Friday, September 20, 2024

ਸੀ.ਐਚ.ਬੀ ਠੇਕਾ ਕਾਮਿਆਂ ਵਲੋਂ ਮੰਗਾਂ ਨਾ ਮੰਨੇ ਜਾਣ `ਤੇ 23 ਜੁਲਾਈ ਨੂੰ ਧਰਨੇ ਤੇ ਮਜ਼ਾਹਰੇ ਦੀ ਚੇਤਾਵਨੀ

ਪਟਿਆਲਾ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਪਾਵਰਕਾਮ ਐਂਡ ਟ੍ਰਸਾਕੋਂ ਠੇਕਾ ਮੁਲਾਜ਼਼ਮ ਯੂਨੀਅਨ ਜੋਨ ਪਟਿਆਲਾ ਵਲੋਂ ਸੂਬਾ ਕਮੇਟੀ PUNJ1507201906ਦੇ ਸੱਦੇ `ਤੇ ਗੱਲਬਾਤ ਕਰਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਪ੍ਰਧਾਨ ਪਰਮਿੰਦਰ ਸਿੰਘ, ਸਤਪਾਲ ਸਿੰਘ, ਕੁਲਦੀਪ ਸਿੰਘ, ਚਮਕੋਰ ਸਿੰਘ, ਹਰਮੀਤ ਸਿੰਘ, ਉਪਕਾਰ ਸਿੰਘ, ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਕੀਤੇ ਵਾਅਦੇ ਤੋਂ ਮੁੱਕਰਨ `ਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਅਗਲੇ ਸੰਘਰਸ਼ਾਂ ਦਾ ਨੋਟਿਸ ਸੋਪ ਕੇ ਪੂਰੇ ਪੰਜਾਬ ਵਿੱਚ ਸਬ ਡਵੀਜ਼ਨ ਪੱਧਰ `ਤੇ ਉਪ ਸਕੱਤਰ ਆਈ.ਆਰ ਬਲਵਿੰਦਰ ਸਿੰਘ ਗੁਰਮ ਪ੍ਰਬੰਧਕੀ ਡਾਇਰੈਕਟਰ ਆਰ.ਪੀ ਪਾਂਡਵ, ਸੀਨੀਅਰ ਕਾਰਜਕਾਰੀ ਇੰਜੀਨੀਅਰ ਖਰੜ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ,  ਕਿਉਂਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਓ.ਐਸ.ਡੀ ਰਾਜੇਸ਼ ਕੁਮਾਰ ਨਾਲ ਪ੍ਰਸਾਸਨ ਵਲੋਂ ਗੱਲਬਾਤ ਲਈ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਬੁਲਾਇਆ ਸੀ।ਜਿਸ ਵਿੱਚ ਉਹਨਾਂ ਵਲੋਂ ਮੰਗਾਂ ਨੂੰ ਸੁਣਨ `ਤੇ ਪ੍ਰਬੰਧਕੀ ਡਾਇਰੈਕਟਰ ਆਰ.ਪੀ ਪਾਂਡਵ ਨਾਲ ਫੋਨ ਤੇ ਗੱਲਬਾਤ ਕਰਕੇ ਉਸੇ ਦਿਨ ਜਥੇਬੰਦੀ ਦੇ ਸੂਬਾ ਆਗੂਆਂ ਨੂੰ ਪਾਵਰਕਾਮ ਹੈੰਡ ਆਫਿਸ ਪਟਿਆਲਾ, ਪ੍ਰਬੰਧਕੀ ਡਾਇਰੈਕਟਰ ਪਾਂਡਵ ਸਾਹਿਬ ਵਲੋਂ ਬੁਲਾ ਕੇ 9/7/19 ਨੂੰ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ। 10/7/19 ਪਾਵਰਕਾਮ ਜਥੇਬੰਦੀ ਜ਼ੋਨ ਪਟਿਆਲਾ ਵਲੋਂ ਚੀਫ ਇੰਜੀਨੀਅਰ ਦਫਤਰ ਅੱਗੇ ਧਰਨਾ ਦਿੱਤਾ ਗਿਆ ।ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੂੰ ਬਹਾਲ ਕਰਨ ਲਈ ਤੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਦੀ ਬਦਲੀ ਰੱਦ ਕਰਨ `ਤੇ ਬਰਨਾਲਾ ਸਰਕਲ ਦਾ ਵਰਕ ਆਰਡਰ ਜਾਰੀ ਕਰਨ ਲਈ ਚੀਫ਼ ਇੰਜੀਨੀਅਰ ਨਾਲ ਮੀਟਿੰਗ ਕਰਵਾਈ ਗਈ ਸੀ, ਜਿਸ ਵਿਚ ਕੋਈ ਵੀ ਗੱਲਬਾਤ ਨਾ ਬਣਨ `ਤੇ ਪ੍ਰਸ਼ਾਸਨ ਵਲੋਂ ਡਾਇਰੈਕਟਰ ਆਰ.ਪੀ ਪਾਂਡਵ ਡਾਇਰੈਕਟਰ ਨਾਲ ਮੀਟਿੰਗ ਕਰਵਾਈ ਗਈ।ਮੀਟਿੰਗ ਵਿੱਚ ਗੱਲਬਾਤ ਕਰਦਿਆਂ ਆਰ.ਪੀ ਪਾਂਡਵ ਡਾਇਰੈਕਟਰ ਵਲੋਂ ਮਿਤੀ 11/7/19 ਨੂੰ ਸੂਬਾ ਪ੍ਰਧਾਨ ਬਲਿਹਾਰ ਸਿੰਘ ਨੂੰ ਬਹਾਲ ਕਰਨ ਬਦਲੀ ਰੱਦ ਕਰਨ ਤੇ ਬਰਨਾਲਾ ਵਰਕ ਆਡਰ  ਜਾਰੀ ਕਰਨ ਲਈ ਕਿਹਾ ਗਿਆ ਸੀ।11/7/19 ਨੂੰ ਦੁਆਰਾ ਬੁਲਾ ਕੇ ਉਪ ਸਕੱਤਰ ਆਈ.ਆਰ ਬਲਵਿੰਦਰ ਸਿੰਘ ਗੁਰਮ ਵਲੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਵਾਬ ਦੇ ਦਿੱਤਾ ਕਿ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਜਾ ਸਕਦਾ ਜਿਸ ਦੇ ਰੋਸ ਵਜੋਂ ਸੀ.ਐਚ.ਬੀ ਠੇਕਾ ਕਾਮਿਆਂ ਵਲੋਂ ਪਟਿਆਲਾ ਹੈੰਡ ਓਫਿਸ ਗੇਟ ਅੱਗੇ ਨਾਅਰੇਬਾਜ਼ੀ ਕੀਤੀ।
                    ਆਗੂਆਂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਲੋਂ ਸੀ.ਐਚ.ਬੀ ਠੇਕਾ ਕਾਮਿਆਂ ਨਾਲ ਅੰਨ੍ਹਾ ਸ਼ੋਸ਼ਣ ਕੀਤਾ ਜਾ ਰਿਹੈ।ਨਵੀਆਂ ਕੰਪਨੀਆਂ ਲਿਆ ਕੇ ਵੱਡੇ ਵੱਡੇ ਸਰਮਾਏਦਾਰਾਂ ਨੂੰ ਨਿੱਜੀਕਰਨ ਦੀਆਂ ਪਾਲਸੀਆਂ ਤਹਿਤ ਸੀ.ਐਚ.ਬੀ ਠੇਕਾ ਕਾਮਿਆਂ ਸਰਕਲ ਮੁਹਾਲੀ ਵਿੱਚ ਨਵੀਂ ਕੰਪਨੀ ਲਿਆ ਕੇ ਨਵੀਆਂ ਨਵੀਆਂ ਸ਼ਰਤਾਂ ਲਾਗੂ ਕਰ ਦਿੱਤੀਆਂ ਹਨ।ਜਿਸ ਦਾ ਜਥੇਬੰਦੀ ਡਟਵਾਂ ਵਿਰੋਧ ਕਰਦੀ ਹੈ ਤੇ ਅੱਜ ਇਸ ਧਰਨੇ ਵਿੱਚ ਮੰਗ ਕਰਦੇ ਹਾਂ ਕਿ 2016 ਐਕਟ ਦੇ ਮੁਤਾਬਕ ਰੈਗੂਲਰ ਕੀਤਾ ਜਾਵੇ ਤੇ ਹੋਏ ਹਾਦਸਿਆਂ ਨੂੰ ਵੱਧ ਮੁਆਵਜ਼ਾ ਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਜਾਵੇ।ਅਗਰ ਸੀ.ਐਚ.ਬੀ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀ ਹੁੰਦਾ ਤਾਂ 23 ਜੁਲਾਈ ਨੂੰ ਕਿਰਤ ਕਮਿਸ਼ਨਰ ਪੰਜਾਬ ਮੋਹਾਲੀ ਦੇ ਦਫ਼ਤਰ ਅੱਗੇ ਪਰਿਵਾਰਾਂ ਸਮੇਤ ਧਰਨਾ ਤੇ ਮਜ਼ਾਹਰਾ ਕੀਤਾ ਜਾਵੇਗਾ।ਇਸ ਮੌਕੇ ਪਾਵਰਕਾਮ ਵਲੋਂ ਸਤਨਾਮ ਸਿੰਘ, ਉਪਕਾਰ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ,, ਕੁਲਵਿੰਦਰ ਸਿੰਘ, ਸਤਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਹਾਜਰ ਹੋਏ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply