ਲੌਂਗੋਵਾਲ, 27 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ `ਮਿਸ਼ਨ ਤੰਦਰੁਸਤ ਪੰਜਾਬ`
ਤਹਿਤ ਜਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਅਮਰਗੜ ਵਿਖੇ ਸੰਜੀਵਨੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਦੌਰਾਨ 100 ਤੋਂ ਵਧੇਰੇ ਲੋੜਵੰਦ ਵਿਅਕਤੀਆਂ ਨੇ ਮੁਫ਼ਤ ਮੈਡੀਕਲ ਸਹੂਲਤਾਂ ਦਾ ਲਾਭ ਉਠਾਇਆ। ਅੱਖਾਂ ਦੇ ਮਾਹਿਰ ਡਾ. ਖੁਸ਼ਵਿੰਦਰ ਸਿੰਘ, ਹੱਡੀਆਂ ਦੇ ਮਾਹਿਰ ਡਾ. ਬਾਨੂੰ ਪ੍ਰਿਆ ਅਤੇ ਡਾ. ਸੁਰੇਸ਼ ਕੁਮਾਰ ਵੱਲੋਂ ਲੋਕਾਂ ਦੀ ਮੁਫ਼ਤ ਮੈਡੀਕਲ ਜਾਂਚ ਕੀਤੀ ਗਈ।ਕੈਂਪ ਦੌਰਾਨ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਕੈਂਪ ਦੌਰਾਨ ਡਾ. ਖੁਸ਼ਵਿੰਦਰ ਸਿੰਘ ਵਲੋਂ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਦੇ ਨੁਕਤੇ ਦੱਸੇ। ਡਾ. ਬਾਨੂੰ ਪ੍ਰਿਆ ਵਲੋਂ ਵੀ ਲੋਕਾਂ ਨੂੰ ਹੱਡੀਆਂ ਦੀ ਮਜ਼ਬੂਤੀ ਲਈ ਸੁਝਾਅ ਦਿੱਤੇ ਗਏ।ਡਾ. ਸੁਰੇਸ਼ ਕੁਮਾਰ ਸਿੰਗਲਾ ਨੇ ਸਰਦੀ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਸੁਚੇਤ ਕਰਦੇ ਹੋਏ ਚੰਗੀ ਜੀਵਨ ਸ਼ੈਲੀ ਦੱਸੀ। ਇਸ ਮੌਕੇ ਬੀ.ਡੀ.ਪੀ.ਓ ਅਮਨਦੀਪ ਕੌਰ ਅਤੇ ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਸੁਧੀਰ ਮੋਦਗਿਲ ਵੀ ਮੌਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media