ਭੀਖੀ, 24 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਵਲੋਂ ਮਾਨਸਾ ਬਲਾਕ ਦੇ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗਰਾਂਟਾਂ ਦੇ ਚੈਕ ਕਾਂਗਰਸ ਜਿਲਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਵਲੋਂ ਭੀਖੀ ਦੇ ਸ਼ਿਵ ਮੰਦਿਰ ਵਿਖੇ ਵੰਡੇ ਗਏ।ਉਨ੍ਹਾਂ ਨੇ ਇਸ ਸਮੇਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।ਉਸ ਗ੍ਰਰਟ ਦੀ ਡੇਢ ਕਰੋੜ ਤੋਂ ਵੱਧ ਦੀ ਪਹਿਲੀ ਕਿਸ਼ਤ ਮਾਨਸਾ ਬਲਾਕ ਦੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜ਼ਾਂ ਲਈ ਜਾਰੀ ਕੀਤੀ ਹੈ।ਮਾਨਸਾ ਬਲਾਕ ਦੇ ਪਿੰਡਾਂ ਲਈ 2 ਕਰੋੜ 93 ਲੱਖ 88 ਹਜ਼ਾਰ 8 ਸੌ 94 ਰੁਪਏ 14 ਵੇ ਵਿੱਤ ਕਮਿਸ਼ਨਰ ਦਾ ਪੈਸਾ ਵੀ ਜਲਦੀ ਗਰਾਮ ਪੰਚਾਇਤਾਂ ਦੇ ਖਾਤਿਆਂ ਵਿੱੱਚ ਪਵਾ ਦਿੱਤਾ ਜਾਵੇਗਾ।ਡਾ. ਬਾਂਸਲ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਨਸਾ ਬਲਾਕ ਦੇ ਪਿੰਡਾਂ ਦੇ ਵਿਕਾਸ ਲਈ ਪਹਿਲੀ ਕਿਸ਼ਤ ਬਿਨਾਂ ਕਿਸੇ ਭੇਦ-ਭਾਵ ਤੋ ਜਾਰੀ ਕੀਤੀ ਗਈ ਹੈ, ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਨਾਲ ਏ.ਡੀ.ਸੀ ਵਿਕਾਸ ਗੁਰਮੀਤ ਸਿੰਘ ਸਿੱਧੂ, ਬੀ.ਡੀ.ਪੀ.ਓ ਅਮਿਤ ਕੁਮਾਰ ਬੱਤਰਾ, ਮਾਨਸਾ ਬਲਾਕ ਦੇ ਪ੍ਰਧਾਨ ਦੀਦਾਰ ਸਿੰਘ ਖਾਰਾ, ਭੀਖੀ ਬਲਾਕ ਪ੍ਰਧਾਨ ਚਰਨਜੀਤ ਸਿੰਘ ਮਾਖਾ, ਪੰਚਾਇਤ ਯੂਨੀਅਨ ਬਲਾਕ ਪ੍ਰਧਾਨ ਰਾਏ ਸਿੰਘ ਗੁੜਥੜੀ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …