Friday, November 22, 2024

ਅਧਿਆਪਕ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ 151 ਮੈਂਬਰੀ ਵਫਦ ਨੇ ਆਪਣਾ ਸਟੈਂਡ ਕੀਤਾ ਸਪੱਸ਼ਟ

PUNJ2102201925ਜੰਡਿਆਲਾ ਗੁਰੂ, 21 ਫਰਵਰੀ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅਧਿਆਪਕ ਸੰਘਰਸ਼ ਕਮੇਟੀ ਅੰਮ੍ਰਿਤਸਰ ਦੀ ਹੋਈ ਅਹਿਮ ਮੀਟਿੰਗ ਵਿਚ ਸ਼ਾਮਿਲ 151 ਮੈਂਬਰੀ ਵਫਦ ਨੇ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅਤੇ ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਨੂੰ ਪੜ੍ਹੋ ਪੰਜਾਬ ਬੰਦ ਦੇ ਫੈਸਲੇ ਸੰਬੰਧੀ ਆਪਣਾ ਸਟੈਂਡ ਸਪੱਸ਼ਟ ਕੀਤਾ।
         ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ ਲਈ ਏ.ਡੀ.ਸੀ ਹਿਮਾਸ਼ੂ ਅਗਰਵਾਲ ਨੂੰ ਲਿਖਤੀ ਮੰਗ ਪੱਤਰ ਸੌਂਪਿਆ।ਇਸ ਉਪਰੰਤ ਅਧਿਆਪਕ ਸੰਘਰਸ਼ ਕਮੇਟੀ ਅੰਮ੍ਰਿਤਸਰ ਨੇ ਸਮੁੱਚੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਕੱਲ੍ਹ 22 ਫਰਵਰੀ ਨੂੰ ਟੈਸਟਿੰਗ ਕਰਾਉਣ ਲਈ ਬਜ਼ਿੱਦ ਸਿੱਖਿਆ ਸਕੱਤਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਕਿਸੇ ਵੀ ਸਕੂਲ ਵਿੱਚ ਟੈਸਟਿੰਗ ਨਾ ਕਰਵਾਈ ਜਾਵੇ ਅਤੇ 3.00 ਵਜੇ ਤੋਂ ਬਾਅਦ ਆਪਣੇ ਆਪਣੇ ਬਲਾਕਾਂ ਵਿੱਚ ਵੱਡੀ ਗਿਣਤੀ `ਚ ਮੌਜੂਦ ਰਹਿ ਕੇ ਰੋਸ ਪ੍ਰਦਰਸ਼ਨ ਕਰਕੇ ਸਿੱਖਿਆ ਸਕੱਤਰ ਦੇ ਪੁਤਲੇ ਸਾੜੇ ਜਾਣ।ਅਧਿਆਪਕ ਸੰਘਰਸ਼ ਕਮੇਟੀ ਅੰਮ੍ਰਿਤਸਰ ਨੇ ਇਸ ਵਿਰੁੱਧ ਲੜਨ ਲਈ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਜੋ ਆਉਣ ਵਾਲੇ ਸਮੇਂ ਤਿੱਖੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣਗੀਆਂ।
      ਇਸ ਵਫਦ ਵਿਚ ਸਤਬੀਰ ਸਿੰਘ ਬੋਪਾਰਾਏ, ਸੁਖਰਾਜ ਸਿੰਘ ਸਰਕਾਰੀਆ, ਗੁਰਦੀਪ ਸਿੰਘ ਬਾਜਵਾ, ਸੰਤਸੇਵਕ ਸਿੰਘ ਸਰਕਾਰੀਆ, ਸੁਖਵਿੰਦਰ ਸਿੰਘ ਮਾਨ, ਅਰਜਿੰਦਰ ਸਿੰਘ ਕਲੇਰ, ਸੁਖਰਾਜ ਸਿੰਘ, ਗੁਰਿੰਦਰ ਸਿੰਘ ਘੁੱਕੇਵਾਲੀ, ਸੁਖਵਿੰਦਰ ਸਿੰਘ ਤੇੜੀ, ਦੀਪਕ ਕੁਮਾਰ ਗੱਗੋਮਾਹਲ, ਅਮਰਜੀਤ ਸਿੰਘ ਭੱਲਾ, ਮਲਕੀਤ ਸਿੰਘ ਕੱਦਗਿੱਲ ,ਸੰਜੀਵ ਕਾਲੀਆ, ਹਰਿੰਦਰ ਸਿੰਘ ਵਿਛੋਆ, ਸਤਨਾਮ ਸਿੰਘ, ਮਹਿੰਦਰ ਸਿੰਘ, ਹਰਦੇਵ ਸਿੰਘ ਭਕਨਾ ,ਜਸਵਿੰਦਰ ਸਿੰਘ ਦਿਆਲਪੁਰਾ ਅਤੇ ਹੋਰ ਸੈਂਕੜੇ ਅਧਿਆਪਕ ਆਗੂ ਮੌਜਦੂ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply