Friday, September 20, 2024

ਸ੍ਰੀ ਰਾਮ ਨੌਮੀ ਉਤਸਵ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਹੋਈ ਮੀਟਿੰਗ

ਚੀਮਾ ਮੰਡੀ/ ਲੌਂਗੋਵਾਲ, 27 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਰਾਮ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਦੇ ਸਮੂਹ PPNJ2711201912ਸੇਵਾਦਾਰਾਂ ਦੀ ਇੱਕ ਜ਼ਰੂਰੀ ਮੀਟਿੰਗ ਸੰਸਥਾ ਦੇ ਚੇਅਰਮੈਨ ਜੀਵਨ ਬਾਂਸਲ, ਉਪ ਚੇਅਰਮੈਨ ਸੁਰਿੰਦਰ ਕੁਮਾਰ ਕਾਂਸਲ, ਸਰਪ੍ਰਸਤ ਰਜਿੰਦਰ ਕੁਮਾਰ ਲੀਲੂ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਹੈਪੀ ਤੇ ਸੁਰਿੰਦਰ ਕੁਮਾਰ ਛਿੰਦੀ ਬਡਬਰ ਵਾਲਿਆਂ ਦੀ ਅਗਵਾਈ ‘ਚ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਬਲਿਕ ਸੇਵਾ ਹਿੱਤ 9ਵਾ ਨਵੇਂ ਸਾਲ 2020 ਦਾ ਕਲੰਡਰ ਪ੍ਰਕਾਸ਼ਿਤ ਕਰਨ ਦਾ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ।ਇਸ ਨੂੰ ਤਿਆਰ ਕਰਨ ਡਿਊਟੀ ਲਗਾਈ ਗਈ।ਉਨ੍ਹਾਂ ਦੱਸਿਆ ਕਿ 29 ਦਸੰਬਰ 2019 ਦਿਨ ਐਤਵਾਰ ਨੂੰ ਸਮਾਗਮ ਕੀਤਾ ਜਾਵੇਗਾ, ਜਿਸ ਦੌਰਾਨ ਜੋਤੀ ਮਹਿਲਾ ਮੰਡਲ ਚੀਮਾ ਤੇ ਰਾਧੇ ਕ੍ਰਿਸ਼ਨਾ ਸੰਕੀਰਤਨ ਮੰਡਲ ਤੋਲਾਵਾਲ ਵਲੋਂ ਕੀਰਤਨ ਕੀਤਾ ਜਾਵੇਗਾ।ਕਲੰਡਰ ਦੀ ਵੰਡ ਨਵੇਂ ਸਾਲ ਵਾਲੇ ਦਿਨ ਸੰਸਥਾ ਦੇ ਸੇਵਾਦਾਰਾਂ ਵਲੋ ਕੀਤੀ ਜਾਵੇਗੀ।ਇਸ ਤੋਂ ਇਲਾਵਾ ਸੰਸਥਾ ਵਲੋਂ ਇਸ ਵਾਰ 10ਵਾਂ ਸ੍ਰੀ ਰਾਮ ਨੌਮੀ ਉਤਸਵ ਵੀ ਤਿੰਨ ਦਿਨਾਂ 31 ਮਾਰਚ 2020 ਦਿਨ ਮੰਗਲਵਾਰ, 1 ਅਪ੍ਰੈਲ ਦਿਨ ਬੁੱਧਵਾਰ ਤੇ 2 ਅਪ੍ਰੈਲ ਦਿਨ ਵੀਰਵਾਰ ਨੂੰ ਮਨਾਉਣ ਦਾ ਫੈਸਲਾ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ।ਸੰਸਥਾ ਦੇ ਸਮੂਹ ਸੇਵਾਦਾਰਾਂ ਨੇ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਸਬੰਧੀ ਸੁਪਰੀਮ ਕੋਰਟ ਵਲੋਂ ਦਿੱਤੇ ਫੈਸਲੇ ਦਾ ਵੀ ਸੁਆਗਤ ਕਰਦੇ ਹੋਏ ਖੁਸ਼ੀ ਪ੍ਰਗਟ ਕੀਤੀ। ਮੀਟਿੰਗ ਦੌਰਾਨ ਭਾਜਪਾ ਮੰਡਲ ਚੀਮਾ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਖਵਿੰਦਰ ਸਰਮਾ ਨੇ ਵੀ ਸ਼ਮੂਲੀਅਤ ਕੀਤੀ।
              ਇਸ ਮੌਕੇ ਕੈਸਿਅਰ ਬੀਰਬਲ ਦਾਸ ਬਾਂਸਲ, ਮੁਕੇਸ਼ ਕੁਮਾਰ, ਮਿੰਟੂ ਬਾਂਸਲ, ਗਗਨ ਬਾਂਸਲ, ਪ੍ਰਦੀਪ ਕੁਮਾਰ, ਲੀਲਾ ਰਾਮ, ਰਕੇਸ਼ ਸ਼ਰਮਾ, ਹੈਪੀ ਗੋਇਲ, ਅੰਮ੍ਰਿਤ ਪਾਲ, ਤਰਲੋਚਨ ਗੋਇਲ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply