Monday, July 8, 2024

ਗੁਰਦੁਆਰਾ ਕੋਠਾ ਸਾਹਿਬ ਜੋੜ ਮੇਲੇ ‘ਤੇ ਲਗਾਇਆ ਲੰਗਰ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਕੋਠਾ ਸਾਹਿਬ ਵੱਲਾ ਅੰਮ੍ਰਿਤਸਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ।6 ਫਰਵਰੀ ਤੋਂ ਸ਼ੁਰੂ ਹੋਏ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਦੇਸ਼ ਭਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਲੱਖਾਂ ਲੋਕ ਮੱਥਾ ਟੇਕਣ ਲਈ ਆਉਂਦੇ ਹਨ।ਮੇਲੇ ਵਿੱਚ ਆਈ ਸੰਗਤ ਲਈ ਵੱਖ-ਵੱਖ ਸੰੰਸਥਾਵਾਂ ਤੇ ਸੇਵਾਦਾਰਾਂ ਵਲੋਂ ਲੰਗਰ ਲਗਾਏ ਜਾਂਦੇ ਹਨ।
ਸਮਾਜ ਸੇਵਕ ਹਰਵਿੰਦਰ ਸਿੰਘ ਧੂਲਕਾ ਦੀ ਅਗਵਾਈ ‘ਚ ਜੋੜ ਮੇਲੇ ਦੌਰਾਨ ਲਗਾਏ ਗਏ ਨਿਊਟਰੀ ਬਰੈਡ ਦੇ ਲੰਗਰ ਦੀ ਪਿੰਡ ਦੇ ਨੌਜਵਾਨ ਤੇ ਹੋਰ ਪਤਵੰਤਿਆਂ ਨੇ ਸੇਵਾ ਕੀਤੀ।ਧੂਲਕਾ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਿੰਡ ‘ਤੇ ਬਹੁਤ ਹੀ ਅਪਾਰ ਕਿਰਪਾ ਹੈ ਤੇ ਪਿੰਡ ਦੇ ਲੋਕਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਮਾਈਆਂ ਰੱਬ ਰਜ਼ਾਈਆਂ ਤੇ ‘ਵੱਲਾ ਗੁਰੂ ਦਾ ਗੱਲਾ’ ਵਰ ਦਿੱਤਾ।ਅੱਜ ਵੀ ਉਹਨਾਂ ਦੀ ਕਿਰਪਾ ਨਾਲ ਪਿੰਡ ਖੁਸ਼ਹਾਲ ਵੱਸ ਰਿਹਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …