Friday, November 22, 2024

ਖ਼ਾਲਸਾ ਕਾਲਜ ਸਕੂਲ ਵਿਖੇ ਸ਼ਖ਼ਸੀਅਤ ਨਿਖਾਰਣ ਬਾਰੇੇ ਹੋਇਆ

 ਮਨੁੱਖ ਦੇ ਚੰਗੇ ਗੁਣ ਉਸ ਦੀ ਸੋਭਾ ਵਧਾਉਂਦੇ ਹਨ – ਪਰਮਜੀਤ ਬੱਲ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਸੈਮੀਨਾਰ ਹਾਲ ਵਿੱਚ ਮਨੁੱਖ ਦੀ ਸ਼ਖ਼ਸੀਅਤ ਨਿਖਾਰਣ ’ਤੇ PUNJ2202201908ਸੈਮੀਨਾਰ ਕਰਵਾਇਆ ਗਿਆ।ਉਚੇਚੇ ਤੌਰ ’ਤੇ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਪਰਮਜੀਤ ਸਿੰਘ ਬੱਲ ਵੱਲੋਂ ਵਿਦਿਆਰਥੀਆਂ ਨੂੰ ਸਮਾਜ ਵਿੱਚ ਵਿਚਰਣ ਅਤੇ ਸ਼ਖ਼ਸੀਅਤ ਨਿਖਾਰਣ ਦੇ ਕਈ ਗੁਣ ਦੱਸੇ ਗਏ।
    ਬੱਲ ਨੇ ਕਿਹਾ ਕਿ ਚੰਗੇ ਢੰਗ ਨਾਲ ਗੱਲਬਾਤ ਕਰਨੀ ਵੀ ਇੱਕ ਕਲਾ ਹੈ।ਇਹ ਜਿੱਥੇ ਮਨੁੱਖ ਦੀ ਸੋਭਾ ਵਧਾਉਂਦੀ ਹੈ ਉਥੇ ਸਮਾਜ ਵਿੱਚ ਮਾਣ ਸਤਿਕਾਰ ਵੀ ਦਿਵਾਉਂਦੀ ਹੈ।ਉਨ੍ਹਾਂ ਕਿਹਾ ਕਿ ਮਨੁੱਖ ਦਾ ਸਮੇਂ ਅਨੁਸਾਰ ਪਹਿਰਾਵਾ, ਸੋਚ, ਵਿਚਾਰ, ਵਿਹਾਰ ਅਤੇ ਆਮ ਜਾਣਕਾਰੀ ਅੱਜਕਲ੍ਹ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਬਣ ਗਿਆ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡਾ ਘਰ ਤੋਂ ਲੈ ਕੇ ਸਕੂਲ ਆਉਣ ਅਤੇ ਵਾਪਸ ਜਾਣ ਦਾ ਸਮਾਂ ਕਿ ਤੁਸੀਂ ਇਸ ਸਮੇਂ ਵਿੱਚ ਕਿਸ ਤਰ੍ਹਾਂ ਵਿਚਰਦੇ ਹੋ, ਇਹ ਤੁਹਾਨੂੰ ਆਪ ਵਿਚਾਰਨਾ ਚਾਹੀਦਾ ਹੈ।
    ਬੱਲ ਨੇ ਕਿਹਾ ਕਿ ਹੱਥ ਮਿਲਾਉਣ ਸਮੇਂ ਵੀ ਸਲੀਕੇ ਨਾਲ ਹੱਥ ਮਲਾਉਣਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸ਼ਖ਼ਸੀਅਤ ਦੇ ਗੁਣ ਨਿਖਾਰਣ ਲਈ ਦੱਸਦਿਆਂ ਕਿਹਾ ਕਿ ਮਨੁੱਖ ਨੂੰ ਗੱਲ ਸੰਖੇਪ ਅਤੇ ਸਪੱਸ਼ਟ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਸਿਲੇਬਸ ਦੀ ਪੜ੍ਹਾਈ ਤੋਂ ਇਲਾਵਾ ਆਲਾ-ਦੁਆਲਾ ਅਤੇ ਦੇਸ਼ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।ਬੱਲ ਨੇ ਕਿਹਾ ਕਿ ਮਨੁੱਖ ਕੋਲੋਂ ਗਲਤੀ ਹੋਣ ਤੇ ਮਾਫੀ ਮੰਗਣ ਲਗਿਆਂ ਦੇਰ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਕਿਸੇ ਨੇ ਸਾਡਾ ਚੰਗਾ ਕੀਤਾ ਹੋਵੇ ਤਾਂ ਉਸ ਦਾ ਧੰਨਵਾਦ ਵੀ ਜ਼ਰੂਰ ਕਰਨਾ ਚਾਹੀਦਾ ਹੈ।
    ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਬੱਲ ਨੂੰ ਜੀ ਆਇਆ ਕਹਿੰਦਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ-ਆਪ ਤੇ ਵਿਸ਼ਵਾਸ, ਭਰੋਸਾ, ਹੋਂਦ ਅਤੇ ਵਜੂਦ ਕਾਇਮ ਰੱਖਣਾ ਚਾਹੀਦਾ ਹੈ।ਇਸ ਮੌਕੇ ਪ੍ਰਿੰਸੀਪਲ ਡਾ. ਗੋਗੋਆਣੀ ਵੱਲੋਂ ਬੱਲ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰਪਾਓ ਭੇਂਟ ਕਰਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।   

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply