Friday, September 20, 2024

ਮੋਹਰ ਸਿੰਘ ਵਾਲਾ ਦੇ ਕਬੱਡੀ ਟੂਰਨਾਮੈਂਟਾਂ `ਚ ਫਤਿਗੜ੍ਹ ਛੰਨਾ ਦੀ ਝੰਡੀ

PPNJ2508201902ਭੀਖੀ, 25 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਸੰਤ ਬਾਬਾ ਭੂਰੀ ਵਾਲੇ ਦੀ ਯਾਦ ਵਿੱਚ ਕਰਵਾਏ ਜਾਂਦੇ ਸਾਲਾਨਾ ਜੋੜ ਮੇਲੇ ਦੇ ਸਮਾਗਮਾਂ ਤੇ ਸਮੂਹ ਨਗਰ ਨਿਵਾਸੀਆ ਵਲੋਂ 19ਵੇਂ ਕਬੱਡੀ ਟੂਰਨਾਮੈਂਟ ਕਰਵਾਏ ਗਏ।ਜਿਸ ਵਿੱਚ ਕਬੱਡੀ ਓਪਨ ਤੋਂ ਇਲਾਵਾ ਕਬੱਡੀ 75 ਕਿਲੋ ਅਤੇ 58 ਕਿਲੋ ਭਾਰ ਵਰਗ ਦੇ ਮੁਕਾਬਲਿਆ ਵਿੱਚ 164 ਟੀਮਾਂ ਨੇ 2 ਦਿਨ ਖੇਡ ਮੇਲੇ ਵਿੱਚ ਹਿੱਸਾ ਲਿਆ।ਓਪਨ ਕਬੱਡੀ ਵਿੱਚ 48 ਟੀਮਾਂ ਨੇ ਹਿੱਸਾ ਲਿਆ।ਫਾਇਨਲ ਮੁਕਾਬਲੇ ਵਿੱਚ ਫਤਿਹਗੜ੍ਹ ਛੰਨਾ ਦੀ ਟੀਮ ਨੇ ਦਿੜਬਾ ਨੂੰ ਹਰਾਂ ਕੇ ਟੂਰਨਾਮੈਂਟ ਜਿੱਤਿਆ।ਜਿਸ ਦੇ ਸਰਬਉਚ ਜਾਫੀ ਗੋਗੀ ਮੱਲਾਂ ਅਤੇ ਵਧੀਆ ਧਾਵੀ ਕਾਲਾ ਧੂਰਕੋਟ ਰਿਹਾ।75 ਕਿਲੋ ਭਾਰ ਵਰਗ ਵਿੱਚ 52 ਟੀਮਾਂ ਵਿੱਚੋਂ ਕੁਲਰੀਆ ਪਹਿਲੇ ਅਤੇ ਭੁਟਾਲ ਕਲਾਂ ਦੂਸਰੇ ਨੰਬਰ `ਤੇ ਰਹੀ।ਇਸ ਵਰਗ ਦੇ ਵਧੀਆ ਧਾਵੀ ਸੀਰਾ ਭੁਟਾਲ ਕਲਾਂ ਅਤੇ ਵਧੀਆ ਜਾਫੀ ਟਿੰਕੂ ਭੁਟਾਲ ਰਹੇ।ਜਦੋਂ ਕਿ 58 ਕਿਲੋ ਭਾਰ ਵਰਗ ਵਿੱਚ 64 ਟੀਮਾਂ ਵਿਚੋਂ ਮੋਹਰ ਸਿੰਘ ਵਾਲਾ ਨੇ ਪਹਿਲਾ ਅਤੇ ਛਾਜ਼ਲੀ ਨੇ ਦੂਜਾ ਮੁਕਾਮ ਹਾਸਲ ਕੀਤਾ।ਜਿਸ ਵਿੱਚ ਵਧੀਆ ਧਾਵੀ ਰੇਖੀ ਦੋਦੜ੍ਹਾਂ ਅਤੇ ਜਾਫੀ ਦੀਪਾ ਮੋਹਰ ਸਿੰਘ ਵਾਲਾ ਰਿਹਾ।ਜੇਤੂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਕਬੱਡੀ ਦੇ ਅੰਤਰਰਾਸ਼ਟਰੀ ਸਟਾਰ ਖੁਸ਼ੀ ਦੁੱਗਾ ਪੂਰੇ ਟੂਰਨਾਮੈਂਟ ਦੌਰਾਨ ਦਰਸ਼ਕਾ ਦਾ ਚਹੇਤਾ ਰਿਹਾ।ਜੋੜ ਮੇਲੇ ਦੌਰਾਨ ਜਿਥੇ ਸੰਤ ਬਾਬਾ ਭੂਰੀ ਵਾਲੇ ਦੀ ਸਮਾਧ `ਤੇ ਸੰਗਤਾਂ ਨੇ ਸਰਧਾ-ਪੂਰਵਕ ਮੱਥਾ ਟੇਕ ਕੇ ਆਸ਼ੀਰਵਾਦ ਹਾਸ਼ਲ ਲਿਆ।ਮੇਲਾ ਪ੍ਰਬੰਧਕਾਂ ਵਲੋਂ ਖੀਰ ਅਤੇ ਮਾਲ ਪੂੜੀਆਂ ਦਾ ਲੰਗਰ ਅਟੁੱਟ ਵਰਤਾਇਆ ਗਿਆ ਅਤੇ ਜਲ ਜ਼ੀਰੇ ਅਤੇ ਠੰਡੇ ਪਾਣੀ ਦੀ ਛਬੀਲ ਤਰਸੇਮ ਲਾਲ ਗੋਇਲ ਵਲੋਂ ਲਗਾਈ ਗਈ।ਇਸ ਮੌਕੇ ਸੰਯੋਜਕ ਕਮੇਟੀ ਦੇ ਪ੍ਰਧਾਨ ਗੁਰਪਿਆਰ ਸਿੰਘ ਧਾਲੀਵਾਲ ਅਤੇ ਮਿਸਤਰੀ ਨਾਇਬ ਸਿੰਘ ਨੇ ਜੋੜ ਮੇਲੇ ਵਿੱਚ ਸ਼ਾਮਲ ਸੰਗਤਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply