Friday, September 20, 2024

ਤੀਰ ਅੰਦਾਜ਼ੀ `ਚ ਖ਼ਾਲਸਾ ਕਾਲਜ ਦਾ ਪਹਿਲਾ ਸਥਾਨ

ਭੁਵਨੇਸ਼ਵਰ ਵਿਖੇ `ਇੰਟਰ ਵਰਸਿਟੀ ਚੈਂਪੀਅਨਸ਼ਿਪ` `ਚ ਲੈਣਗੇ ਹਿੱਸਾ – ਡਾ. ਮਹਿਲ ਸਿੰਘ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ PPNJ2112201907ਗਏ ਇੰਟਰ ਕਾਲਜ ਤੀਰ ਅੰਦਾਜ਼ੀ (ਰੀਕਰਵ ਅਤੇ ਕੰਪਾਊਂਡ) ਮੁਕਾਬਲਿਆਂ `ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ।ਇਸ ਮੁਕਾਬਲੇ `ਚ ਕਾਲਜ ਖਿਡਾਰੀਆਂ ਦੀ ਲੜਕੇ ਤੇ ਲੜਕੀਆਂ ਦੀ ਟੀਮ ਨੇ 3 ਸੋਨੇ, 2 ਚਾਂਦੀ ਅਤੇ 2 ਕਾਂਸੇ ਦੇ ਕੁਲ 7 ਤਗਮੇ ਪ੍ਰਾਪਤ ਕੀਤੇ।
           ਉਕਤ ਮੁਕਾਬਲਿਆਂ ਦੌਰਾਨ ਲੜਕਿਆਂ ਦੀ ਕਾਲਜ ਟੀਮ ਨੇ 20 ਅੰਕਾਂ ਨਾਲ ਪਹਿਲਾਂ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ 12 ਅੰਕਾਂ ਨਾਲ ਦੂਜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਦਕਿ ਲੜਕੀਆਂ ਦੀ ਟੀਮ ਨੇ 13 ਅੰਕਾਂ ਨਾਲ ਪਹਿਲਾਂ, ਐਚ.ਐਮ.ਵੀ ਕਾਲਜ ਨੇ 11 ਅੰਕਾਂ ਨਾਲ ਦੂਜਾ ਅਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ 8 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।
             ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਇਸ ਜਿੱਤ `ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਭੁਵਨੇਸ਼ਵਰ ਵਿਖੇ ਕਰਵਾਏ ਜਾ ਰਹੇ ਆਲ ਇੰਡੀਆ ਇੰਟਰ `ਵਰਸਿਟੀ ਚੈਂਪੀਅਨਸ਼ਿਪ ਲਈ ਕਾਲਜ ਦੇ 8 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।ਉਨਾਂ ਕਿਹਾ ਕਿ 26 ਤੋਂ 30 ਦਸੰਬਰ ਤੱਕ ਕਰਵਾਏ ਜਾਣ ਵਾਲੇ ਇੰਨਾਂ ਮੁਕਾਬਲਿਆਂ `ਚ ਵਿਕਾਸ, ਬਾਲਮ, ਲੋਬਿਨ, ਵੈਬਵ, ਟੀ.ਐਚ ਸਨੇਹ, ਵਰਸ਼ਾ, ਰਮਨ ਤੇ ਮਨੀਸ਼ਾ ਦੇ ਨਾਮ ਜ਼ਿਕਰਯੋਗ ਹੈ।ਉਨਾਂ ਕਿਹਾ ਕਿ ਤੀਰ ਅੰਦਾਜ਼ੀ ਦੇ ਉਕਤ ਮੁਕਾਬਲੇ `ਚ ਲੜਕਿਆਂ `ਚੋਂ ਵਿਕਾਸ, ਲੋਬਿਨ ਹੰਸ ਨੇ ਸੋਨੇ, ਗੌਰਵ ਅਤੇ ਵੈਬਵ ਨੇ ਕਾਂਸੇ, ਲੜਕੀਆਂ ਦੀ ਟੀਮ `ਚ ਟੀ.ਐਚ ਸਨੇਹ ਨੇ ਸੋਨਾ, ਮਨੀਸ਼ਾ ਅਤੇ ਵਰਸ਼ਾ ਨੇ ਚਾਂਦੀ ਦੇ ਤਗਮੇ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
             ਡਾ. ਮਹਿਲ ਸਿੰਘ ਨੇ ਸਪੋਰਟਸ ਵਿਭਾਗ ਮੁੱਖੀ ਡਾ. ਦਲਜੀਤ ਸਿੰਘ ਨੂੰ ਇਸ ਜਿੱਤ `ਤੇ ਵਧਾਈ ਦਿੱਤੀ।ਇਸ ਮੌਕੇ ਉਨਾਂ ਮਨਵੀਰਪਾਲ, ਸਾਹਿਲਪ੍ਰੀਤ ਸਿੰਘ ਬੇਦੀ, ਮਨਜੋਤ ਕੌਰ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply