Friday, November 22, 2024

ਚੋਣ `ਤੇ ਰੋਕ ਦੇ ਫੈਸਲੇ ਨੂੰ ਉਪਰਲੀਆਂ ਅਦਾਲਤਾਂ ’ਚ ਚੈਲਿੰਜ ਕਰਾਂਗੇ- ਨਿਰਮਲ ਸਿੰਘ, ਰੁਮਾਲਿਆਂ ਵਾਲਾ

ਚੋਣਾਂ ਦੇ ਐਨ ਮੌਕੇ ਰੋਕ  ਲੋਕਤੰਤਰ ਨਾਲ ਖਿਲਵਾੜ –  ਭਾਗ ਸਿੰਘ ਅਣਖੀ, ਮਜੀਠਾ
ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਦੇ 116 ਸਾਲ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਚੋਣ `ਤੇ PPN0112201821ਸਥਾਨਕ ਅਦਾਲਤ ਵਲੋਂ ਦੂਸਰੀ ਧਿਰ ਦਾ ਪੱਖ ਸੁਣੇ ਬਿਨ੍ਹਾਂ ਰੋਕ ਲਾਉਣਾ ਜਿਥੇ ਲੋਕਤੰਤਰ ਨਾਲ ਖਿਲਵਾੜ ਹੈ, ਉਥੋ ਹੀ ਵਿਰੋਧੀਆਂ ਵਲੋਂ ਅਦਾਲਤ ਦੀ ਘੰਟੀ ਖੜਕਾਉਣਾ ਸਾਬਤ ਕਰਦਾ ਹੈ ਕਿ ਇਹ ਲੋਕ ਸ੍ਰੀ ਅਕਾਲ ਤਖਤ ਦੇ ਵੀ ਭਗੌੜੇ ਹਨ।ਇਹ ਪ੍ਰਗਟਾਵਾ ਅੱਜ ਚੋਣਾਂ ’ਤੇ ਰੋਕ ਦੇ ਹੁਕਮ ਆਉਣ ਦੇ ਤੁਰੰਤ ਬਾਅਦ ਪ੍ਰਧਾਨਗੀ ਦੀ ਚੋਣ ਲੜ ਰਹੇ ਨਿਰਮਲ ਸਿੰਘ ਠੇਕੇਦਾਰ, ਇੰਦਰਬੀਰ ਸਿੰਘ ਨਿੱਜਰ, ਸਵਿੰਦਰ ਸਿੰਘ ਕੱਥੂਨੰਗਲ, ਸੁਖਦੇਵ ਸਿੰਘ ਮੱਤੇਵਾਲ, ਸੁਰਿੰਦਰ ਸਿੰਘ ਰੁਮਾਲਿਆ ਵਾਲੇ ਨੇ ਭਾਗ ਸਿੰਘ ਅਣਖੀ, ਰਾਜਮਹਿੰਦਰ ਸਿੰਘ ਮਜੀਠਾ ਦੀ ਮੋਜੂਦਗੀ ਵਿਚ ਸਾਂਝੇ ਤੋਰ `ਤੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਵਿਚ ਆਇਆ ਹੈ ਕਿ ਕਿਸੇ ਵੱਡੇ ਕਾਰਨ ਤੋ ਬਿਨ੍ਹਾਂ ਕਿਸੇ ਚੋਣ ਤੋ ਇੱਕ ਦਿਨ ਪਹਿਲਾ ਕਿਸੇ ਅਦਾਲਤ ਵੱਲੋ ਰੋਕ ਲਗਾ ਦਿੱਤੀ ਗਈ ਹੋਵੇ।ਉਹਨਾਂ ਨੇ ਇਸ ਪਿੱਛੇ ਵਿਰੋਧੀ ਧਿਰ ਦੀ ਡੂੰਘੀ ਸਾਜ਼ਿਸ਼ ਦੱਸਦਿਆ ਕਿਹਾ ਕਿ ਸਾਡਾ ਵਿਰੋਧੀ ਧੜਾ ਆਪਣੀ ਹਾਰ ਦੇਖਦੇ ਹੋਏ ਬੁਖਲਾਹਟ ਵਿਚ ਆ ਗਿਆ ਹੈ ਅਤੇ ਹਰ ਤਰ੍ਹਾਂ ਹੋਛੇ ਹਥਕੰਡੇ ਵਰਤ ਰਿਹਾ ਹੈ।ਉਹਨਾਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਸ਼ੁਰੂ ਹੋ ਕੇ ਅਜ ਆਖਰੀ ਪੜਾਅ ’ਤੇ ਆਖਰੀ ਦਿਨ ਸੀ, ਕਿ ਅਚਾਨਕ ਅਦਾਲਤ ਵਲੋਂ ਸਾਡਾ ਪੱਖ ਸੁਣੇ ਬਗੈਰ ਹੀ ਚੋਣ `ਤੇ ਸਟੇਅ ਦੇ ਦਿੱਤਾ ਗਿਆ ਅਤੇ ਦੀਵਾਨ ਨੂੰ 7 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਉਨਾਂ ਦਸਿਆ ਕਿ ਉਹਨਾਂ ਦੀ ਟੀਮ ਉਕਤ ਫੈਸਲੇ ਖਿਲਾਫ ਉਚ ਅਦਾਲਤਾਂ ਤੱਕ ਪਹੁੰਚ ਕਰੇਗੀ।
ਉਹਨਾਂ ਕਿਹਾ ਕਿ ਚੋਣਾਂ ਟਾਲਣ ਲਈ ਵਿਰੋਧੀਆਂ ਨੇ ਕਾਰਜਕਾਰਣੀ ਦੀ ਮੀਟਿੰਗ ਦਾ ਸਹਾਰਾ ਲਿਆ ਜਿਥੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਕਿਸੇ ਬੰਨੇ ਗੱਲ ਨਾ ਬਣੀ ਤਾ ਉਹਨਾਂ ਕੌਮ ਦੇ ਸਰਵ ਉਚੱ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ’ਤੇ ਜਾ ਪਹੁੰਚੇ, ਪਰ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਸਤਿਕਾਰਯੋਗ ਜਥੇਦਾਰ ਸਾਹਿਬ ਨੇ ਵੀ ਸੁਚੱਜਾ ਫੈਸਲਾ ਸੁਣਾਇਆ।ਹੁਣ ਸਾਰੇ ਪਾਸਿਆ ਤੋ ਨਿਰਾਸ਼ ਹੋ ਕੇ ਉਹਨਾਂ ਦਾ ਦੁਨਿਆਵੀਂ ਅਦਾਲਤ ’ਚ ਜਾਣਾ ਇਹ ਸਾਬਤ ਕਰਦਾ ਹੈ ਕਿ ਇਹ ਲੋਕ ਸ੍ਰੀ ਅਕਾਲ ਤਖਤ ਤੋਂ ਵੀ ਭਗੌੜੇ ਹਨ।
ਨਿਰਮਲ ਸਿੰਘ ਨੇ ਵੋਟ ਪਾਉਣ ਲਈ ਮੁੰਬਈ, ਕਾਨਪੁਰ, ਦਿੱਲੀ ਆਦਿ ਦੂਰ ਦੁਰਾਡੇ ਰਾਜਾਂ ਤੋਂ ਆਏ ਹਨ ਅਤੇ ਆ ਰਹੇ ਮੈਬਰਾਂ ਦੀ ਖੱਜ਼ਲ ਖੁਆਰੀ ਲਈ ਉਹਨਾਂ ਤੋ ਖਿਮਾ ਯਾਚਨਾ ਕੀਤੀ।ਇਸ ਮੌਕੇ ਰਜਿੰਦਰ ਸਿੰਘ ਮਰਵਾਹ, ਇੰਜੀ: ਜਸਪਾਲ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ ਭਾਟੀਆ, ਮਨਮੋਹਨ ਸਿੰਘ, ਜਸਪਾਲ ਸਿੰਘ ਢਿਲੋ, ਪ੍ਰਿੰਸ ਸੁਖਜਿੰਦਰ ਸਿੰਘ, ਸਤਨਾਮ ਸਿੰਘ ਮੁੰਬਈ, ਵਿਕਰਮ ਸਿੰਘ ਦਿੱਲੀ, ਭੁਪਿੰਦਰ ਸਿੰਘ ਕਾਨਪੁਰ, ਪ੍ਰੋ: ਹਰੀ ਸਿੰਘ, ਭਗਵੰਤਪਾਲ ਸਿੰਘ ਸੱਚਰ, ਪ੍ਰੋ. ਸਰਚਾਂਦ ਸਿੰਘ, ਮਨਜੀਤ ਸਿੰਘ ਦੋਸਾਂਝ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply