Saturday, November 23, 2024

ਹਵਾ ਦੇ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਵਰਟੀਕਲ ਬਾਗਬਾਨੀ ਜਰੂਰੀ – ਰੋਹਿਤ ਮਹਿਰਾ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਵਰਟੀਕਲ ਬਾਗਬਾਨੀ ਹਵਾ ਦੇ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਦੇ ਲਈ ਸੰਮਰਥ ਹੈ। Gndu1ਇਹ ਵਿਚਾਰ ਆਈਆਰਐਸ, ਇਨਕਮ ਟੈਕਸ ਵਿਭਾਗ ਲੁਧਿਆਣਾ ਦੇ ਐਡੀਸ਼ਨਲ ਕਮਿਸ਼ਨਰ ਰੋਹਿਤ ਮਹਿਰਾ ਵੱਲੋ ਪੇਸ਼ ਕੀਤੇ ਗਏ।ਉਹ ਅੱਜ  ਇੱਥੇ ਕਮਰਸ਼ੀਅਲ ਫ਼ਲੌਰੀਕਲਚਰ ਐਂਡ ਲੈਂਡਸਕੇਪ ਬਾਗਬਾਨੀ” ਵਿਸ਼ੇ `ਤੇ ਰਾਸ਼ਟਰੀ ਸੈਮੀਨਾਰ ਦੇ ਮੁੱਖ ਮਹਿਮਾਨ ਵਜੋਂ ਹਿੱਸਾ ਲੈਣ ਲਈ ਆਏ ਸਨ।ਇਸ ਸੈਮੀਨਾਰ ਨੂੰ ਵਾਤਾਵਰਨ ਅਤੇ ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ, ਨਵੀਂ ਦਿੱਲੀ ਵਲੋਂ ਸਪਾਂਸਰ ਕੀਤਾ ਗਿਆ।ਇਹ ਸੈਮੀਨਾਰ  ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਇਨਵਾਰਮੈਂਟ ਸਾਇਸਜ਼ ਵਿਭਾਗ ਵੱਲੋ ਲੈਂਡ ਸਕੇਪ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਗੋਲਡਨ ਜੁਬਲੀ ਸਪਰਿੰਗ ਫਲਾਵਰ-ਕਮ-ਪਲਾਂਟ ਸ਼ੋਅ ਸਮਾਰੋਹ ਦੇ ਹਿੱਸੇ ਵਜੋਂ ਕਰਵਾਇਆ ਗਿਆ।ਇਸ ਵਿਚ ਭਾਰਤ ਭਰ ਤੋਂ ਵਿਸ਼ਾ ਮਾਹਿਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ।
ਮਹਿਰਾ ਨੇ ਵਰਟੀਕਲ ਬਾਗਬਾਨੀ ਦੀ ਸਥਾਪਨਾ ਬਾਰੇ ਵਿਸਥਾਰ ਵਿਚ ਦੱਸਿਆ ਕਿਹਾ ਕਿ  ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਦਿਨ ਬ ਦਿਨ ਵੱਧ ਰਹੀ ਹੈ ਅਤੇ ਜਗ੍ਹਾ ਦੀ ਘਾਟ ਕਾਰਨ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵਰਟੀਕਲ ਬਾਗਬਾਨੀ ਇਕ ਢੁੱਕਵਾ ਉਪਾਅ ਹੈ।ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਕਮਰਸ਼ੀਅਲ ਅਦਾਰਿਆਂ ਤੋਂ ਇਲਾਵਾ ਸੰਘਣੀ ਅਬਾਦੀ ਵਾਲੇ ਘਰਾਂ ਵਿਚ ਵੀ ਵਰਟੀਕਲ ਬਾਗਬਾਨੀ ਨੂੰ ਉਤਸ਼ਾਹਿਤ ਕੀਤਾ ਜਾਵੇ।
ਹਾਰਟੀਕਲਚਰ ਵਿਭਾਗ, ਪੰਜਾਬ ਸਰਕਾਰ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਪੋਲੀਹਾਊਸ, ਹਾਈਡਰੋਪੋਨਿਕਸ ਅਤੇ ਸ਼ੇਡ ਨੈਟ ਹਾਊਸਜ਼ ਵਿਚ ਕੀਤੀਆਂ ਜਾਣ ਵਾਲੀ ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਤਕਨੀਕ ਦੇ ਜਰੀਏ ਅਸੀ ਕਈ ਫ਼ਸਲਾਂ ਉਹ ਵੀ ਉਗਾ ਸਕਦੇ ਹਾਂ ਜੋ ਇੱਥੇ ਵਾਤਾਵਰਨ ਕਰਕੇ ਨਹੀ ਉਗਾਈਆਂ ਜਾ ਸਕਦੀਆ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਤਕਨੀਕ ਨਾਲ ਵੱਧ ਤੋਂ ਵੱਧ-ਵੱਖ ਵੱਖ ਫ਼ਸਲਾਂ ਉਗਾਣੀਆ ਚਾਹੀਦੀਆਂ ਹਨ ਤਾਂ ਜੋ ਉਹਨਾਂ ਨੂੰ ਵਿੱਤੀ ਲਾਹ ਪ੍ਰਾਪਤ ਹੋ ਸਕੇ।
ਦੈਹਰਾਦੂਨ ਦੇ ਫੋਰੈਸਟ ਰਿਸਰਚ ਇੰਸੀਟਿਊਟ ਦੇ ਬੋਟੈਨੀਕਲ ਵਿਭਾਗ ਦੀ ਸਾਬਕਾ ਮੁੱਖੀ ਡਾ. ਵੀਨਾ ਚੰਦਰਾ ਨੇ ਫੋਰੈਸਟ ਰਿਸਰਚ ਇੰਸੀਟਿਊਟ ਵੱਲੋ ਲੈਂਡ ਸਕੈਪਿੰਗ ਅਤੇ ਪੌਦਿਆਂ ਦੀ ਵਿਉਂਤਬੰਦੀ ਬਾਰੇ ਚਲਾਏ ਜਾ ਰਿਹੇ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
 ਸੈਮੀਨਾਰ ਦੇ ਪ੍ਰਬੰਧਕ ਸਕੱਤਰ ਪ੍ਰੋ. ਸਤਵਿੰਦਰਜੀਤ ਕੌਰ ਨੇ ਭਾਗ ਲੈਣ ਵਾਲਿਆਂ ਨੂੰ 72 ਲੱਖ ਰੁਪਏ ਦੀ ਗ੍ਰਾਂਟ ਬਾਰੇ ਜਾਣੂ ਕਰਵਾਇਆ।ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿੱਚ ਪੰਜਾਬ ਦੇ ਆਰ.ਈ.ਟੀ ਦੇ ਸਹਿਯੋਗ ਨਾਲ ਦੁਰਲਭ ਕਿਸਮ ਦੇ ਪੌਦਿਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ।ਡਾ. ਜੇ ਐਸ ਬਿਲਗਾ, ਸਲਾਹਕਾਰ ਬਾਗਬਾਨੀ  ਨੇ ਫਲਾਵਰ-ਕਮ-ਪਲਾਂਟ ਸ਼ੋਅ ਦਾ ਪ੍ਰਬੰਧ ਕੀਤਾ।ਵਿਭਾਗ ਦੇ ਮੁੱਖੀ ਡਾ. ਐਮ.ਐਸ ਭੱਟੀ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਵਿਭਾਗ ਦੀ ਪ੍ਰੋ. ਅਵਿਨਾਸ਼ ਨਾਗਪਾਲ ਦੁਆਰਾ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।    
ਇਸ ਤੋਂ ਪਹਿਲਾ ਗੋਲਡਨ ਜੁਬਲੀ ਸਪਰਿੰਗ ਫਲਾਵਰ-ਕਮ-ਪਲਾਂਟ ਸ਼ੋਅ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਅਤੇ ਪ੍ਰੋ. ਸ਼ਵੇਤਾ ਸ਼ੋਨਏ ਨੇ ਕੀਤਾ।ਸਮਾਗਮ ਦੌਰਾਨ ਮੁਕਾਬਲੇ ਲਈ ਪੰਜਾਬ ਦੇ ਅਤੇ ਆਲੇ-ਦੁਆਲੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋ ਕਾਫ਼ੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ।ਜੇਤੂ ਕਾਲਜ਼ਾਂ ਵਿਚੋਂ ਪਹਿਲੇ ਸਥਾਨ ਤੇ ਲਾਇਲਪੁਰ ਖਾਲਸਾ ਕਾਲਜ ਜੰਲਧਰ, ਦੂਸਰੇ ਸਥਾਨ `ਤੇ  ਬੀ.ਬੀ.ਕੇ.ਡੀ.ਏ.ਵੀ ਕਾਲਜ ਅੰਮ੍ਰਿਤਸਰ ਅਤੇ ਤੀਸਰੇ ਸਥਾਨ `ਤੇ ਖਾਲਸਾ ਕਾਲਜ ਫਾਰ ਵੂਮੈਨ ਰਹੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply