇ `ਚ ਸਹਿਯੋਗ ਲਈ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨਜ਼ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਖਿਲਾਫ ਦਿਤੇ ਧਰਨੇ ਵਿੱਚ ਸਥਾਨਕ ਯੂਨਿਟ ਵਲੋਂ ਦਿੱਤੇ PPN1008201891ਸਹਿਯੋਗ ਲਈ ਸਾਥੀਆਂ ਦਾ ਧੰਨਵਾਦ ਕਰਨ ਲਈ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨਜ਼ ਦੇ ਸੁਬਾਈ ਆਗੂ ਨਵਜੋਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਇਸ ਸਮੇਂ ਐਮ.ਐਲ.ਟੀ ਆਗੂ ਰਜੇਸ਼ ਸ਼ਰਮਾ ਨੇ ਦੱਸਿਆ ਕਿ ਧਰਨੇ ਉਪਰੰਤ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਹੋਈ ਮੀਟਿੰਗ ਵਿਚ ਐਮ.ਐਲ.ਟੀ ਐਸੋਸੀਏਸ਼ਨ ਨਾਲ ਸਬੰਧਤ ਮੰਗਾਂ ਜਿਵੇਂ ਕਿ ਐਮ ਐਲ ਟੀ-1 ਤੋਂ ਐਸ.ਐਮ.ਐਲ.ਟੀ ਦੀਆਂ ਤਰੱਕੀਆਂ, ਐਮ.ਐਲ.ਟੀ-2 ਤੋਂ ਗਰੇਡ-1 ਦੀਆਂ ਤਰੱਕੀਆਂ ਅਤੇ ਬਾਕੀ ਬਚਦੀਆਂ ਐਮ.ਐਲ.ਟੀ ਗਰੇਡ 2 ਦੀਆਂ ਪੋਸਟਾਂ `ਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਐਮ.ਐਲ.ਟੀ ਦੀ ਭਰਤੀ ਕਰਨਾ, ਐਮ.ਐਲ.ਟੀ ਦਾ ਡੈਲੀਗੇਸ਼ਨ ਬਦਲਣਾ, ਐਮ.ਐਲ.ਟੀ ਕੌਂਸਲ ਬਣਾ ਕੇ ਰਜਿਸਟਰੇਸ਼ਨ ਕਰਾਉਣਾ, ਐਸ.ਐਮ.ਐਲ.ਟੀ ਦੀਆਂ ਪੋਸਟਾਂ ਬਲਾਕ ਪੱਧਰੀ ਕਰਨਾ, ਰਿਸਕ ਭੱਤਾ ਆਦਿ ਮੰਗਾਂ ਬਾਰੇ ਗੱਲਬਾਤ ਹੋਈ।
ਸੁਬਾਈ ਆਗੂਆਂ ਨੇ ਕਿਹਾ ਕਿ ਨਿਯਮਾਂ ਮੁਤਾਬਿਕ ਕੋਈ ਵੀ ਆਸਮੀ ਖਾਲੀ ਨਹੀਂ ਰੱਖੀ ਜਾ ਸਕਦੀ ਤਾਂ ਕਿ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।ਉਨਾਂ ਕਿਹਾ ਕਿ ਅਗਰ ਸਾਰੀਆਂ ਮੰਗਾਂ 15 ਦਿਨਾਂ ਵਿੱਚ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ 25-5-2018 ਨੂੰ ਮੁੜ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਚੰਡੀਗੜ੍ਹ ਦੇ ਦਫਤਰ ਵਿਖੇ ਵਿਸ਼ਾਲ ਧਰਨਾ ਦੇ ਕੇ ਦਫਤਰ ਦਾ ਘਿਰਾਉ ਕਰਨ ਲਈ ਮਜਬੂਰ ਹੋਏਗੀ।
ਮੀਟਿੰਗ ਵਿੱਚ ਸਾਥੀ ਮਨਜੀਤ ਸਿੰਘ ਰਾਜਾਤਾਲ, ਸਮੀਰ ਸ਼ਰਮਾ, ਮਨਜਿੰਦਰ ਸੰਧੂ, ਦਲਜੀਤ ਸਿੰਘ, ਹਰਜੀਤ ਸਿੰਘ, ਰਖਵਿੰਦਰ ਗਿੱਲ ਆਦਿ ਹਾਜ਼ਰ ਸਨ।
       ਜਿਕਰਯੋਗ ਹੈ ਕਿ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸਾਥੀ ਗੁਰਦੀਪ ਸਿੰਘ ਬਾਜਵਾ, ਜਨਰਲ ਸਕੱਤਰ ਨਰਿੰਦਰ ਸਿੰਘ, ਸਵਿੰਦਰ ਸਿੰਘ ਭੱਟੀ ਵਿੱਤ ਸਕੱਤਰ, ਪ੍ਰੇਮ ਚੰਦ ਅਜ਼ਾਦ ਕਨਵੀਨਰ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ, ਮੰਗਲ ਸਿੰਘ ਟਾਂਡਾ ਸੁਬਾਈ ਆਗੂਆਂ ਨੇ ਐਮ.ਐਲ.ਟੀ ਐਸੋਸੀਏਸ਼ਨ ਵਲੋਂ ਲੜੇ ਜਾ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਹਰ ਸੰਭਵ ਮਦਦ ਦੇਣ ਦਾ ਯਕੀਨ ਦਿਵਾਇਆ ਹੈ।

 

Check Also

ਲੂ ਤੋਂ ਬਚਾਅ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਨਾ ਨਿਕਲਣ ਨਾਗਰਿਕ- ਡਿਪਟੀ ਕਮਿਸ਼ਨਰ

ਸੰਗਰੂਰ, 16 ਜੂਨ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਿਲ੍ਹਾ ਸੰਗਰੂਰ ਦੇ ਨਾਗਰਿਕਾਂ …

Leave a Reply