Friday, November 22, 2024

ਖਾਲਸਾ ਕਾਲਜ ਵੂਮੈਨ ਦੀਆਂ ਸਾਫਟਬਾਲ ਖਿਡਾਰਨਾਂ ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 20 (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ PUNJ1903201913ਵਿਖੇ ਕਰਵਾਏ ਗਏ ਸਾਫ਼ਟਬਾਲ ਇੰਟਰ-ਕਾਲਜ ਦੇ ਮੁਕਾਬਲੇ ’ਚ ਸ਼ਾਨਦਾਰ ਪ੍ਰਾਪਤੀ ਕਰਕੇ ਕਾਲਜ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਉਕਤ ਮੁਕਾਬਲੇ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਕੇ.ਐਮ.ਵੀ ਜਲੰਧਰ ਅਤੇ ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ ਨੂੰ ਹਰਾ ਕੇ ਸਾਫ਼ਟਬਾਲ ਖਿਡਾਰਨਾਂ ਨੇ ਪਹਿਲਾ ਸਥਾਨ ਹਾਸਲ ਕੀਤਾ।
    ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਮਿਸ ਪੂਜਾ (ਸਰੀਰਕ ਸਿੱਖਿਆ ਦੇ ਅਧਿਆਪਕ) ਅਤੇ ਕੋਚ ਵਿਕਾਸ ਤੇ ਰਾਹੁਲ ਪਾਠਕ ਨੂੰ ਇਨ੍ਹਾਂ ਸ਼ਾਨਦਾਰ ਉਪਲੱਬਧੀਆਂ ਲਈ ਮੁਬਾਰਕਬਾਦ ਦਿੰਦਿਆਂ ਹੋਇਆ ਭਵਿੱਖ ’ਚ ਖਿਡਾਰਨਾਂ ਨੂੰ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਸੰਦੇਸ਼ ਰਾਹੀਂ ਖਿਡਾਰਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸ਼ੁਭ ਇਛਾਵਾਂ ਦਿੱਤੀਆਂ।  PUNJ1903201915
    ਇਸ ਮੌਕੇ ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁਕਾਬਲੇ ’ਚ ਮਨਪ੍ਰੀਤ ਕੌਰ ਬੀ. ਏ. ਫਾਈਨਲ ਨੇ ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ ਵਿਰੁੱਧ ਹੋਮਸ਼ੌਟ ਲਾਇਆ ਤੇ ਉਨ੍ਹਾਂ ਨੂੰ ਮਾਤ ਦਿੱਤੀ।ਸਿਮਰਨਦੀਪ ਕੌਰ ਨੇ ਐੱਚ. ਐੱਮ. ਵੀ. ਜਲੰਧਰ, ਬੀ. ਬੀ. ਕੇ. ਡੀ. ਏ. ਵੀ. ਅੰਮ੍ਰਿਤਸਰ, ਕੇ.ਐਮ.ਵੀ ਜਲੰਧਰ ਦੇ ਵਿਰੁੱਧ ਬਹੁਤ ਵਧੀਆ ਪੀਚਿੰਗ ਕੀਤੀ ਤੇ ਖਿਡਾਰੀਆਂ ਨੂੰ ਸਟ੍ਰਾਇਕ-ਆਊਟ ਕੀਤਾ।ਉਨ੍ਹਾਂ ਕਿਹਾ ਕਿ ਖੇਡ ਮੌਕੇ ਪੂਨਮ, ਸੁਖਮਨਦੀਪ, ਰਮਨਪ੍ਰੀਤ, ਸੁਮਨਪ੍ਰੀਤ, ਜਸਵੀਰ ਕੌਰ ਨੇ ਬਹੁਤ ਵਧੀਆ ਫੀਲਡਿੰਗ ਤੇ ਬੈਟਿੰਗ ਕੀਤੀ। ਸਾਧਨਾ ਤੇ ਸੁਮਨਪ੍ਰੀਤ ਨੇ ਬਹੁਤ ਵਧੀਆ ਕੈਚ ਆਊਟ ਕੀਤੇ।ਹਰਦੀਸ਼ ਤੇ ਰੋਮਾ ਨਾਮਕ ਖਿਡਾਰਨਾਂ ਨੇ ਬਹੁਤ ਵਧੀਆ ਸ਼ਾਟ ਲਗਾ ਕੇ ਸਕੋਰਾਂ ’ਚ ਵਾਧਾ ਕੀਤਾ।
    ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਮੁਕਾਬਲੇ ’ਚ ਰਜਨੀਤ, ਸ਼ਿਵਾਨੀ, ਅਮਨਦੀਪ, ਸਿਮਰਨ, ਅੰਜਲੀ, ਰੇਸ਼ਮ, ਰੀਤਿਕਾ, ਪ੍ਰਿਯਾ ਅਤੇ ਕੋਚ ਰਾਹੁਲ ਪਾਠਕ ਨੇ ਆਪਣੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਤੇ ਉਨ੍ਹਾਂ ਨੂੰ ਇਹ ਮੁਕਾਮ ਹਾਸਲ ਕਰਨ ’ਚ ਯੋਗਦਾਨ ਦਿੱਤਾ। 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply