Friday, November 22, 2024

ਜਲ੍ਹਿਆਂ ਵਾਲੇ ਬਾਗ ਨੇ ਹੋਕਾ, ਦਿੱਤਾ ਆਣ ਜ਼ਮੀਰਾਂ ਦਾ… ਜਸਪ੍ਰੀਤ ਫਲਕ

ਵਿਰਸਾ ਵਿਹਾਰ ਵਿਖੇ ਸੈਮੀਨਾਰ ਤੇ ਕਵੀ ਦਰਬਾਰ ਦਾ ਆਯੋਜਨ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ) – ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ, ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਵਿਰਸਾ PPN1404201923ਵਿਹਾਰ ਸੁਸਾਇਟੀ ਵਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ਜਲ੍ਹਿਆ ਵਾਲਾ ਬਾਗ ਦੇ ਸਾਕੇ ਦੀ ਇਤਿਹਾਸਕ ਮਹੱਤਤਾ ਦੇ ਸਬੰਧ ਵਿੱਚ ਸਥਾਨਕ ਵਿਰਸਾ ਵਿਹਾਰ ਵਿਖੇ ਸੈਮੀਨਾਰ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਹਾਜ਼ਰ ਬੁਲਾਰਿਆਂ ’ਤੇ ਸ਼ਾਇਰਾਂ ਨੇ ਇਸ ਸਾਕੇ ਨਾਲ ਜੋੜ ਕੇ ਪੰਜਾਬੀਆਂ ਦੀ ਬਹਾਦਰੀ ਦਾ ਗੁਣਗਾਣ ਕੀਤਾ ਤੇ ਸਾਮਰਾਜੀ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਰੱਜ਼ ਕੇ ਨਿੰਦਾ ਕੀਤੀ।
   PPN1404201922             ਸੈਮੀਨਾਰ ਵਿੱਚ ਕਿਸਾਨ ਆਗੂ ਮਾਸਟਰ ਦਾਤਾਰ ਸਿੰਘ ਨੇ ਕਿਹਾ ਕਿ ਜੇਕਰ ਇਕ ਸਦੀ ਪਹਿਲਾਂ ਲੋਕਾਂ ਤੇ ਤਸ਼ੱਦਦ ਹੁੰਦਾ ਸੀ ਤਾਂ ਅੱਜ ਵੀ ਹਾਲਾਤ ਇਸ ਤੋਂ ਪਰੇ ਨਹੀਂ, ਕਿਉਂਕਿ ਸਖ਼ਤ ਤੋਂ ਸਖ਼ਤ ਕਾਨੂੰਨ ਗਰੀਬ ਲੋਕਾਂ ਲਈ ਅੱਜ ਵੀ ਬਣੇ ਹੋਏ ਹਨ।ਉਹਨਾਂ ਕਿਹਾ ਕਿ ਸਾਡੇ ਭਵਿੱਖ ਬੱਚਿਆਂ ਦਾ ਲਗਾਤਾਰ ਦੇਸ਼ ਚੋਂ ਬਾਹਰ ਜਾਣਾ ਚਿੰਤਾਜਨਕ ਹੈ। ਉਹਨਾਂ ਉਦਾਹਰਨਾ ਸਹਿਤ ਦੱਸਿਆ ਕਿ ਕਿਵੇਂ ਸਾਡੇ ਹਾਕਮ ਲੋਕਾਂ ਵੱਲ ਪਿੱਠ ਕਰਕੇ ਖੜੇ ਹੋਏ ਹਨ। ਡਾ. ਸ਼ਿਆਮ ਸੁੰਦਰ ਦੀਪਤੀ ਤੇ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਵੀ ਵਿਚਾਰ ਪੇਸ਼ ਕੀਤੇ।ਪ੍ਰਧਾਨਗੀ ਮੰਡਲ ਵਿੱਚ ਉਕਤ ਬੁਲਾਰਿਆ ਤੋਂ ਇਲਾਵਾ ਸ਼ਾਇਰ ਸੁਰਜੀਤ ਜੱਜ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ ਸ਼ਾਮਲ ਹੋਏ।
          ਇਸ ਪਿਛੋਂ ਹੋਏ ਸ਼ਾਇਰੀ ਦੀ ਛਹਿਬਰ ਵਿੱਚ ਪੰਜਾਬ ਤੇ ਵੱਖ-ਵੱਖ ਜਿਲ੍ਹਿਆਂ ਤੋਂ ਜਗਵਿੰਦਰ ਜੋਧਾ, ਮਨਜਿੰਦਰ ਧਨੋਆ, ਸੁਨੀਲ ਚੁੰਦਿਆਣਵੀ, ਜਸਪ੍ਰੀਤ ਫ਼ਲਕ, ਮਨਜੀਤ ਪੁਰੀ, ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਸੁਖਵਿੰਦਰ ਕੌਰ ਰਾਹੀ ਪਟਿਆਲਾ, ਮਨਦੀਪ ਕੌਰ ਪ੍ਰੀਤ, ਜਸਵੰਤ ਹਾਂਸ, ਮਨਜੀਤ ਕੌਰ ਆਦਿ ਸ਼ਾਇਰਾ ਨੇ ਸ਼ਿਰਕਤ ਕੀਤੀ।
           ਸਥਾਨਕ ਅੰਮ੍ਰਿਤਸਰ ਤੋਂ ਸ਼ਾਇਰਾ ਵਿੱਚ ਰਿਤੂ ਵਾਸਦੇਵ, ਕਮਲ ਗਿੱਲ, ਸੁਖਬੀਰ ਅੰਮ੍ਰਿਤਸਰੀ, ਧਰਵਿੰਦਰ ਔਲਖ, ਬਲਜਿੰਦਰ ਮਾਂਗਟ, ਐਡਵੋਕੇਟ ਵਿਸ਼ਾਲ, ਅਜੀਤ ਸਿੰਘ ਨਬੀਪੁਰੀ, ਕਾਜ਼ਲ ਸ਼ਰਮਾ, ਵਜੀਰ ਸਿੰਘ, ਸਿਮਰਤ ਗਗਨ ਨੇ ਕਵਿਤਾਵਾਂ ਸੁਣਾਈਆਂ।ਜਸਪ੍ਰੀਤ ਫਲਕ ਨੇ `ਜਲ੍ਹਿਆਂ ਵਾਲੇ ਬਾਗ ਨੇ ਹੋਕਾ, ਦਿੱਤਾ ਆਣ ਜ਼ਮੀਰਾਂ ਦਾ.. ਨਜ਼ਮ ਪੜੀ ਅਤੇ ਜਗਵਿੰਦਰ ਜੋਧਾ ਨੇ ਹਾਕਮ ਅਜਕਲ ਹਰ ਬਸਤੀ ਵਿਚ ਮੋਦੀਖਾਨਾ ਖੋਲ ਰਿਹਾ ….ਦਰਸ਼ਕਾਂ ਦੇ ਰੂਬਰੂ ਪੇਸ਼ ਕੀਤੀ।
ਗੁਰਬਾਜ਼ ਸਿੰਘ ਛੀਨਾ ਨੇ ਮੰਚ ਸੰਚਾਲਨ ਅਤੇ ਕਰਮਜੀਤ ਕੌਰ ਜੱਸਲ ਨੇ ਸਮਾਗਮ ਵਿੱਚ ਪਹੁੰਚੇ ਵਿਦਵਾਨਾਂ ਤੇ ਲੇਖਕਾਂ ਦਾ ਧੰਨਵਾਦ ਕੀਤਾ।    
             ਇਸ ਮੌਕੇ ਬੀਬੀ ਜਗੀਰ ਕੌਰ ਮੀਰਾਂਕੋਟ, ਪ੍ਰੋ. ਮਧੂ ਸ਼ਰਮਾ, ਪ੍ਰੋ. ਬਰਿੰਦਰ ਸਿੰਘ, ਧਨਵੰਤ ਸਿੰਘ ਸਰਕਾਰੀਆ, ਕਾਬਲ ਛੀਨਾ, ਅਮਰਜੀਤ ਵੇਰਕਾ, ਗੁਰਦੇਵ ਸਿੰਘ ਮਹਿਲਾਂਵਾਲਾ, ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਸੁਖਰਾਜ ਸਿੰਘ ਛੀਨਾ, ਸਤਿੰਦਰ ਓਠੀ, ਦਿਲਬਾਗ ਸਿੰਘ ਸਰਕਾਰੀਆ ਆਦਿ ਨੇ ਹਾਜ਼ਰੀ ਭਰੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply