Friday, November 22, 2024

ਖ਼ਾਲਸਾ ਕਾਲਜ ਫ਼ਾਰਮੇਸੀ ‘ਬੈਸਟ ਫ਼ਾਰਮੇਸੀ-2019’ ਐਵਾਰਡ ਨਾਲ ਸਨਮਾਨਿਤ

ਪ੍ਰਿੰਸੀਪਲ ਡਾ. ਧਵਨ ਦੀ ਦੇਖ-ਰੇਖ `ਚ ਖੋਜ਼ ਤੇ ਸਿੱਖਿਆ ’ਚ ਅਹਿਮ ਉਪਲਬੱਧੀਆਂ – ਛੀਨਾ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨਵੀਂ ਦਿੱਲੀ ਵਿਖੇ ਕਰਵਾਏ ਗਏ ਗਲੋਬਲ ਐਜ਼ੂਕੇਸ਼ਨ ਕਾਨਕਲੇਵ ਐਵਾਰਡ-2019 ’ਚ PUNJ0608201903ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਨੂੰ ‘ਬੈਸਟ ਫ਼ਾਰਮੇਸੀ ਕਾਲਜ ਇਨ ਪੰਜਾਬ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਕੌਮਾਂਤਰੀ ਪੱਧਰ ’ਤੇ ਆਯੋਜਿਤ ਇਸ ਐਵਾਰਡ ਸਮਾਰੋਹ ’ਚ ਪੂਰੇ ਭਾਰਤ ’ਚੋਂ 300 ਦੇ ਕਰੀਬ ਮਾਹਿਰ ਡਾਕਟਰਾਂ, ਵੱਖ-ਵੱਖ ਕਾਲਜਾਂ ਦੇ ਮੁੱਖੀਆਂ ਅਤੇ ਪ੍ਰੋਫੈਸਰਾਂ ਨੇ ਹਿੱਸਾ ਲਿਆ।
    ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਐਵਾਰਡ ਪ੍ਰਾਪਤ ਕਰਨ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਆਰ. ਕੇ. ਧਵਨ ਨੂੰ ਅੱਜ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਖੋਜ਼ ਅਤੇ ਸਿੱਖਿਆ ’ਚ ਸੰਸਥਾ ਦੀਆਂ ਸ਼ਾਨਦਾਰ ਉਪਲਬੱਧੀਆਂ ਨੂੰ ਪ੍ਰਮੁੱਖ ਰੱਖਦਿਆਂ ਇਹ ਐਵਾਰਡ ਪ੍ਰਾਪਤ ਹੋਇਆ ਹੈ, ਜੋ ਕਿ ਕਾਲਜ ਲਈ ਬੜੇ ਫ਼ਖ਼ਰ ਦੀ ਗੱਲ ਹੈ। ਇਸ ਮੌਕੇ ਛੀਨਾ ਨੇ ਪ੍ਰਿੰਸੀਪਲ ਡਾ. ਧਵਨ ਨੂੰ ਕਾਲਜ ’ਚ ਰਿਸਰਚ ਅਤੇ ਐਜ਼ੂਕੇਸ਼ਨ ਨੂੰ ਹੋਰ ਪ੍ਰਫ਼ੁਲਿੱਤ ਕਰਨ ਸਬੰਧੀ ਯੋਗਦਾਨ ਲਈ ਮੈਨੇਜ਼ਮੈਂਟ ਵਲੋਂ ਹਰੇਕ ਸੁਵਿਧਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਗਿਆ।
    ਪ੍ਰਾਈਮ ਟਾਈਮ ਰਿਸਰਚ ਮੀਡੀਆ ਪ੍ਰ: ਲਿਮ: ਦੁਆਰਾ ਕੀਤੇ ਸਰਵੇਂ ’ਚ ਕਾਲਜ ਨੇ ਸਰਵਉਤਮ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਪ੍ਰਿੰ: ਡਾ. ਧਵਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੈਸ਼ਨਲ ਪੱਧਰ ਦੇ ਉਕਤ ਸਮਾਰੋਹ ਮੌਕੇ ਮਨਿਸਟਰ ਆਫ਼ ਸਟੇਟ ਹੈਲਥ ਐਂਡ ਫ਼ੈਮਿਲੀ ਵੈਲਫ਼ੇਅਰ ਅਸ਼ਵਨੀ ਕੁਮਾਰ ਚੌਬੇ ਵੱਲੋਂ ਕਾਲਜ ਨੂੰ ‘ਬੈਸਟ ਫ਼ਾਰਮੇਸੀ ਕਾਲਜ ਇਨ ਪੰਜਾਬ-2019’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਸ ਪ੍ਰਾਪਤੀ ਲਈ ਮੈਨੇਜ਼ਮੈਂਟ ਅਤੇ ਖ਼ਾਸ ਕਰਕੇ ਛੀਨਾ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਫ਼ਾਰਮੇਸੀ ਖੇਤਰ ’ਚ ਤਜ਼ਰਬੇਕਾਰ ਬਣਾਉਣ ਲਈ ਗਵਰਨਿੰਗ ਕੌਂਸਲ ਦੇ ਯਤਨਾਂ ਸਦਕਾ ਅਤਿ ਆਧੁਨਿਕ ਤਕਨੀਕ ਨਾਲ ਭਰਪੂਰ ਲੈਬੋਰਟਰੀ, ਟੈਸਟਿੰਗ ਮਸ਼ੀਨਾਂ ਅਤੇ ਦਵਾਈਆਂ ਸਬੰਧੀ ਖੋਜ਼ਾਂ ਲਈ ਹਰ ਸੰਭਵ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ।
        ਡਾ. ਧਵਨ ਨੇ ਕਿਹਾ ਕਿ ਇਹ ਐਵਾਰਡ ਕਾਲਜ ਦੀ ਸਿੱਖਿਆ ਅਤੇ ਖੋਜ਼ ਦੇ ਖੇਤਰ ’ਚ ਸ਼ਾਨਦਾਰ ਪ੍ਰਾਪਤੀਆਂ ਦੇ ਮੱਦੇਨਜ਼ਰ ਹਾਸਲ ਹੋਇਆ ਹੈ ਅਤੇ ਅਗਾਂਹ ਭਵਿੱਖ ’ਚ ਅਜਿਹੇ ਉਚ ਪੱਧਰ ਦੇ ਸਨਮਾਨ ਹਾਸਲ ਕਰਨ ਲਈ ਕਾਲਜ ਆਪਣੀਆਂ ਗਤੀਵਿਧੀਆਂ ’ਚ ਹੋਰ ਨਿਖਾਰ ਲਿਆਏਗਾ।ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਅੰਡਰ ਸੈਕਟਰੀ ਡੀ.ਐਸ ਰਟੌਲ ਵੀ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply