Wednesday, July 3, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਵਿਸ਼ੇਸ਼ ਹਵਨ ਨਾਲ ਹੋਇਆ ਐਨ.ਐਸ.ਐਸ ਕੈਂਪ ਦਾ ਸਮਾਪਨ

ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ 8 ਤੋਂ 15 ਜਨਵਰੀ,2024 ਤੱਕ ਆਯੋਜਿਤ ਐਨ.ਐਸ.ਐਸ ਕੈਂਪ ਦੇ ਸਮਾਪਨ ਸਮਾਰੋਹ ਮੌਕੇ ਵਿਸ਼ੇਸ਼ ਹਵਨ ਦਾ ਆਯੋਜਨ ਕੀਤਾ ਗਿਆ।ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਮੁੱਖ ਯਜਮਾਨ ਦੇ ਰੂਪ `ਚ ਅਤੇ ਡਾ. ਰਜੇਸ਼ ਡੀਨ ਫੈਕਲਟੀ ਆਫ਼ ਸੋਸ਼ਲ ਸਾਈਂਸਿਜ਼ ਐਂਡ ਆਰਟਸ ਸੰਯੋਜਕ ਐਨ.ਐਸ.ਐਸ ਅਤੇ ਮੁਖੀ ਸੋਸ਼ਿਆਲੋਜੀ ਅਤੇ ਹਿਸਟਰੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ ਮਹਿਮਾਨ ਦੇ ਰੂਪ `ਚ ਮੌਜ਼ੂਦ ਰਹੇ।ਸ਼੍ਰੀਮਤੀ ਬਲਬੀਰ ਕੌਰ ਬੇਦੀ, ਪ੍ਰਿੰਸੀਪਲ ਡਾ. ਪੱਲਵੀ ਸੇਠੀ ਅਤੇ ਆਰੀਆ ਸਮਾਜ ਤੋਂ ਵਿਸ਼ੇਸ਼ ਰੂਪ `ਚ ਆਏ ਜਵਾਹਰ ਲਾਲ ਮਹਿਰਾ, ਅਤੁਲ ਮਹਿਰਾ, ਸ਼੍ਰੀਮਤੀ ਰੇਨੂੰ ਘਈ ਨੇ ਇਸ ਪਵਿੱਤਰ ਯੱਗ `ਚ ਆਹੂਤੀਆਂ ਪਾਈਆਂ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਹਵਨ ਤੋਂ ਬਾਅਦ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਐਨ.ਐਸ.ਐਸ ਕੈਂਪ ਦੇ ਆਯੋਜਕਾਂ ਨੂੰ ਕੈਂਪ ਦੇ ਸਫ਼ਲ ਆਯੋਜਨ `ਤੇ ਵਧਾਈ ਦਿੱਤੀ।ਉਹਨਾਂ ਨੇ ਕਿਹਾ ਕਿ ਐਨ.ਐਸ.ਐਸ ਕੈਂਪ ਦਾ ਮੋਟੋ ਨੌਟ ਮੀ ਬੱਟ ਯੂ` ਆਰੀਆ ਸਮਾਜ ਦੇ ਪਵਿੱਤਰ ਨਿਯਮਾਂ ਤੋਂ ਪ੍ਰੇਰਿਤ ਹੈ, ਜਿਸ ਵਿੱਚ ਤੀਸਰੇ ਨਿਯਮ ਤੋਂ ਬਾਅਦ ਨਿਰਸਵਾਰਥ ਸਮਾਜ ਸੇਵਾ ਦੀ ਗੱਲ ਕੀਤੀ ਗਈ ਹੈ।ਇਸ ਮਗਰੋਂ 7 ਰੋਜ਼ਾ ਐਨ.ਐਸ.ਐਸ ਕੈਂਪ ਦੇ ਵਾਲੰਟੀਅਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਬੀ.ਕਾਮ ਸਮੈਸਟਰ 6ਵਾਂ ਦੀ ਵਿਦਿਆਰਥਣ ਸਮਾਈਲ ਮਹਾਜਨ ਨੂੰ ਬੈਸਟ ਕੈਂਪਰ ਅਤੇ ਕੁਮਾਰੀ ਪ੍ਰੀਤੀ ਨੂੰ ਹਾਰਡਵਰਕਿੰਗ ਕੈਂਪਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ, ਪ੍ਰੋ. ਡਾ. ਰਜੇਸ਼ ਕੁਮਾਰ ਨੇ ਆਪਣੇ ਸੰਬੋਧਨ `ਚ ਇਸ ਵਿਸ਼ੇਸ਼ ਕੈਂਪ ਦੇ ਸਫਲ ਆਯੋਜਨ `ਤੇ ਸਾਰਿਆਂ ਨੂੰ ਸ਼ੂੱਭਕਾਮਨਾਵਾਂ ਦਿੱਤੀਆਂ।ਅੰਤ `ਚ ਸੁਦਰਸ਼ਨ ਕਪੂਰ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਇਸ 7 ਰੋਜ਼ਾ ਕੈਂਪ ਦੇ ਸਮਾਪਨ `ਤੇ ਆਯੋਜਿਤ ਹਵਨ ਯੱਗ ਲਈ ਵਧਾਈ ਦਿੱਤੀ।
ਮੌਕੇ ਡਾ. ਅਨੀਤਾ ਨਰੇਦਰ ਡੀਨ ਕਮਿਊਨਿਟੀ ਡਿਵੈਲਪਮੈਂਟ ਇਨੀਸ਼ੀਏਟਿਵਜ਼, ਪ੍ਰੋ. ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ (ਐਨ.ਐਸ.ਐਸ ਪ੍ਰੋਗਰਾਮ ਅਫ਼ਸਰ), ਡਾ. ਸਾਹਿਲ ਗੁਪਤਾ, ਡਾ. ਪਲਵਿੰਦਰ ਸਿੰਘ, ਪੋ੍ਰ. ਹਰਦੀਪ ਸਿੰਘ, ਪ੍ਰੋ. ਅਕਸ਼ਿਕਾ ਸਹਿਤ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਅਤੇ ਐਨ.ਐਸ.ਐਸ ਵਾਲੰਟੀਅਰ ਮੌਜ਼ੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …