Friday, November 22, 2024

ਪ੍ਰੋਜੈਕਟ 3 ਡੀ ਨਾਲ ਕੂੜਾ ਕਰਕਟ ਦੀ ਸੰਭਾਲ ਨੂੰ ਮਿਲੀ ਨਵੀਂ ਦਿਸ਼ਾ – ਡਿਪਟੀ ਕਮਿਸ਼ਨਰ

ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਸ਼ਹਿਰ ਵਿਚ ਸ਼ੁਰੂ ਕੀਤੇ ਗਏ ਪ੍ਰੋਜੈਕਟ 3 ਡੀ ਨਾਲ ਨਾ ਸਿਰਫ ਕੂੜੇ ਕਰਕਟ ਦੀ ਸਾਂਭ ਸੰਭਾਲ ਨੂੰ ਨਵੀਂ ਦਿਸ਼ਾ ਮਿਲੀ PUNJ0305201911ਹੈ ਬਲਕਿ ਇਸ ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਇਆ ਹੈ।
     ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਦੇ ਦਿਮਾਗ ਦੀ ਉਪਜ ਇਸ ਪ੍ਰੋਜੈਕਟ ਦਾ ਉਦੇਸ਼ ਕੂੜੇ ਦੀ ਸੁਚੱਜੀ ਸਾਂਭ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਤੋਂ ਕੀਤੀ ਜਾ ਸਕਣ ਵਾਲੀ ਕਮਾਈ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣਾ ਹੈ।
   ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਅਭੀਜੀਤ ਕਪਲਿਸ਼ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਧੀਨ ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ 20,16,17 ਅਤੇ 18 ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦਾ ਕੂੜਾ ਤਿੰਨ ਰੰਗ ਦੇ ਡਸਟਬਿੰਨ ਚਿੱਟਾ, ਹਰਾ ਤੇ ਲਾਲ ਵਿਚ ਪਾਉਣ ਲਈ ਕਿਹਾ ਗਿਆ ਹੈ।ਚਿੱਟੇ ਰੰਗ ਦਾ ਡਸਟਬਿੰਨ ਵਿਚ ਗਊਆਂ ਦਾ ਚਾਰਾ, ਹਰੇ ਰੰਗ ਦੇ ਡਸਟਬਿੰਨ ਵਿਚ ਗਿੱਲਾ ਕੂੜਾ ਅਤੇ ਲਾਲ ਰੰਗ ਦੇ ਡਸਟਬਿੰਨ ਸੁੱਕੇ ਕੂੜੇ ਲਈ ਵਰਤੋ ਵਿਚ ਲਿਆਂਦਾ ਜਾਂਦਾ ਹੈ।
    ਉਨ੍ਹਾਂ ਦਸਿਆ ਕਿ ਗਊਆਂ ਦੇ ਨਾ ਖਾਣ ਯੋਗ ਗਿੱਲੇ ਕੂੜੇ ਅਤੇ ਕੁਦਰਤੀ ਗਲਣ ਯੋਗ ਵਸਤਾਂ ਨੂੰ ਖਡਿਆਂ ਵਿੱਚ ਪਾ ਕੇ ਖਾਦ ਬਣਾਈ ਜਾ ਸਕਦੀ ਹੈ।ਇਸ ਤੋਂ ਇਲਾਵਾ ਲਾਲ ਡੱਬੇ ਵਿੱਚੋਂ ਨਿਕਲੇ ਸਮਾਨ ਨੂੰ ਐਮ.ਆਰ.ਐਫ (ਮਾਨਸਾ ਰੀਸਾਇਕਲ ਫੈਕਟਰੀ) ਵਿੱਚ ਲਿਜਾ ਕੇ ਮੁੜ ਵਰਤੋਂ ਲਈ ਤਿਆਰ ਕੀਤਾ ਜਾ ਸਕਦਾ ਹੈ
    ਚਿੱਟੇ ਡਸਟਬਿੰਨ ਦਾ ਖਾਣਯੋਗ ਪਦਾਰਥ ਮਾਨਸਾ ਗਊਸ਼ਾਲਾ ਵਲੋਂ ਦਿਨ ਵਿਚ ਦੋ ਵਾਰ ਇਕੱਠਾ ਕੀਤਾ ਜਾਂਦਾ ਹੈ ਅਤੇ ਵਾਟਰ ਵਰਕਸ ਰੋਡ `ਤੇ ਮਾਨਸਾ ਗਊਸ਼ਾਲਾ ਵਿਖੇ ਗਊਆਂ ਨੂੰ ਚਾਰੇ ਦੇ ਤੌਰ `ਤੇ ਪਾਇਆ ਜਾਂਦਾ ਹੈ।
   ਹਰੇ ਡਸਟਬਿੰਨ ਦਾ ਖਾਦ ਲਈ ਵਰਤੋ ਵਿਚ ਆਉਣ ਵਾਲਾ ਇਸ ਦੇ ਲਈ ਸਪੈਸ਼ਲ ਤੌਰ ਤੇ ਬਣੇ ਇਕ ਖੱਡੇ ਵਿਚ ਪਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਲਈ 4 ਫੁੱਟ ਡੂੰਘੇ 12 ਖੱਡੇ ਬਣਾਏ ਗਏ ਹਨ।ਇਨ੍ਹਾਂ ਵਿਚੋਂ ਇਕ ਖੱਡਾ 4 ਵਾਰਡਾਂ ਵਿਚੋਂ ਇਕੱਠੇ ਕੀਤੇ ਖਾਦ ਲਈ ਵਰਤੋ ਵਿਚ ਆਉਣ ਵਾਲੇ ਕੂੜੇ ਲਈ ਪਿਛਲੇ 15 ਦਿਨਾਂ ਤੋਂ ਭਰਿਆ ਗਿਆ ਹੈ ਅਤੇ ਇਸ ਨੂੰ 90 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਕੂੜਾ ਕੰਪੋਸਟ ਖਾਦ ਲਈ ਸੈਂਪਲ ਦੇ ਤੌਰ ਤੇ ਲੈਬੋਰੇਟਰੀ ਵਿਚ ਭੇਜਿਆ ਜਾਵੇਗਾ।ਇਸ ਉਪਰੰਤ ਖਾਦ ਨੂੰ ਪੈਕ ਕਰਕੇ ਵਪਾਰਕ ਤੌਰ `ਤੇ ਵੇਚਿਆ ਜਾਵੇਗਾ।
      ਲਾਲ ਰੰਗ ਦੇ ਡਸਟਬਿੰਨ ਵਿਚਲਾ ਕੂੜਾ ਮੁੜ ਵਰਤੋ ਵਿਚ ਆਉਣ ਵਾਲੇ ਅਤੇ ਨਾ ਵਰਤੋ ਵਿਚ ਆਉਣ ਵਾਲੇ ਦੋ ਭਾਗਾਂ ਵਿਚ ਵੰਡਿਆ ਜਾਂਦਾ।ਮੁੜ ਵਰਤੋ ਵਿਚ ਆਉਣ ਵਾਲਾ ਕੂੜਾ ਕਬਾੜੀਆਂ ਨੂੰ ਵੇਚ ਦਿੱਤਾ ਜਾਂਦਾ ਹੈ ਅਤੇ ਵਰਤੋ ਵਿਚ ਨਾ ਆਉਣ ਵਾਲਾ ਕੂੜਾ ਖਤਮ ਕਰ ਦਿੱਤਾ ਜਾਂਦਾ ਹੈ।
    ਸ੍ਰੀ ਕਪਲਿਸ਼ ਨੇ ਕਿਹਾ ਕਿ ਇਹ ਪ੍ਰੋਜੈਕਟ 3 ਡੀ ਸੋਸਾਇਟੀ ਦੇ ਅੰਤਰਗਤ ਚੱਲ ਰਿਹਾ ਹੈ, ਜਿਸ ਵਿਚ 4 ਸੁਪਰਵਾਈਜ਼ਰ, 8 ਰੇਹੜੀਵਾਲੇ ਅਤੇ ਚਾਰ ਕੂੜੇ ਦੀ ਵੰਡ ਕਰਨ ਵਾਲੇ ਵਰਕਰ ਹਨ, ਜਿੰਨਾ ਨੂੰ ਸਿੱਧੇ ਤੌਰ `ਤੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।
     ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਉਕਤ ਵਾਰਡਾਂ ਦੇ ਨਾਲ ਨਾਲ ਦੂਜੇ ਵਾਰਡਾਂ ਵਿਚ ਵੀ ਲਾਗੂ ਕੀਤਾ ਜਾਵੇਗਾ ਤਾਂ ਜੋ ਕੂੜੇ ਦਾ ਸੁਚੱਜੀ ਵਿਉੰਤਬੰਦੀ ਨਾਲ ਨਿਪਟਾਰਾ ਕਰਨ ਦੇ ਨਾਲ ਨਾਲ ਇਸ ਤੋਂ ਕਮਾਈ ਵੀ ਕੀਤੀ ਜਾ ਸਕੇ।
      ਉਨ੍ਹਾਂ ਦੱਸਿਆ ਕਿ ਇਕ ਮਟੀਰੀਅਲ ਰਿਸੀਵਿੰਗ ਫੈਕਟਰੀ ਮਾਨਸਾ ਦੇ ਛੱਪੜ ਨੇੜੇ ਬਣਾਈ ਜਾ ਰਹੀ ਹੈ ਅਤੇ ਤਿੰਨ ਹੋਰ ਅਜਿਹੇ ਸੈਂਟਰ ਮਾਨਸਾ ਵਿਚ ਜਲਦ ਬਣਾਏ ਜਾ ਰਹੇ ਹਨ
     ਇਸ ਮੌਕੇ ਐਸ.ਡੀ.ਐਮ ਸਰਦੂਲਗੜ੍ਹ ਲਤੀਫ ਅਹਿਮਦ ਅਤੇ ਸਵਸਥ ਭਾਰਤ ਪ੍ਰੇਰਕ ਆਦਿਤਯ ਮਦਾਨ ਵੀ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply