Wednesday, May 22, 2024

ਬਿਨਾਂ ਟਾਂਕਿਆਂ ਤੇ ਚੀਰੇ ਤੋਂ ਕੀਤੀ ਜਾਂਦੀ ਹੈ ਨਸਬੰਦੀ – ਐਸ.ਐਮ.ਓ ਡਾ. ਭੱਲਾ

ਬਟਾਲਾ, 18 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵਲੋਂ `ਪਰਿਵਾਰ ਨਿਯੋਜਨ ਦੇ ਪੰਦਰਵਾੜੇ` ਤੇ `ਇੱਕ ਸਾਰਥਿਕ ਕੱਲ ਦੀ PPN1807201801ਸ਼ੁਰੂਆਤ, ਪਰਿਵਾਰ ਨਿਯੋਜਨ ਦੇ ਨਾਲ` ਸ਼ੁਰੂ ਕੀਤੀ ਗਈ ਹੈ।ਸਿਵਲ ਹਸਪਤਾਲ ਬਟਾਲਾ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਾਇਆ ਗਿਆ, ਜਿਸ ਵਿੱਚ ਐਸ.ਐਮ.ਓ ਬਟਾਲਾ ਡਾ. ਸੰਜੀਵ ਭੱਲਾ ਵਲੋਂ ਪਰਿਵਾਰ ਨਿਯੋਜਨ ਦੇ ਨਵੇਂ ਚਾਲੂ ਕੀਤੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ।ਡਾ. ਭੱਲਾ ਨੇ ਸਥਾਈ ਤਰੀਕੇ ਨਾਲ ਔਰਤਾਂ ਦੀ ਨਲਬੰਦੀ (ਟਿਯੂਬੈਕਟਮੀ) ਅਤੇ ਪੁਰਸ਼ ਨਸਬੰਦੀ ਬਾਰੇ ਦੱਸਿਆ।ਉਨਾਂ ਕਿਹਾ ਕਿ ਪੁਰਸ਼ ਨਸਬੰਦੀ ਬਿਨਾਂ ਟਾਂਕਿਆਂ ਅਤੇ ਬਿਨਾਂ ਚੀਰੇ ਤੋਂ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਕੋਈ ਕਮਜ਼ੋਰੀ ਨਹੀਂ ਹੁੰਦੀ ਹੈ।ਅਸਥਾਈ ਤਰੀਕੇ ਵਿੱਚ ਗਰਭਨਿਰੋਧਕ ਗੋਲੀਆਂ (ਓ.ਸੀ.ਪੀ-ਮਾਲਾ ਐਨ) ਇੱਕ ਸੁਰੱਖਿਅਤ ਅਤੇ ਹਾਰਮੋਨ ਗੋਲੀ ਹੈ ਅਤੇ ਇਸ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਉਪਲੱਬਧ ਹੈ।
ਡਾ. ਭੱਲਾ ਨੇ ਦੱਸਿਆ ਕਿ ਸਤਨਪਾਨ ਕਰਵਾਉਣ ਵਾਲੀਆਂ ਔਰਤਾਂ ਬੱਚੇ ਦੇ ਜਨਮ ਦੇ 6 ਮਹੀਨੇ ਬਾਅਦ ਅਤੇ ਨਹੀਂ ਕਰਵਾਉਣ ਵਾਲੀਆਂ ਔਰਤਾਂ ਤਿੰਨ ਹਫ਼ਤੇ ਬਾਅਦ ਇਹ ਗੋਲੀਆਂ ਸ਼ੁਰੂ ਕਰ ਸਕਦੀਆਂ ਹਨ।ਛਾਈਆਂ (ਸ਼ੈਂਟਰਾਕਰੋਮਨ) ਗੈਰ-ਹਾਰਮੋਨਲ ਗਰਭ ਨਿਰੋਧਕ ਗੋਲੀ ਹੈ, ਇਹ ਵੀ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹੈ, ਇਹ ਦੂਜੀ ਗੋਲੀਆਂ ਦੇ ਮਾੜੇ ਪ੍ਰਭਾਵਾਂ ਤੋਂ ਮੁਕਤ ਹੈ ਜਿਵੇਂ ਕਿ ਭਾਰ ਵੱਧਣਾ, ਸਰੀਰ ਸੁਜਣਾ, ਹਾਈ ਬਲੱਡ ਪ੍ਰੈਸ਼ਰ, ਅਪਾਤਕਾਲੀਨ/ ਐਮਰਜੈਂਸੀ ਗਰਭਨਿਰੋਧਕ ਗੋਲੀਆਂ (ਈ.ਸੀ ਪਿਲਸ), ਅਣਚਾਹੇ ਗਰਭ ਤੋਂ ਬਚਣ ਲਈ ਖਾਧੀ ਜਾਂਦੀ ਹੈ।ਜੇ ਕਿਸੇ ਔਰਤ ਨੂੰ ਗਰਭ ਠਹਿਰ ਚੁੱਕਿਆ ਹੈ ਤਾਂ ਭਰੂਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਹੈ।ਇੰਜੈਕਸ਼ਨ ਡੀ.ਐੱਮ.ਪੀ.ਏ (ਅੰਤਰਾ) ਇੱਕ ਹਾਰਮੋਨਲ ਗਰਭਨਿਰੋਧਕ ਇੰਜੈਕਸ਼ਨ ਹੈ ਜੋ ਤਿੰਨ ਮਹੀਨੇ ਵਿੱਚ ਇੱਕ ਵਾਰ ਲੱਗਦਾ ਹੈ। ਇਹ ਇੰਜੈਕਸ਼ਨ ਉਨਾਂ ਮਹਿਲਾਵਾਂ ਨੂੰ ਲਗਾਇਆ ਜਾ ਸਕਦਾ ਹੈ, ਜੋ ਬੱਚਿਆਂ ਵਿੱਚ ਅੰਤਰ ਰੱਖਣਾ ਚਾਹੁੰਦੀਆਂ ਹੋਣ ਜਾਂ ਫੇਰ ਉਨਾਂ ਦਾ ਪਰਿਵਾਰ ਪੂਰਾ ਹੋ ਚੁੱਕਿਆ ਹੈ।ਆਈ.ਯੂ.ਸੀ.ਡੀ ਬੱਚੇ ਦੇ ਜਨਮ ਦੇ 6 ਹਫ਼ਤੇ ਬਾਅਦ ਕਦੀ ਵੀ ਲਗਵਾਈ ਜਾ ਸਕਦੀ, ਇਸ ਦਾ ਸਤਨਪਾਨ ਤੋਂ ਕੋਈ ਅਸਰ ਨਹੀਂ ਹੁੰਦਾ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply