Friday, September 20, 2024

ਡਿਪਟੀ ਕਮਿਸ਼ਨਰ ਵਲੋਂ ਵਾਇਟਨ ਐਨਰਜੀ ਪਲਾਂਟ ਦਾ ਦੌਰਾ – ਪਲਾਂਟ ਦੀ ਕੀਤੀ ਸ਼ਲਾਘਾ

30 ਪਿੰਡਾਂ ਬਰਾਬਰ ਬਿਜਲੀ ਪੈਦਾ ਕੀਤੀ ਜਾਂਦੀ ਹੈ

PPNJ3110201901ਭੀਖੀ, 31 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਪਿੰਡ ਖੋਖਰ ਖੁਰਦ ਵਿਖੇ ਸਥਿਤ ਵਾਇਟਨ ਐਨਰਜੀ ਪਲਾਂਟ ਦਾ ਦੌਰਾ ਕੀਤਾ ਜਿਥੇ ਕਿਸਾਨਾਂ ਦੇ ਖੇਤਾਂ ਚੋਂ ਸਾਲਾਨਾ 35000 ਏਕੜ ਰਕਬੇ ਚੋਂ ਪਰਾਲੀ ਇਕੱਠੀ ਕਰਕੇ ਉਸ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ।
    ਵਾਇਟਨ ਐਨਰਜੀ ਪਲਾਂਟ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਲਾਂਟ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਜਲਾਉਣ ਦਾ ਬਦਲ ਦਿੰਦੇ ਹੋਏ ਪਰਾਲੀ ਖੇਤਾਂ ਚੋਂ ਬੇਲਰਾਂ ਰਾਹੀਂ ਇਕੱਠੀ ਕਰਕੇ ਟਰੈਕਟਰ ਟਰਾਲੀਆਂ `ਚ ਭਰ ਕੇ ਪਲਾਂਟ ਚ ਲਿਆਈ ਜਾਂਦੀ ਹੈ ਅਤੇ ਉਸ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਹਰ ਸਾਲ ਤਕਰੀਬਨ 85000 ਮੀਟ੍ਰਿਕ ਟਨ ਪਰਾਲੀ ਸਾਂਭੀ ਜਾਂਦੀ ਹੈ।ਇਸ ਪਲਾਂਟ ਚ 1.75 ਕਿਲੋ ਪਰਾਲੀ ਚੋਂ ਬਿਜਲੀ ਦਾ ਇੱਕ ਯੂਨਿਟ ਬਣਾਇਆ ਜਾਂਦਾ ਹੈ।ਝੋਨੇ ਦੀ ਪਰਾਲੀ ਤੋਂ ਇਲਾਵਾ ਇਸ ਪਲਾਂਟ `ਚ ਹੋਰ ਵੀ ਖੇਤੀ ਰਹਿੰਦ ਖੂੰਹਦ ਵਰਤੋਂ `ਚ ਲਿਆਂਦੀ ਜਾਂਦੀ ਹੈ ਜਿਵੇਂ ਕਿ ਸਰੋਂ, ਮੂੰਗਫਲੀ ਦਾ ਛਿਲਕਾ, ਨਰਮੇ ਦੀਆਂ ਛਿਟੀਆਂ, ਪਾਥੀਆਂ ਆਦਿ।
    ਜਨਰਲ ਮੈਨੇਜਰ ਵਾਇਟਨ ਐਨਰਜੀ ਲਿਮਿਟਡ ਤੇਜਪਾਲ ਸਿੰਘ ਅਤੇ ਮੈਨੇਜਰ (ਬਾਲਣ) ਬਲਜੀਤ ਸਿੰਘ ਨੇ ਦੱਸਿਆ ਕਿ ਪਲਾਂਟ 13 ਏਕੜ ਰਕਬੇ ਚ ਫੈਲਿਆ ਹੋਇਆ ਹੈ।ਇਸ ਤੋਂ ਇਲਾਵਾ ਪਲਾਂਟ ਵੱਲੋਂ 60 ਤੋਂ 70 ਏਕੜ ਜ਼ਮੀਨ ਕਿਰਾਏ ਉੱਤੇ ਲਈ ਜਾਂਦੀ ਹੈ ਜਿਥੇ ਬਾਲਣ ਦਾ ਭੰਡਾਰਣ ਕੀਤਾ ਜਾਂਦਾ ਹੈ।2013 `ਚ ਸ਼ੁਰੂ ਕੀਤੇ ਗਏ ਇਸ ਪਲਾਂਟ ਵਿਚ ਪਹਿਲਾਂ ਸਿਰਫ ਨਰਮੇ ਦੀਆਂ ਛਿਟੀਆਂ ਨਾਲ ਬਿਜਲੀ ਬਣਾਉਣ ਦੀ ਸੁਵਿਧਾ ਸੀ।ਪ੍ਰੰਤੂ ਪੰਜਾਬ ਸਰਕਾਰ ਵੱਲੋਂ ਪਲਾਂਟ ਦੇ ਅਧਿਕਾਰੀਆਂ ਨੂੰ ਪ੍ਰੇਰਤ ਕੀਤਾ ਗਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਵੀ ਬਿਜਲੀ ਬਣਾਉਣ ਲਈ ਬਾਲਣ ਦੇ ਤੌਰ `ਤੇ ਵਰਤੋਂ ਵਿਚ ਲਿਆਉਣ।ਇਸ ਸਦਕਾ ਪਲਾਂਟ `ਚ ਕੁੱਝ ਤਕਨੀਕੀ ਤਬਦੀਲੀਆਂ ਕੀਤੀਆਂ ਗਈਆਂ ਤਾਂ ਜੋ ਝੋਨੇ ਦੀ ਪਰਾਲੀ ਵੀ ਵਰਤੋਂ ਚ ਲਿਆਈ ਜਾ ਸਕੇ।
    ਪੰਜਾਬ ਤੋਂ ਇਲਾਵਾ, ਹਰਿਆਣਾ ਅਤੇ ਰਾਜਸਥਾਨ ਚੋਂ ਵੀ ਪਰਾਲੀ ਇਕੱਠੀ ਕਰਕੇ ਲਿਆਂਦੀ ਜਾ ਰਹੀ ਹੈ। ਬਾਲਣ ਦੀ ਸਪਲਾਈ ਨਿਸ਼ਚਿਤ ਕਰਨ ਲਈ ਪਲਾਂਟ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਅਤੇ ਸਪਲਾਇਰਾਂ ਨਾਲ ਤਾਲ ਮੇਲ ਕੀਤਾ ਜਾਂਦਾ ਹੈ।ਸਿੱਧੇ ਅਤੇ ਅਸਿੱਧੇ ਤੌਰ `ਤੇ ਪਲਾਂਟ ਵੱਲੋਂ ਕਰੀਬ 8000 ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਂਦਾ ਹੈ। ਇਸ ਵੇਲੇ 43 ਬੇਲਰ ਪਲਾਂਟ ਲਈ ਕੰਮ ਕਰ ਰਹੇ ਹਨ। ਇਕ ਬੇਲਰ ਵੱਲੋਂ ਇਕ ਦਿਨ `ਚ ਕਰੀਬ 25  ਏਕੜ ਰਕਬੇ `ਚ ਪਰਾਲੀ ਇਕੱਠੀ ਕੀਤੀ ਜਾਂਦੀ ਹੈ ਅਤੇ ਪ੍ਰਤੀ ਬੇਲਰ ਲਗਭਗ 25 ਤੋਂ 30 ਟਰੈਕਟਰ ਟਰਾਲੀਆਂ ਦਾ ਪ੍ਰਯੋਗ ਪਰਾਲੀ ਨੂੰ ਖੇਤਾਂ ਚੋਂ ਪਲਾਂਟ ਤੱਕ ਲਿਆਉਣ ਕਈ ਕੀਤਾ ਜਾਂਦਾ ਹੈ।ਪ੍ਰਤੀ ਬੇਲਰ ਕਰੀਬ 200 ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ।
    ਬਿਜਲੀ ਬਣਾਉਣ ਤੋਂ ਬਾਅਦ ਪੈਦਾ ਹੋਈ ਸੁਆਹ ਨਵੀਆਂ ਬਣਦੀਆਂ ਇਮਾਰਤਾਂ `ਚ ਭਰਤ ਵਜੋਂ ਇਸਤੇਮਾਲ ਕੀਤੀ ਜਾਂਦੀ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply