Monday, July 8, 2024

ਫੂਡ ਸੇਫਟੀ ਐਂਡ ਸਟੈਂਡਰਡਜ਼ ਵੱਲੋਂ ਯੂਨੀਵਰਸਿਟੀ ਨੂੰ `ਈਟ ਰਾਈਟ ਕੈਂਪਸ` ਸਰਟੀਫਿਕੇਟ ਪ੍ਰਦਾਨ

ਅੰਮ੍ਰਿਤਸਰ, 19 ਜਨਵਰੀ (ਸੁਖੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਢਸ਼ਸ਼ਅੀ) ਤੋਂ ‘ਈਟ ਰਾਈਟ ਕੈਂਪਸ’ ਸਰਟੀਫਿਕੇਟ ਪ੍ਰਾਪਤ ਕਰਕੇ ਵਿਦਿਆਰਥੀਆਂ ਪ੍ਰਤੀ ਆਪਣੀ ਇੱਕ ਵਾਰ ਫਿਰ ਵਚਨਬੱਧਤਾ ਦੁਹਰਾਈ ਹੈ।ਇਹ ਮਾਨਤਾ ਆਪਣੇ ਕੈਂਪਸ ਦੇ ਅੰਦਰ ਸੁਰੱਖਿਅਤ, ਸਿਹਤਮੰਦ ਅਤੇ ਟਿਕਾਊ ਭੋਜਨ ਪ੍ਰਦਾਨ ਹੋਣ ਦਾ ਪ੍ਰਮਾਣ ਹੈ।
`ਈਟ ਰਾਈਟ ਕੈਂਪਸ` ਪ੍ਰਮਾਣੀਕਰਣ ਵਿਦਿਅਕ ਸੰਸਥਾਵਾਂ ਵਿੱਚ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਅਭਿਆਸ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਦੁਆਰਾ ਇਹ ਇੱਕ ਚੰਗੀ ਪਹਿਲਕਦਮੀ ਦਾ ਹਿੱਸਾ ਹੈ।ਈਟ ਰਾਈਟ ਕੈਂਪਸ ਆਡਿਟ ਦੀਆਂ ਸਖ਼ਤ ਹਦਾਇਤਾਂ `ਤੇ ਪੂਰਾ ਉਤਰਨ ਲਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਨੁਮਾਂਇੰਦੇ ਸਟਾਫ ਅਤੇ ਭੋਜਨ ਹੈਂਡਲਰਾਂ ਨੂੰ ਫੂਡ ਸੇਫਟੀ ਟਰੇਨਿੰਗ ਅਤੇ ਸਰਟੀਫਿਕੇਸ਼ਨ ਦੇ ਕਾਰਜ਼ ਦਾ ਹਿੱਸਾ ਬਣਾਇਆ।ਇਸ ਆਡਿਟ ਵਿੱਚ ਵੱਖ-ਵੱਖ ਪਹਿਲੂ ਜਿਵੇਂ ਸੁਰੱਖਿਅਤ ਭੋਜਨ ਅਭਿਆਸ, ਸਿਹਤਮੰਦ ਖੁਰਾਕ ਦੀ ਜਾਣਕਾਰੀ, ਟਿਕਾਊ ਭੋਜਨ ਅਭਿਆਸ ਅਤੇ ਕੈਂਪਸ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨਾ ਵਰਗੀਆਂ ਮਦਾਂ ਸਾਮਿਲ ਸਨ।
ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਨੇ ਇਸ ਮਾਨਤਾ ਪ੍ਰਾਪਤ ਕਰਨ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਦਾ ਸਿਹਰਾ ਸਮੂਹ ਹਿੱਸੇਦਾਰਾਂ ਦੇ ਸਾਂਝੇ ਯਤਨਾਂ ਨੂੰ ਦੱਸਿਆ।ਉਨ੍ਹਾਂ ਕਿਹਾ ਕਿ ਇਹ ਪ੍ਰਮਾਣੀਕਰਣ ਨਾ ਸਿਰਫ਼ ਮੈਸ ਅਤੇ ਕੰਟੀਨਾਂ ਵਿੱਚ ਉਚ-ਗੁਣਵੱਤਾ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੇ ਸਮਰਪਣ ਦਾ ਪ੍ਰਮਾਣ ਹੈ।ਰਜਿਸਟਰਾਰ ਪ੍ਰੋਫੈਸਰ ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਪ੍ਰਮਾਣੀਕਰਣ ਯੂਨੀਵਰਸਿਟੀ ਕੈਂਪਸ ਦੇ ਅੰਦਰ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ `ਤੇ ਭੋਜਨ ਦੀ ਗੁਣਵੱਤਾ ਅਤੇ ਸਫਾਈ ਦਾ ਭਰੋਸਾ ਦਿੰਦਾ ਹੈ।ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਦਿਆਰਥੀ ਭਲਾਈ ਨੇ ਬਾਹਰੀ ਆਡਿਟ ਪਾਰਟਨਰ ਕੁਆਲਿਟੀ ਆਸਟਰੀਆ ਸੈਂਟਰਲ ਏਸ਼ੀਆ ਪ੍ਰਾਈਵੇਟ ਲਿਮਟਿਡ ਦੁਆਰਾ ਨਿਯੁੱਕਤ ਇੱਕ ਕੁਆਲਿਟੀ ਆਡੀਟਰ ਦੁਆਰਾ ਕਰਵਾਏ ਗਏ ਆਡਿਟ ਵਿੱਚ ਯੂਨੀਵਰਸਿਟੀ ਦੇ ਬਾਰੀਕੀ ਨਾਲ ਕੀਤੇ ਗਏ ਮੁਲਾਂਕਣ ਅਤੇ ਪ੍ਰਕਿਰਿਆ ਬਾਰੇ ਦੱਸਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਅਕਾਦਮਿਕ ਭਾਈਚਾਰੇ ਲਈ ਇੱਕ ਅਨੁਕੂਲ ਅਤੇ ਸਿਹਤਮੰਦ ਮਾਹੌਲ ਪੈਦਾ ਕਰਨ ਵਿੱਚ ਸਭ ਤੋਂ ਅੱਗੇ ਰਹਿੰਦਿਆਂ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਲਈ ਇੱਕ ਮਿਸਾਲ ਕਾਇਮ ਕਰਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …