ਪਠਾਨਕੋਟ, 6 ਮਾਰਚ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਸਰਜਨ ਦਫਤਰ ਵਿਖੇ ਨੈਸ਼ਨਲ ਪਲੱਸ ਪੋਲਿਓ ਰਾਊਂਡ ਦੇ ਸਬੰਧ ਵਿੱਚ ਮੀਟਿੰਗ ਸਿਵਲ ਸਰਜਨ ਡਾ: ਨੇੈਨਾ ਸਲਾਥੀਆਂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿਂਗ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਸੀਨੀਅਰ ਮੈਡੀਕਲ ਅਫਸਰ ਪੈਰਾ ਮੈਡੀਕਲ ਸਟਾਫ ਹਾਜ਼ਰ ਹੋਏ।ਮੀੰਟਿਗ ਵਿੱਚ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਜਿਲ੍ਹੇ ਵਿੱਚ ਨੈਸ਼ਨਲ ਪਲਸ ਪੋਲਿਓ ਰਾਉਂਡ ਮਿਤੀ 10-11-12 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।ਬੇਸ਼ਕ ਭਾਰਤ ਪੋਲਿਉ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸਗਠਨ ਵਲੋਂ ਇਹ ਰਾਊਂਡ ਚਲਾਏ ਜਾ ਰਹੇ ਹਨ।ਇਸ ਆਉਣ ਵਾਲੇ ਰਾਊਡ ਵਾਸਤੇ ਸਿਹਤ ਵਿਭਾਗ ਵੱਲੋਂ ਮੁਕੰਮਲ ਤੌਰ ਤੇ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਨੇ ਕੀਤੀ ਹੈ ਕਿ ਇਸ ਰਾਊਡ ਵਿਚ ਨਵ-ਜਨਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਕੋਈ ਵੀ ਬੱਚਾ ਜੀਵਣ ਰੂਪੀ ਪੋਲੀਉ ਦੀਆਂ 2 ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।ਜਿਲ੍ਹਾ ਟੀਕਾਕਰਣ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਜਿਲ੍ਹੇ ਵਿਚ 0 ਤੋਂ 5 ਸਾਲ ਦੇ 67982 ਬੱਚੇ ਜਿਨ੍ਹਾਂ ਨੂੰ ਪੋਲਿਊ ਦੀਆਂ ਬੂੰਦਾ ਪਿਲਾਉਣ ਲਈ 687 ਟੀਮਾਂ ਲਗਾਈਆ ਗਈਆ ਹਨ। ਪੋਲਿੳ ਬੂੰਦਾਂ ਪਿਲਾਉਣ ਲਈ 11 ਮੋਬਾਇਲ ਟੀਮ ਬਣਾਈਆਂ ਗਈਆਂ ਹਨ ਜੋ ਕਿ ਇਸ ਰਾਊਂਡ ਵਿੱਚ ਕੰਮ ਕਰਨਗੀਆਂ।ਇਸ ਤੋਂ ਇਲਾਵਾ 102 ਸੁਪਰਵੀਜਨ ਟੀਮਾਂ ਬਣਾਈਆਂ ਗਈਆਂ ਹਨ।ਜਿਲ੍ਹਾ ਪ੍ਰੋਗਰਾਮ ਅਫਸਰਾਂ ਵਲੋਂ ਵੀ ਸੁਪਰਵਿਜ਼ਨ ਕੀਤੀ ਜਾਵੇਗੀ ।ਇਸ ਰਾਉਡ ਦੋਰਾਨ ਜਿਲ੍ਹੇ ਦੇ ਸਾਰੇ ਘਰ-ਘਰ ਜਾਣ ਤੋਂ ਇਲਾਵਾ ਝੁੱਗੀਆਂ, ਝੋਪੜੀਆਂ, ਫੈਕਟਰੀਆਂ, ਭੱਠੇ ਅਤੇ ਸਲਮ ਏਰੀਆਂ ਨੂੰ ਕਵਰ ਕੀਤਾ ਜਾਵੇਗਾ। ਜਿਲ੍ਹਾ ਟੀਕਾਕਰਨ ਅਫਸਰ ਹਾਜ਼ਰ ਅਫਸਰਾਂ ਨੂੰ ਵੈਕਸੀਨ ਦੀ ਸਾਂਭ-ਸੰਭਾਲ, ਵੈਕਸੀਟਰਾਂ ਦੀ ਟ੍ਰੇਨਿੰਗ ਤੇ ਆਈ.ਈ.ਸੀ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਕਿਹਾ ਤਾਂ ਜੋਂ ਹਰ ਬੱਚੇ ਨੂੰ ਪੋਲੀਓ ਵੈਕਸੀਨ ਦੇਣਾ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਵਿਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆਂ, ਜਿਲ੍ਹਾ ਐਪੀਡਿਮਾਲੋਜਿਸਟ ਡਾ. ਸੁਨੀਤਾ ਜੋਸ਼ੀ, ਜਿਲ੍ਹਾ ਡੈਂਟਲ ਅਫਸਰ ਡਾ. ਡੋਲੀ ਅਗਰਵਾਲ, ਜਿਲ੍ਹਾ ਮੈਡੀਕਲ ਕਮਿਸ਼ਨਰ ਡਾ. ਅਰੁਣ ਸੋਹਲ, ਸੀਨੀਅਰ ਮੈਡੀਕਲ ਅਫਸਰ ਇੰਚ, ਡਾ. ਭੁਪਿੰਦਰ ਸਿੰਘ / ਡਾ. ਸਤੀਸ਼ ਕੁਮਾਰ/ ਡਾ. ਰਵੀ ਕਾਂਤ, ਡਾ. ਨੀਰੂ ਸ਼ਰਮਾ ਅਤੇ ਮੈਡੀਕਲ ਅਫਸਰ ਡਾ. ਅਮਿਤ ਮਨਸੋਤਰਾ, ਪਿ੍ਰਆ, ਪਿ੍ਰਅੰਕਾ, ਰੇਨੂੰ ਬਾਲਾ, ਸਿਮਰਤ, ਰੇਖਾ ਅਤੇ ਗੁਰਿੰਦਰ ਕੌਰ ਆਦਿ ਸ਼ਾਮਿਲ ਹੋਏ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …