Wednesday, July 3, 2024

ਸੀ.ਡੀ.ਪੀ.ਓ ਅਤੇ ‘ਮੁਸਕਾਨ’ ਨੇ ਮੌਕੇ ’ਤੇ ਪਹੁੰਚ ਕੇ ਰੁਕਵਾਇਆ ਬਾਲ ਵਿਆਹ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅੰਮ੍ਰਿਤਸਰ ਅਰਬਨ-2 ਸ੍ਰੀਮਤੀ ਮੀਨਾ ਦੇਵੀ ਨੇ ਸਥਾਨਕ ਮੋਹਕਮਪੁਰਾ ਇਲਾਕੇ ਵਿੱਚ 14 ਸਾਲ ਦੀ ਲੜਕੀ ਦਾ ਉਸ ਦੇ ਮਾਪਿਆਂ ਵਲੋਂ ਕੀਤਾ ਜਾ ਰਿਹਾ ਵਿਆਹ ਮੌਕੇ ‘ਤੇ ਪਹੁੰਚ ਕੇ ਰੋਕ ਦਿੱਤਾ।ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਐਤਵਾਰ ਨੂੰ ਉਨਾਂ ਨੂੰ ਸੂਚਨਾ ਮਿਲੀ ਕਿ ਮੋਹਕਮਪੁਰਾ ਵਿਖੇ 14-15 ਸਾਲ ਦੀ ਲੜਕੀ ਪਿੰਕੀ ਦਾ ਬਾਲ ਵਿਆਹ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਉਹਨਾਂ ਇਸ ਸਬੰਧੀ ਸਬੰਧਤ ਸਰਕਲ ਦੇ ਸੁਪਰਵਾਈਜ਼ਰ ਸ੍ਰੀਮਤੀ ਪੂਜਾ ਅਤੇ ਸਬੰਧਤ ਥਾਣਾ ਅਫ਼ਸਰ ਨੂੰ ਫੋਨ ‘ਤੇ ਇਸ ਦੀ ਜਾਣਕਾਰੀ ਦੇ ਕੇ ਮੌਕੇ ’ਤੇ ਪਹੁੰਚਣ ਲਈ ਕਿਹਾ।ਉਨਾਂ ਦੱਸਿਆ ਕਿ ਉਹ ਆਪ ਗੈਰ ਸਰਕਾਰੀ ਸੰਸਥਾ ਮੁਸਕਾਨ ਦੇ ਮੈਂਬਰਾਂ ਨੂੰ ਨਾਲ ਲੈ ਕੇ ਮੌਕੇ ‘ਤੇ ਪੁੱਜੀ ਅਤੇ ਦੇਖਿਆ ਕਿ ਫੋਨ ‘ਤੇ ਮਿਲੀ ਸੂਚਨਾ ਬਿਲਕੁੱਲ ਸਹੀ ਸੀ।ਬੱਚੀ ਦਾ ਵਿਆਹ ਉਨ੍ਹਾਂ ਪੁਲਿਸ ਦੀ ਮਦਦ ਨਾਲ ਇਹ ਵਿਆਹ ਰੋਕਿਆ ਅਤੇ ਲੜਕੀ ਨੂੰ ਸਟੇਟ ਆਫ਼ਟਰ ਕੇਅਰ ਹੋਮ ਅੰਮ੍ਰਿਤਸਰ ਵਿਖੇ ਭੇਜ ਦਿੱਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …