Monday, July 8, 2024

ਭਾਜਪਾ ਤੇ ਵਿਰੋਧੀ ਧਿਰ ਨੇ ਡਾ: ਬਲਦੇਵ ਰਾਜ ਚਾਵਲਾ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ)- ਜਨ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਗਰੀਬਾਂ ਦੇ ਮਸੀਹਾ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਡਾ: ਬਲਦੇਵ ਰਾਜ ਚਾਵਲਾ ਦੀ ਰਸਮ ਚੌਥੇ ਤੇ ਉਠਾਲੇ ‘ਤੇ ਉਨਾਂ ਨੂੰ ਨੂੰ ਭਾਜਪਾ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਭੇਟ ਕੀਤੀ।ਸਥਾਨਕ ਪ੍ਰੇਮ ਆਸ਼ਰਮ ਸਕੂਲ ਵਿੱਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਭਾਜਪਾ ਦੇ ਸੂਬਾ ਪ੍ਰਧਾਨ ਡਾ. ਸੁਨੀਲ ਜਾਖੜ, ਸੰਗਠਨ ਦੇ ਜਨਰਲ ਸਕੱਤਰ ਸ਼੍ਰੀਮੰਥਰੀ ਸ੍ਰੀਨਿਵਾਸੂਲੂ, ਸੰਘ ਦੇ ਖੇਤਰੀ ਪ੍ਰਚਾਰ ਮੁਖੀ ਰਾਮੇਸ਼ਵਰ, ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਮੇਅਰ ਸੁਨੀਲ ਦੱਤੀ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਭਾਜਪਾ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਡਾ: ਜਸਵਿੰਦਰ ਸਿੰਘ ਢਿੱਲੋਂ, ਡਾ: ਅਤੁਲ ਕਪੂਰ ਆਦਿ ਨੇ ਸਾਬਕਾ ਸਿਹਤ ਮੰਤਰੀ ਡਾ: ਬਲਦੇਵ ਰਾਜ ਚਾਵਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਾਬਕਾ ਮੈਂਬਰ ਰਾਜ ਸਭਾ ਤਰੁਣ ਚੁੱਘ ਨੇ ਆਪਣੇ ਸੰਬੋਧਨ `ਚ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਡਾ: ਚਾਵਲਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰ ਸਨ ਅਤੇ ਉਨ੍ਹਾਂ ਨੇ ਐਮਰਜੈਂਸੀ ਦੌਰਾਨ ਜੇਲ੍ਹ ਯਾਤਰਾ ਵੀ ਕੀਤੀ। ਉਨਾਂ ਦੇ ਦੇਹਾਂਤ ਨਾਲ ਸਮਾਜ ਤੇ ਭਾਜਪਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸੰਘ ਆਗੂ ਰਾਮੇਸ਼ਵਰ ਨੇ ਡਾ: ਚਾਵਲਾ ਨੂੰ ਉਨ੍ਹਾਂ ਦੇ ਸੰਘ ਅਤੇ ਸਮਾਜ ਲਈ ਕੀਤੇ ਕੰਮਾਂ ਲਈ ਸ਼ਰਧਾਂਜਲੀ ਭੇਟ ਕੀਤੀ।
ਐਮ.ਪੀ ਗੁਰਜੀਤ ਸਿੰਘ ਔਜਲਾ ਅਤੇ ਸਾਬਕਾ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਡਾ: ਚਾਵਲਾ ਦੇ ਦੇਹਾਂਤ ਨੂੰ ਵੱਡਾ ਘਾਟਾ ਦੱਸਿਆ।ਹਰਵਿੰਦਰ ਸਿੰਘ ਸੰਧੂ ਨੇ ਭਾਜਪਾ ਅੰਮ੍ਰਿਤਸਰ ਦੀ ਤਰਫੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ: ਬਲਦੇਵ ਰਾਜ ਚਾਵਲਾ ਸਾਡੇ ਪਿਤਾ ਸਮਾਨ ਸਨ।
ਡਾ: ਬਲਦੇਵ ਰਾਜ ਚਾਵਲਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸੀਨੀਅਰ ਭਾਜਪਾ ਆਗੂ ਰਜਿੰਦਰਮੋਹਨ ਸਿੰਘ ਛੀਨਾ, ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਮਨਜੀਤ ਸਿੰਘ ਮੰਨਾ, ਤਰਨ ਤਾਰਨ ਭਾਜਪਾ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਜਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਸਲਿਲ ਕਪੂਰ ਅਤੇ ਸੰਜੀਵ ਕੁਮਾਰ, ਰੀਨਾ ਜੇਤਲੀ, ਜਿਲ੍ਹਾ ਮੀਤ ਪ੍ਰਧਾਨ ਬਲਦੇਵ ਰਾਜ ਬੱਗਾ, ਅਨੁਜ ਸਿੱਕਾ, ਸੰਜੇ ਸ਼ਰਮਾ, ਸਰਬਜੀਤ ਸਿੰਘ ਸ਼ੰਟੀ, ਪਰਮਜੀਤ ਸਿੰਘ ਬੱਤਰਾ, ਸੁਖਮਿੰਦਰ ਸਿੰਘ ਪਿੰਟੂ, ਮੋਹਿਤ ਮਹਾਜਨ, ਕੁਮਾਰ ਅਮਿਤ, ਸੰਜੀਵ ਖੋਸਲਾ, ਮੀਨੂੰ ਸਹਿਗਲ, ਰਾਕੇਸ਼ ਗਿੱਲ, ਆਨੰਦ ਸ਼ਰਮਾ, ਰਮਨ ਸ਼ਰਮਾ, ਪਵਨ ਕੁਮਾਰ ਸ਼ਰਮਾ, ਨਰਿੰਦਰ ਗੋਲਡੀ, ਮਨਜੀਤ ਕੌਰ ਥਿੰਦ, ਕਪਿਲ ਸ਼ਰਮਾ, ਜੋਤੀ ਬਾਲਾ, ਸਵਿਤਾ ਮਹਾਜਨ, ਮਨੋਹਰ ਸਿੰਘ, ਸਤਪਾਲ ਡੋਗਰਾ, ਰਾਜੀਵ ਭਗਤ, ਬਲਵਿੰਦਰ ਕੁਮਾਰ ਬੱਬਾ, ਗੁਰਪ੍ਰਤਾਪ ਸਿੰਘ ਟਿੱਕਾ, ਗੌਰਵ ਗਿੱਲ, ਸ਼ਰੂਤੀ ਵਿੱਜ, ਸ਼ਿਵ ਕੁਮਾਰ, ਤਰੁਣ ਜੱਸੀ, ਰਾਜੀਵ ਅਨੇਜਾ, ਗੌਰਵ ਭੰਡਾਰੀ, ਰਾਜੇਸ਼ ਕੰਧਾਰੀ ਸਮੇਤ ਸਮੂਹ ਮੰਡਲ ਪ੍ਰਧਾਨ, ਵਿਰੋਧੀ ਧਿਰ ਦੀ ਲੀਡਰਸ਼ਿਪ, ਸ਼ਹਿਰ ਦੇ ਪਤਵੰਤੇ ਅਤੇ ਭਾਜਪਾ ਵਰਕਰ ਆਦਿ ਸ਼ਾਮਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …