Wednesday, May 1, 2024

ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਟੈਕਨਾਲਿਜੀ ਵਿਖੇ ਜਾਇੰਟ ਕੈਂਪਸ ਪਲੇਸਮੈਂਟ

PPN0503201505

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ) – ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੁਆਰਾ ਵਿਸ਼ਵ ਪ੍ਰਸਿਧ ਕੰਪਨੀ ਟਾਮੀ ਹਿਲ ਫਿੱਗਰ ਲਈ ਜਾਇੰਟ ਕੈਂਪਸ ਪਲੇਸਮੈਂਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਅੇਮ. ਬੀ. ਏ,  ਬੀ ਐਸ ਸੀ (ਏ ਟੀ ਐਚ ਐਮ), ਬੀ. ਸੀ. ਏ, ਬੀ. ਕਾਮ, ਬੀ. ਬੀ. ਏ ਦੇ 300 ਵਿਦਿਆਰਥੀਆਂ  ਨੇ ਭਾਗ ਲਿਆ।ਇਹਨਾਂ ਵਿਚੋਂ 40 ਨੂੰ ਪ੍ਰੀ ਪਲੇਸਮੈਂਟ ਟਾਕ ਅਤੇ ਗਰੁਪ ਡਿਸਕਸ਼ਨ ਵਰਗੇ ਚੁਣੋਤੀਪੂਰਨ ਰਾਉਡਜ ਪਾਸ ਕਰਨ ਤੋਂ ਬਾਦ  ਸ਼ਾਰਟ ਲਿਸਟ ਕੀਤਾ ਗਿਆ। ਜਿਹਨਾਂ ਵਿਚੋਂ 12 ਵਿਦਿਆਰਥੀਆਂ ਨੂੰ ਅਖੀਰਲੇ  ਪਰਸਨਲ ਇੰਟਰਵਿਉ ਰਾਉਂਡ ਤੋਂ ਬਾਅਦ ਨੋਕਰੀ ਲਈ ਚੁਣਿਆ ਗਿਆ। ਜਿਹਨਾਂ ਵਿਚੋਂ ਸੀ ਕੇ ਡੀ ਦੇ 3 ਵਿਦਿਆਰਥੀ ਸਾਗਰ ਅਰੋੜਾ (ਐਮ ਬੀ ਏ), ਵਨੀਤਾ ਭਨੌਟ (ਐਮ ਬੀ ਏ), ਨਿਹਾਰਿਕਾ ਮਹਾਜਨ ( ਬੀ ਬੀ ਏ) ਨੂੰ ਟਾਮੀ ਹਿਲ  ਫਿਗਰ ਵਿੱਚ ਕਸਟਮਰ ਰਿਲੇਸ਼ਨ ਅਫਸਰ ਦੀ ਪੁਜੀਸ਼ਨ ਤੇ 2.50 ਤੇ 3.00 ਲੱਖ ਰੁਪਏ ਸਾਲਾਨਾ ਪੈਕੇਜ ਤੇ ਰਖਿਆ ਗਿਆ।ਬਾਕੀ ਚੁਣੇ ਗਏ ਵਿਦਿਆਰਥੀ ਗੁਰੁ ਨਾਨਕ ਦੇਵ ਯੁਨੀਵਰਸਿਟੀ,  ਅੰਮ੍ਰਿਤਸਰ ਕਾਲਜ ਆਫ ਇੰਜੀਨਿਅਰਿੰਗ ਐਂਡ ਟੈਕਨਾਲਿਜੀ, ਗਲੋਬਲ ਇੰਸਟੀਉਟ ਆਫ ਮੈਨੇਜਮੈਂਟ , ਹਿੰਦੂ ਕਾਲਜ ਅਤੇ ਸੰਤ ਬਾਬਾ ਭਾਗ ਸਿੰਘ ਇੰਸਟਿਉਟ ਆਫ ਇੰਜੀਨਿਅਰਿੰਗ ਐਂਡ ਟੈਕਨਾਲਿਜੀ ਤੋਂ ਸਨ।
ਟਾਮੀ ਹਿਲ ਫਿੱਗਰ ਲਾਇਫ ਸਟਾਇਲ ਬਰਾਂਡ ਜਿਵੇਂ ਸਪੋਰਟਸ ਵੇਅਰ, ਡੈਨਿਮ, ਫੁਟਵੇਅਰ ਆਦਿ ਵਿਚ ਬਹੁੁਚਰਚਿਤ ਅਤੇ 90 ਦੇਸ਼ਾਂ ਵਿਚ 1400 ਰਿਟੇਲ ਸਟੋਰਜ ਵਿਖੇ ਆਪਣਾ ਡਿਸਟਰੀਬਿਉਸ਼ਨ ਨੈਟ ਵਰਕ ਫੈਲਾ ਚੁਕੀ ਹੈ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਅਤੇ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਇਸ ਮੋਕੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਟਾਮੀ ਹਿਲ ਫਿਗਰ ਦਾ ਧੰਨਵਾਦ ਪ੍ਰਗਟ ਕੀਤਾ।
ਮੈਂਬਰ ਇੰਚਾਰਜ ਡਾ: ਬਲਜਿੰਦਰ ਸਿੰਘ ਅਤੇ ਪ੍ਰਿ: ਡਾ: ਅੇਚ. ਅੇਸ. ਸੰਧੂ ਨੇ ਹੈਡ ਪਲੇਸਮੈਂਟ ਸ: ਪਰਮਜੀਤ ਸਿੰਘ ਮੱਕੜ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਗੇ ਵੀ ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਅਜਿਹੀ ਅੰਤਰ ਰਾਸ਼ਟਰੀ ਕੰਪਨੀਆਂ ਨੂੰ ਵਿਦਿਆਰਥੀਆਂ ਦੀ ਪਲੇਸਮੈਟ ਲਈ ਬੁਲਾਉਂਦਾ ਰਹੇਗਾ।ਟਾਮੀ ਹਿਲ ਫਿੱਗਰ ਦੇ ਮਿ: ਮਨਪ੍ਰੀਤ ਸਿੰਘ ਢੋਢੀ ਏਰੀਆ ਮੈਨੇਜਰ, ਪੰਜਾਬ ਅਤੇ ਮਿ. ਗੁਰਪ੍ਰੀਤ ਸਿੰਘ ਸੀਨੀਅਰ ਮੈਨੇਜਰ, ਲੁਧਿਆਣਾ ਨੇ ਸੀ ਕੇ ਡੀ ਕਾਲਜ ਦਾ ਧੰਨਵਾਦ ਪ੍ਰਗਟਾਇਆ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply