Sunday, September 8, 2024

ਮਾਸਟਰ ਕੇਡਰ ਪੰਜਾਬ ਸਿਖਿਆ ਮੰਤਰੀ ਡਾ. ਚੀਮਾ ਨਾਲ ਮੀਟਿੰਗ ਅੱਜ 29 ਅਗਸਤ ਨੂੰ

PPN28081404

ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਪੰਜਾਬ ਦੀ ਸਿਰਮੌਰ ਤੇ ਮੁਲਾਜਮ ਹਿੱਤਾਂ ਵਾਸਤੇ ਹਮੇਸਾਂ ਤਤਪਰ ਜਥੇਬੰਦੀ ਦੀ ਇੱਕ ਅਹਿਮ ਤੇ ਜਰੂਰੀ ਮੀਟਿੰਗ ਮਿਤੀ 29 ਅਗਸਤ ਨੂੰ ਡਾ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਤੇ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਹੈ।ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਤੇ ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਸਟਰ ਕੇਡਰ ਨੂੰ ਬੀਤੇ ਸਮੇ ਤੋ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ, ਜਦ ਕਿ ਮਾਸਟਰ ਕੇਡਰ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਰਹੀਆਂ ਹਨ, ਇਹ ਸਭ ਕੁਝ ਮਾਸਟਰ ਕੇਡਰ ਦੀ ਇਕਜੂਟਤਾ ਕਰਕੇ ਹੀ ਸੰਭਵ ਹੋਇਆ ਹੈ, ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ 29 ਅਗਸਤ ਦੀ ਮੀਟਿੰਗ ਵਿਚ ਅਧਿਆਪਕਾਂ ਦੀਆਂ ਅਹਿਮ ਮੰਗਾਂ ਸਮਾ ਬੱਧ ਪ੍ਰਮੋਸਨ ਨੀਤੀ, ਮਾਸਟਰ ਕੇਡਰ ਤੋ ਲੈਕਚਰਾਰ ਤੇ ਮੁਖ ਅਧਿਆਪਕ ਦੀਆਂ ਤਰੱਕੀਆਂ, ਈ ਟੀ ਟੀ ਅਧਿਆਪਕਾਂ ਤੋ ਮਾਸਟਰ ਕੇਡਰ ਦੀਆਂ ਤਰੱਕੀਆਂ, ਵਿਸੇ ਵਾਈਜ ਸੀਨੀਆਰਤਾ ਸੂਚੀ ਨੂੰ ਰੱਦ ਕਰਕੇ ਸੰਯੁਕਤ ਸੂਚੀ ਤਿਆਰ ਕਰਵਾਉਣਾ, ਏ ਸੀ ਪੀ ਸਕੀਮ ਅਧੀਨ ਪੇ ਪ੍ਰੋਟੈਕਟ ਕਰਕੇ ਅਗਲੇ ਸਟੈਪ ਅਪ 5400, 5700, 6000 ਦੇਣਾਂ, ਸਿਖਿਆ ਨੀਤੀ 2003 ਨੂੰ ਲਾਗੂ ਕਰਵਾਊਣਾਂ, ਮਾਸਟਰ ਕੇਡਰ ਵਿਚੋ 15 ਪ੍ਰਤੀਸ਼ਤ ਪ੍ਰਿੰਸੀਪਲ ਕੋਟੇ ਦੀ ਮੰਗ, ਰਹਿੰਦੇ 7654 ਅਧਿਆਪਕਾਂ ਨੂੰ ਪੱਕਿਆਂ ਕਰਨਾ, ਰਮਸਾ, ਐਸ ਐਸ ਏ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਸਿਖਿਆ ਵਿਭਾਗ ਵਿਚ ਲਿਆਂ ਕੇ ਪੱਕਿਆਂ ਕਰਨਾਂ ਤੇ ਰੈਗੁਲਰ ਗਰੇਡ ਦੇਣਾਂ, ਹਰਿਆਣਾਂ ਦੀ ਤਰਜ ਤੇ ਟੈਸਟ ਤੋ ਛੋਟ ਦੇਣਾਂ,ਤਨਖਾਹਾ ਸਮੇ ਸਿਰ ਜਾਰੀ ਕਰਨੀਆਂ, 500 ਰੂਪੈ ਮੋਬਾਇਲ ਭੱਤਾ ਜਿਸ ਦੀ ਜੂਨ ਮਹੀਨੇ ਕਟੌਤੀ ਕੀਤੀ ਗਈ ਸੀ, ਉਸ ਨੂੰ ਵਾਪਸ ਲੈਣਾ, ਸੀ ਪੀ ਐਫ ਦੀਆਂ ਸਲਿਪਾ ਜਾਰੀ ਕਰਨੀਆਂ, ਇੱਕ ਜਨਵਰੀ 1997 ਤ’ ਨੌਸਨਲ ਫਿਕਸੇਸਨ ਜਨਰਲਾਇਜ ਕਰਵਾਊਣਾ, 264 ਮੁਖ ਅਿਧਆਪਕਾਂ ਦੀ ਭਰਤੀ ਰੱਦ ਕਰਵਾਊਣਾ, ਬਕਾਇਆਂ ਰਹਿੰਦੇ 89 ਦਿਨਾ ਵਾਲੇ ਅਧਿਆਪਕਾਂ ਨੂੰ ਕੀਤੀ ਸੇਵਾ ਦਾ ਲਾਭ ਦਿਵਾਊਣਾ ਜਿੰਨਾ ਦੀਆਂ ਸਲਾਨਾ ਇੰਨਕਰੀਮੈਟਾਂ ਕੱਟ ਲਈਆਂ ਗਈਆਂ ਸਨ, ਐਸ ਐਮ ਐਸ ਤੇ ਹਾਜਰੀ ਬੰਦ ਕਰਵਾਊਣਾ, ਆਦਿ ਮਸਲਿਆਂ ਦੇ ਸਾਰਥਿਕ ਹੱਲ ਵਾਸਤੇ ਯਤਨ ਕੀਤੇ ਜਾਣਗੇ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply