ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਨੇ ਸਾਈ ਕ੍ਰਿਏਸ਼ਨਜ਼ ਨੂੰ ਇਕ ਲੱਖ ਰੁਪਏ ਦਾ ਚੈਕ ਭੇਂਟ ਕਰਦਿਆਂ ਕਿਹਾ ਕਿ ਇਹ ਨਾਟਕ ਟੀਮ ਕਲਾ ਦੇ ਵਿਕਾਸ ਅਤੇ ਹੋਰ ਉਚ ਪੱਧਰੀ ਸਿਖਿਆਦਾਇਕ ਕਲਾ ਸਰਗਰਮੀਆਂ ਕਰ ਰਹੀ ਹੈ।ਸੋਨੀ ਨੇ ਕਿਹਾ ਕਿ ਇਸ ਨਾਟਕ ਟੀਮ ਵਲੋਂ ਪਿੰਡ ਪੱਧਰ `ਤੇ ਨਸ਼ਿਆਂ ਤੇ ਭਰੂਣ ਹੱਤਿਆ ਦੇ ਖਿਲਾਫ ਸਮੇਤ ਸਮਾਜਿਕ ਬੁਰਾਈਆਂ ਦੇ ਖਿਲਾਫ ਨੁੱਕੜ ਨਾਟਕ ਖੇਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਸਿਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵੀ ਨਸ਼ਿਆਂ ਪ੍ਰਤੀ ਮੁਹਿੰਮ ਤਹਿਤ ਇਸ ਟੀਮ ਵਲੋਂ ਨੁੱਕੜ ਨਾਟਕ ਖੇਡੇ ਜਾ ਰਹੇ ਹਨ।
ਇਸ ਮੋਕੇ ਵਿਕਾਸ ਸੋਨੀ ਕੌਂਸਲਰ, ਟੀਮ ਮੁਖੀ ਸ੍ਰੀਮਤੀ ਪਰਮਜੀਤ ਮਕਨਾ, ਸਕੱਤਰ ਬਰਿੰਦਰ ਬੱਬੂ, ਆਨਰੇਰੀ ਨਿਰਦੇਸ਼ਕ ਗੁਰਿੰਦਰ ਮਕਨਾ, ਕੁਲਵਿੰਦਰ ਕੌਰ, ਉਮਰਬੀਰ ਸਿੰਘ, ਕਰਨਬੀਰ ਸਿੰਘ, ਤਰਨਬੀਰ ਸਿੰਘ, ਤਨਵੀਰ ਸਿੰਘ, ਕੋਮਲ ਕੁਮਾਰੀ, ਮਨਜੀਤ ਕੌਰ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …