ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਖ਼ਾਲਸਾ ਕਾਲਜ ਕੈਂਪਸ ਵਿਖੇ 20 ਫ਼ਰਵਰੀ ਤੋਂ ਸ਼ੁਰੂ ਕੀਤੇ ਗਏ 5 ਰੋਜ਼ਾ ‘ਆਲ ਇੰਡੀਆ ਗੁਰੂ ਨਾਨਕ ਦੇਵ ਹਾਕੀ ਗੋਲਡ ਕੱਪ-2019’ ਟੂਰਨਾਮੈਂਟ (ਲੜਕੀਆਂ) ਦੇ ਤੀਸਰੇ ਦਿਨ ਵੱਖ-ਵੱਖ ਮੈਚਾਂ ’ਚ ਜਿੱਤ ਹਾਸਲ ਕਰਕੇ ਆਰ.ਸੀ.ਐਫ਼ ਕਪੂਰਥਲਾ, ਖ਼ਾਲਸਾ ਹਾਕੀ ਅਕਾਦਮੀ, ਐਮ.ਪੀ ਅਕਾਦਮੀ ਅਤੇ ਨੈਸ਼ਨਲ ਹਾਕੀ ਅਕਾਦਮੀ ਨੇ ਸੈਮੀਫ਼ਾਈਨਲ ’ਚ ਆਪਣੀ ਜਗ੍ਹਾ ਸੁਰੱਖਿਅਤ ਰੱਖੀ।ਇਹ ਟੀਮਾਂ ਕੱਲ੍ਹ ਨੂੰ ਆਪਣੇ ਆਪਣੇ ਮੈਚ ਖੇਡ ਕੇ ਫ਼ਾਈਨਲ ਵਾਸਤੇ ਜਦੋਂ-ਜਹਿਦ ਕਰਨਗੀਆਂ।
ਅੱਜ ਖੇਡੇ ਗਏ ਪਹਿਲੇ ਮੈਚ ਦੌਰਾਨ ਐਨ.ਸੀ.ਆਰ ਟੀਮ ਨੇ ਸਟੀਲ ਪਲਾਂਟ ਭਿਲਾਈ ਨੂੰ 3-2 ਨਾਲ ਹਰਾਇਆ, ਜਿਸ ਉਪਰੰਤ ਹਰਿਆਣਾ-11 ਅਤੇ ਐਨ.ਐਚ.ਏ 3-3 ਗੋਲ ਕਰਕੇ ਬਰਾਬਰ ’ਤੇ ਰਹੇ।ਤੀਸਰੇ ਮੈਚ ’ਚ ਆਰ.ਸੀ.ਐਫ਼ ਕਪੂਰਥਲਾ ਨੇ ਖ਼ਾਲਸਾ ਹਾਕੀ ਅਕਾਦਮੀ ਨੂੰ 6-2 ਨਾਲ ਹਰਾਇਆ।
ਆਰ.ਸੀ.ਐਫ਼ ਦੀ ਲਾਲਰਨ ਦੀਕੀ ਨੂੰ ਪਲੇਅਰ ਆਫ਼ ਦਾ ਮੈਚ ਦੇ ਖਿਤਾਬ ਨਾਲ ਨਿਵਾਜਿਆ ਗਿਆ।ਭਾਰਤ ਦੀ ਪ੍ਰਮੁੱਖ ਤੇਲ ਕੰਪਨੀ ‘ਆਇਲ ਐਂਡ ਨੈਚੂਰਲ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ) ਦੁਆਰਾ ਸਪਾਂਸਨਰ ਅਤੇ ਖ਼ਾਲਸਾ ਚੈਰੀਟੇਬਲ ਸੋਸਾਇਟੀ ਅਧੀਨ ਚਲ ਰਹੀ ਖ਼ਾਲਸਾ ਹਾਕੀ ਅਕਾਡਮੀ ਵੱਲੋਂ ਇਹ ਟੂਰਨਾਮੈਂਟ 24 ਫ਼ਰਵਰੀ ਤੱਕ ਚੱਲੇਗਾ ਅਤੇ ਇਸ ’ਚ 8 ਦੇਸ਼ ਦੀਆਂ ਨਾਮੀਂ ਟੀਮਾਂ ਹਿੱਸਾ ਲੈ ਰਹੀਆਂ ਹਨ।ਇਸ ਮੌਕੇ ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ, ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਵੀ ਮੌਜ਼ੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …