Friday, September 20, 2024

26 ਜਨਵਰੀ 2020 ਤੋਂ ਪਹਿਲਾਂ ਸਿੱਖ ਧਰਮ ਨੂੰ ਵੱਖਰਾ ਧਰਮ ਐਲਾਨਿਆ ਜਾਵੇ – ਜੀ.ਕੇ

`ਜਾਗੋ` ਪਾਰਟੀ ਨੇ ਸੰਵਿਧਾਨ ਦਿਹਾੜੇ ‘ਤੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 27 ਨਵੰਬਰ (ਪੰਜਾਬ ਪੋਸਟ ਬਿਊਰੋ) – ਧਾਰਮਿਕ ਪਾਰਟੀ `ਜਾਗੋ` ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਰਾਸ਼ਟਰਪਤੀ ਰਾਮ ਨਾਥ Manajit GKਕੋਵਿੰਦ ਨੂੰ ਸੰਵਿਧਾਨ ਦਿਹਾੜੇ ਉੱਤੇ ਪੱਤਰ ਲਿਖਿਆ ਹੈ।ਜਾਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਪਾਰਟੀ ਵਲੋਂ ਭੇਜੇ ਗਏ ਪੱਤਰ ਵਿੱਚ ਰਾਸ਼ਟਰਪਤੀ ਨੂੰ ਸੰਵਿਧਾਨ ਦੇ ਆਰਟੀਕਲ 25(ਬੀ) ਵਿੱਚ ਇੱਕ ਅਧਿਆਦੇਸ਼ ਦੇ ਜਰੀਏ ਸੰਵਿਧਾਨਿਕ ਸੋਧ ਕਰਦਿਆਂ ਸਿੱਖ ਧਰਮ ਨੂੰ ਵੱਖ ਧਰਮ ਐਲਾਨ ਕਰਨ ਦੀ ਮੰਗ ਕੀਤੀ ਗਈ ਹੈ।ਨਾਲ ਹੀ ਜੀ ਕੇ ਨੇ ਸੰਵਿਧਾਨ ਵਿੱਚ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੇ ਮਿਲੇ ਅਧਿਕਾਰ ਦਾ ਰਾਸ਼ਟਰਪਤੀ ਨੂੰ ਹਵਾਲਾ ਦਿੰਦੇ ਹੋਏ ਕਾਰਜਪਾਲਿਕਾ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ।ਜੀ.ਕੇ ਨੇ ਰਾਸ਼ਟਰਪਤੀ ਨੂੰ ਦੱਸਿਆ ਹੈ ਕਿ ਭਾਰਤ ਦੇ ਸੰਵਿਧਾਨ ਵਿੱਚ ਸਿੱਖਾਂ ਲਈ ਵਿਰੋਧਾਭਾਸੀ ਦਲੀਲ਼ ਹੈ।ਇੱਕ ਤਰ੍ਹਾਂ ਸਿੱਖਾਂ ਨੂੰ ਆਰਟੀਕਲ 25(ਬੀ) ਹਿੰਦੂ ਧਰਮ ਦੀ ਸ਼ਾਖਾ ਦੱਸਦਾ ਹੈ, ਤਾਂ ਉਥੇ ਹੀ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਆਜ਼ਾਦੀ ਵੀ ਦਿੰਦਾ ਹੈ।ਇਸ ਲਈ ਕਿਤੇ ਨਾ ਕਿਤੇ ਸੰਵਿਧਾਨਕਾਰਾਂ ਨੇ ਇਹ ਇੱਕ ਵੱਡੀ ਗਲਤੀ ਕੀਤੀ ਹੈ, ਜਿਸ ਨੂੰ ਦੇਸ਼ ਦੇ 70ਵੇਂ ਗਣਤੰਤਰ ਦਿਹਾੜੇ 26 ਜਨਵਰੀ 2020 ਤੋਂ ਪਹਿਲਾਂ ਸੁਧਾਰਨਾ ਚਾਹੀਦਾ ਹੈ।

                     ਜੀਕੇ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਅਤੇ ਆਪਣੀ ਪ੍ਰੰਪਰਾਵਾਂ ਦੇ ਪਾਲਣ ਦੀ ਆਜ਼ਾਦੀ ਹੈ।ਭਾਰਤ ਵਿੱਚ ਕੁੱਝ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਿੱਖਾਂ ਨੂੰ ਕੜੇ ਅਤੇ ਕਿਰਪਾਨ ਦੇ ਨਾਲ ਪ੍ਰੀਖਿਆ ਕੇਂਦਰ ਵਿੱਚ ਦਾਖਿਲ ਹੋਣ ‘ਉਤੇ ਗੈਰ ਕਾਨੂੰਨੀ ਤਰੀਕੇ ਨਾਲ ਧਾਤੁ ਵਸਤੂਆਂ ‘ਤੇ ਰੋਕ ਦੇ ਨਾਂਅ ‘ਤੇ ਰੋਕਿਆ ਜਾ ਰਿਹਾ ਹੈ।ਜੋ ਕਿ ਗਲਤ ਰੁਝੇਵਿਆਂ ਦੀ ਸ਼ੁਰੁਆਤ ਹੈ।ਸਿੱਖ ਲਈ ਕੜਾ ਅਤੇ ਕਿਰਪਾਨ ਧਾਰਮਿਕ ਸ਼ਰਧਾ ਦੇ ਚਿੰਨ੍ਹ ਹਨ।ਇਸ ਨੂੰ ਰੋਕਣ ਨਾਲ ਸਿੱਖ ਨੂੰ ਨਾਗਰਿਕ ਦੇ ਤੌਰ ‘ਤੇ ਸੰਵਿਧਾਨ ਤੋਂ ਮਿਲੇ ਧਾਰਮਿਕ ਆਜ਼ਾਦੀ ਦੇ ਹੱਕ ‘ਤੇ ਵੀ ਚੋਟ ਪੁੱਜਦੀ ਹੈ।ਇੱਕ ਪਾਸੇ ਕੈਨੇਡਾ ਵਿੱਚ ਸਿੱਖਾਂ ਨੂੰ ਅੰਤਰਰਾਸ਼ਟਰੀ ਹਵਾਈ ਉਡਾਨਾਂ ਵਿੱਚ ਵੀ ਕਿਰਪਾਨ ਧਾਰਨ ਕਰਣ ਦੀ ਛੁੱਟ ਹੈ। ਦੂਜੇ ਪਾਸੇ ਆਪਣੇ ਦੇਸ਼ ਵਿੱਚ ਸਿੱਖਾਂ ਨੂੰ ਕਿਰਪਾਨ ਸਣੇ ਪ੍ਰੀਖਿਆ ਕੇਂਦਰ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ।ਜਦੋਂ ਕਿ ਕਰਤਾਰਪੁਰ ਕੋਰੀਡੋਰ ਅਤੇ ਵਾਘਾ ਬਾਰਡਰ ਦੇ ਜਰੀਏ ਪਾਕਿਸਤਾਨ ਜਾਣ ਵਾਲੇ ਸਿੱਖ ਵੀ ਕਿਰਪਾਨ ਸਣੇ ਜਾਂਦੇ ਹਨ।
                ਜੀ.ਕੇ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਸੰਵਿਧਾਨ ਦਿਹਾੜੇ ਦੀ ਭਾਵਨਾ ਦੇ ਮੱਦੇਨਜ਼ਰ ਸੰਵਿਧਾਨ ਵਿੱਚ ਸੋਧ ਕਰਕੇ ਸਿੱਖ ਧਰਮ ਨੂੰ ਵੱਖ ਧਰਮ ਦੇ ਤੌਰ ‘ਤੇ ਮਾਨਤਾ ਦਿੱਤੀ ਜਾਵੇ।ਸਿੱਖਾਂ ਨੂੰ ਭਾਰਤ ਤੋਂ ਜਾਣ ਵਾਲੀ ਅੰਤਰਰਾਸ਼ਟਰੀ ਹਵਾਈ ਉਡਾਨਾਂ ਵਿੱਚ ਵੀ ਕਿਰਪਾਨ ਸਣੇ ਉਡਾਨ ਭਰਣ ਦਾ ਆਦੇਸ਼ ਜਾਰੀ ਕੀਤਾ ਜਾਵੇ।ਨਾਲ ਹੀ ਕਾਰਜਪਾਲਿਕਾ ਦਾ ਹਿੱਸਾ ਬਣਨ ਵਾਲੇ ਅਧਿਕਾਰੀਆਂ ਦੀ ਟ੍ਰੇਨਿੰਗ ਵਿੱਚ ਸਿੱਖਾਂ ਦੇ ਕਿਰਪਾਨ ਧਾਰਨ ਕਰਨ ਦੇ ਸੰਵਿਧਾਨਿਕ ਹੱਕ ਦੀ ਜਾਣਕਾਰੀ ਦੇਣੀ ਜ਼ਰੂਰੀ ਕੀਤੀ ਜਾਵੇ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply