Tuesday, May 21, 2024

ਸਿੱਖਿਆ ਮੰਤਰੀ ਓ.ਪੀ ਸੋਨੀ ਦਾ ਡੋਪ ਟੈਸਟ ਆਇਆ ਨੈਗੇਟਿਵ

PPN0807201821ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੇ ਐਲਾਨ ਨਾਲ ਸਹਿਮਤ ਹੁੰਦੇ ਸਿੱਖਿਆ, ਵਾਤਾਵਰਣ ਤੇ ਅਜ਼ਾਦੀ ਘੁਲਾਟੀਏ ਮੰਤਰੀ ਓ.ਪੀ ਸੋਨੀ ਨੇ ਆਪਣੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਕਹਿਣ ਤੋਂ ਪਹਿਲਾਂ ਅੱਜ ਖ਼ੁਦ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਡੋਪ ਟੈਸਟ ਕਰਵਾਇਆ।ਉਨਾਂ ਦੇ ਕਰੀਬੀ ਰਿਸ਼ਤੇਦਾਰ ਕੌਂਸਲਰ  ਵਿਕਾਸ ਸੋਨੀ ਨੇ ਵੀ ਡੋਪ ਟੈਸਟ ਕਰਵਾਇਆ।ਦੋਵਾਂ ਟੈਸਟਾਂ ਦੀ ਰਿਪੋਰਟ ਟੈਸਟ ਨੈਗੇਟਿਵ ਆਈ।ਇਸ ਸਮੇਂ ਸੋਨੀ ਨੇ ਗੱਲਬਾਤ ਕਰਦੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਇਹ ਮੁਹਿੰਮ ਸ਼ਲਾਘਾਯੋਗ ਹੈ ਕਿ ਕਿਉਂਕਿ ਕੋਈ ਵੀ ਵਿਅਕਤੀ ਜੋ ਆਪ ਨਸ਼ੇ ਕਰਦਾ ਹੋਵੇ, ਉਹ ਕਿਸੇ ਨੂੰ ਨਸ਼ੇ ਨਾ ਕਰਨ ਦੀ ਸਲਾਹ ਕਿਸ ਮੂੰਹ ਨਾਲ ਦੇਵੇਗਾ ਅਤੇ ਉਹ ਸਰਕਾਰੀ ਅਹੁੱਦੇ ’ਤੇ ਬੈਠਾ ਹੋਇਆ ਨਸ਼ੇ ਦੀ ਹਾਲਤ ਵਿਚ ਕੀ ਕੰਮ ਕਰੇਗਾ? ਉਨਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਬਾਰੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਅਤੇ ਉਹ ਸਾਰੇ ਪਹਿਲੂਆਂ ਨੂੰ ਵਿਚਾਰਦੇ ਹੋਏ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਗੇ, ਉਸ ਮਗਰੋਂ ਹੀ ਸਰਕਾਰੀ ਮੁਲਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾ ਸਕੇਗਾ।

 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply