ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਵੋਟ ਦੀ ਜਾਗਰੂਕਤਾ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ’ਚ ਆਈ.ਓ.ਸੀ (ਇਨੀਟੇਟਿਵ ਆਫ਼ ਚੇਂਜ਼) ਦੀ ਟੀਮ ਆਈ। ਇਸ ਟੀਮ ਨੂੰ ਇਲੈਕਸ਼ਨ ਕਮਿਸ਼ਨਰ ਵੱਲੋਂ ਭੇਜਿਆ ਜੋ ਕਿ ਪੰਜਾਬ ਦੇ ਵਿਭਿੰਨ ਖੇਤਰਾਂ ਅਤੇ ਸ਼ਹਿਰਾਂ ’ਚ ਸਰਗਰਮ ਭੂਮਿਕਾ ਨਿਭਾਉਂਦੀ ਹੋਈ ਲੋਕਾਂ ਅੰਦਰ ਵੋਟ ਦੀ ਸਹੀ ਵਰਤੋਂ ਪ੍ਰਤੀ ਜਾਗਰੂਕਤਾ ਪੈਦਾ ਕਰਦੀ ਹੈ।ਆਈ.ਓ.ਸੀ ਟੀਮ ਦੇ ਮੈਂਬਰਾਂ ’ਚ ਸ਼ਾਮਿਲ ਕੁਝ ਨੌਜਵਾਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਰਾਜਨੀਤੀ ਨਾਲ ਜੁੜੇ ਵਿਭਿੰਨ ਪਹਿਲੂਆਂ ਤੋਂ ਜਾਣੂ ਕਰਵਾਇਆ।ਵਿਦਿਆਰਥੀਆਂ ਨੂੰ ਵੋਟ, ਮੈਨੀਫੈਸਟੋ ਅਤੇ ਰਾਜ ਨੇਤਾਵਾਂ ਨਾਲ ਜੁੜੇ ਕਈ ਪੱਖਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਸੁਚੇਤ ਕੀਤਾ।ਦੇਸ਼ ਦੀ ਆਜ਼ਾਦੀ ’ਚ ਸ਼ਹੀਦ ਭਗਤ ਸਿੰਘ ਦੇ ਯੋਗਦਾਨ ਅਤੇ ਸਿਸਟਮ ਨੂੰ ਆਪ ਚਲਾਉਣ ਦੀ ਆਜ਼ਾਦੀ ਨਾਲ ਜੁੜੀਆਂ ਗੱਲਾਂ ਨੇ ਵਿਦਿਆਰਥੀਆਂ ਨੂੰ ਜੋਸ਼ ਨਾਲ ਭਰ ਦਿੱਤਾ।
ਵੋਟ ਦੀਆਂ ਕਿਸਮਾਂ ਗਿਣਾਉਂਦੇ ਹੋਏ ਸਮਾਰਟ ਵੋਟ ਅਤੇ ਬਲਾਇਡ ਵੋਟ ਨੂੰ ਪ੍ਰਭਾਸ਼ਿਤ ਕਰਦੇ ਹੋਏ ਵਿਦਿਆਰਥੀਆਂ ਕੋਲਂੋ ਹਮੇਸ਼ਾ ਸਮਾਰਟ ਵੋਟ ਪਾਉਣ ਦਾ ਸੰਕਲਪ ਲਿਆ ਗਿਆ।ਵੱਖ-ਵੱਖ ਵੀਡੀਓ ਕਲਿੱਪ ਵਰਤੇ ਗਏ ਜਿਸ ਦੇ ਜ਼ਰੀਏ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਦੇਸ਼ ਦੇ ਪ੍ਰਬੰਧ ਨੂੰ ਸਹੀ ਕਰਨ ਲਈ ਉਹਨਾਂ ਨੂੰ ਖੁਦ ਸ਼ੁਰੂਆਤ ਕਰਨ ਦੀ ਜਰੂਰਤ ਹੈ। ਇਸ ਸਭ ਤੋਂ ਇਲਾਵਾ ਬੱਚਿਆਂ ਨੂੰ ਆਈ. ਵੋਟ, ਆਈ.ਰੀਡ, ਆਈ.ਕੈਨ ਡੂ ਇਟ ਆਦਿ ਸੰਕਲਪਾਂ ਪ੍ਰਤੀ ਸਹੁੰ ਚੁਕਾਈ ਗਈ।
ਪ੍ਰਿੰਸੀਪਲ ਡਾ. ਐਚ. ਬੀ. ਸਿੰਘ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਬਾਰੇ ਦੱਸਿਆ ਜੋ ਕਿ ਵਰਤਮਾਨ ਸਮੇਂ ਦੀ ਲੋੜ ਹੈ।ਇਸ ਤੋਂ ਇਲਾਵਾ ਧਰਮ ਅਤੇ ਰਾਜਨੀਤੀ ਨਾਲ ਜੁੜੇ ਕਈ ਹਵਾਲੇ ਦਿੰਦੇ ਹੋਏ, ਬਿਨ੍ਹਾਂ ਕਿਸੇ ਲਾਲਚ ਵਿੱਚ ਪੈ ਕੇ ਵੋਟ ਦੀ ਵਰਤੋਂ ’ਤੇ ਜੋਰ ਦਿੱਤਾ।ਉਨ੍ਹਾਂ ਕਿਹਾ ਕਿ ਵੋਟ ਦੀ ਗਲਤ ਵਰਤੋਂ ਹੀ ਅਰਾਜਕਤਾ ਨੂੰ ਜਨਮ ਦਿੰਦੀ ਹੈ ਅਤੇ ਜਿਸ ਦੇ ਜ਼ਿੰਮੇਵਾਰ ਅਸੀਂ ਖ਼ੁਦ ਬਣ ਜਾਂਦੇ ਹਾਂ।ਇਹੋ ਕਾਰਨ ਹੈ ਕਿ ਗਲਤ ਸਿਸਟਮ ਨੂੰ ਅਸੀਂ ਪ੍ਰਵਾਨ ਕਰ ਲੈਂਦੇ ਹਾਂ।ਉਨ੍ਹਾਂ ਦੱਸਿਆ ਕਿ ਵੋਟ ਦੁਆਰਾ ਸਹੀ ਇਨਸਾਨ ਦੀ ਚੋਣ ਹੀ ਸਹੀ ਸਮਾਜਿਕ ਪ੍ਰਬੰਧ ਦਾ ਨੀਂਹ ਪੱਥਰ ਹੈ। ਇਸ ਮੌਕੇ ਵਿਦਿਆਰਥੀਆਂ ਨੇ ਵੀ ਦਿਲਚਸਪੀ ਦਿਖਾਉਂਦੇ ਹੋਏ ਵੋਟ ਦੀ ਸਹੀ ਵਰਤੋਂ ਦਾ ਪ੍ਰਣ ਲਿਆ। ਇਸ ਮੌਕੇ ਪ੍ਰੋ. ਰੋਹਿਤ ਕਾਕੜੀਆ, ਪ੍ਰੋ. ਰਣਪ੍ਰੀਤ ਸਿੰਘ, ਪ੍ਰੋ. ਪ੍ਰਿੰਸ ਕੁਮਾਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …