Friday, November 22, 2024

`ਤੰਦਰੁਸਤ ਪੰਜਾਬ` ਮਿਸ਼ਨ ਅਧੀਨ ਵੱਡੇ ਹੋਟਲਾਂ ਦੀ ਕੀਤੀ ਜਾਂਚ

ਵੱਲਾ ਮੰਡੀ ਮੁੜਨ ਲੱਗੀ ਕੁਦਰਤੀ ਤਰੀਕੇ ਨਾਲ ਫਲ ਪਕਾਉਣ ਵੱਲ- ਭਾਗੋਵਾਲੀਆ

PPN1906201807 ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜਿਲ੍ਹੇ ਵਿਚ ਚੱਲ ਰਹੀ ਛਾਪਮਾਰੀ ਮੁਹਿੰਮ ਅਧੀਨ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਸ਼ਹਿਰ ਦੇ ਵੱਡੇ ਹੋਟਲ ਅਤੇ ਰੈਸਟੋਰੈਂਟ, ਜਿੰਨਾ ਵਿਚ ਚਾਰ ਤਾਰਾ ਤੇ ਪੰਜ ਸਟਾਰ ਹੋਟਲ ਵੀ ਸ਼ਾਮਿਲ ਹਨ, ਦੀ ਵਿਸ਼ੇਸ਼ ਜਾਂਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ, ਜਿਸ ਵਿਚ ਵੱਡੀਆਂ ਖਾਮੀਆਂ ਸਾਹਮਣੇ ਆਈਆਂ ਹਨ।ਇਸ ਬਾਰੇ ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਅੱਜ ਕਾਰਪੋਰੇਸ਼ਨ ਦੇ ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ ਅਤੇ ਤਹਿਸੀਲਦਾਰ ਗਿਲ ਦੀ ਸਾਂਝੀ ਟੀਮ ਨੇ ਸ਼ਹਿਰ ਦੇ ਵੱਡੇ ਹੋਟਲਾਂ ਦੀਆਂ ਰਸੋਈਆਂ ਦੀ ਜਾਂਚ ਕੀਤੀ, ਜਿਸ ਵਿਚ ਵੱਡੀਆਂ ਖਾਮੀਆਂ ਸਫਾਈ ਤੇ ਖਾਧ ਪਦਾਰਥਾਂ ਦੀ ਸਾਂਭ-ਸੰਭਾਲ ਤੋਂ ਪਾਈਆਂ ਗਈਆਂ। ਉਨਾਂ ਦੱਸਿਆ ਕਿ ਹੋਟਲਾਂ ਵਿਚ ਨਮੂਨੇ ਮੋਬਾਈਲ ਲੈਬਾਰਟਰੀ ਨਾਲ ਭਰੇ ਅਤੇ ਜਾਂਚੇ ਗਏ, ਜਿੰਨਾਂ ਵਿਚ ਲਾਲ ਮਿਰਚ, ਦੁੱਧ, ਪਾਣੀ, ਹਲਦੀ, ਫਲ, ਪਾਣੀ ਤੇ ਹੋਰ ਮਸਾਲੇ ਜਾਂ ਤਾਂ ਜਾਂਚ ਵਿਚ ਖਰੇ ਨਹੀਂ ਉਤਰੇ ਅਤੇ ਜਾਂ ਮਿਆਦ ਲੰਘੀ ਮਿਲੇ, ਜੋ ਕਿ ਨਸ਼ਟ ਕਰਵਾ ਦਿਤੇ ਗਏ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਸੋਈਏ ਦਸਤਾਨੇ ਅਤੇ ਮਾਸਕ ਦੀ ਵਰਤੋਂ ਨਹੀਂ ਕਰ ਰਹੇ, ਜਿਸ ਬਾਰੇ ਹੋਟਲ ਮੈਨਜਰਾਂ ਨੂੰ ਤਾੜਨਾ ਕਰ ਦਿੱਤੀ ਗਈ ਹੈ ਅਤੇ ਅਗਲੀ ਜਾਂਚ ਦੌਰਾਨ ਚਲਾਨ ਕੱਟੇ ਜਾਣਗੇ। PPN1906201808
           ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਲਾ ਮੰਡੀ ਵਿਖੇ ਫਲਾਂ ਨੂੰ ਪਕਾਉਣ ਸਬੰਧੀ ਜਾਂਚ-ਪੜਤਾਲ ਕੀਤੀ ਗਈ, ਜਿਸ ਵਿਚ ਅੱਜ ਕੈਲਸ਼ੀਅਮ ਕਾਰਬਾਈਡ ਨਾਲ ਫਲ ਪਕਾਉਣ ਦਾ ਕੋਈ ਕੇਸ ਨਹੀਂ ਮਿਲਿਆ। ਉਨਾਂ ਦੱਸਿਆ ਕਿ ਵਪਾਰੀਆਂ ਨੇ ਦੱਸਿਆ ਹੈ ਕਿ ਉਨਾਂ ਨੇ ਪਿੱਛਲੇ ਚਾਰ ਦਿਨਾਂ ਤੋਂ ਪੱਕੇ ਹੋਏ ਫਲ ਇਸ ਲਈ ਹੀ ਨਹੀਂ ਮੰਗਵੇ ਅਤੇ ਕੱਚੇ ਫਲ ਮੰਗਵਾ ਕੇ ਕੁਦਰਤੀ ਤਰੀਕੇ ਜਾਂ ਰਾਈਪਿੰਗ ਚੈਂਬਰ ਰਾਹੀਂ ਪਕਾ ਰਹੇ ਹਾਂ। ਭਾਗੋਵਾਲੀਆ ਨੇ ਦੱਸਿਆ ਕਿ ਸ਼ਹਿਰ ਵਿਚ 8 ਰਾਈਪਿੰਗ ਚੈਂਬਰ ਨਿੱਜੀ ਸ੍ਰੇਣੀ ਵਿਚ ਕੰਮ ਕਰ ਰਹੇ ਹਨ ਅਤੇ ਛੇਤੀ ਹੀ ਸਰਕਾਰ ਵੱਲੋਂ ਵੀ ਰਾਈਪਿੰਗ ਚੈਂਬਰ ਲਗਾ ਦਿੱਤੇ ਜਾਣਗੇ।ਉਨਾਂ ਆਸ ਪ੍ਰਗਟਾਈ ਕਿ ਜਿਸ ਤਰਾਂ ਫਲਾਂ ਦੇ ਵਪਾਰੀਆਂ ਵੱਲੋਂ ਅੱਜ ਸਹਿਯੋਗ ਮਿਲਿਆ ਹੈ, ਉਸ ਤੋਂ ਆਸ ਹੈ ਕਿ ਛੇਤੀ ਹੀ ਜਿਲ੍ਹੇ ਵਿਚ ਮਸਾਲੇ ਨਾਲ ਪਕਾਏ ਫਲਾਂ ਦੀ ਵਿਕਰੀ ਬੰਦ ਹੋ ਜਾਵੇਗੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply