Tuesday, May 21, 2024

ਮੰਤਰੀ ਰਣੀਕੇ ਨੇ ਅਟਾਰੀ ਹਲਕੇ ਦੀਆਂ ਪੰਚਾਇਤਾਂ ਨੂੰ ਦਿੱਤੇ 1.15 ਲੱਖ ਦੇ ਚੈੱਕ

ਕੈਪਸ਼ਨ - ਹਲਕਾ ਅਟਾਰੀ ਦੀਆਂ ਪੰਚਾਇਤਾਂ ਨੂੰ ਚੈੱਕ ਭੇਂਟ ਕਰਦੇ ਹੋਏ ਮੰਤਰੀ ਗੁਲਜਾਰ ਸਿੰਘ ਰਣੀਕੇ।
ਕੈਪਸ਼ਨ – ਹਲਕਾ ਅਟਾਰੀ ਦੀਆਂ ਪੰਚਾਇਤਾਂ ਨੂੰ ਚੈੱਕ ਭੇਂਟ ਕਰਦੇ ਹੋਏ ਮੰਤਰੀ ਗੁਲਜਾਰ ਸਿੰਘ ਰਣੀਕੇ।

ਛੇਹਰਟਾ, 25 ਮਾਰਚ (ਨੋਬਲ) – ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵਲੋਂ ਹਲਕਾ ਅਟਾਰੀ ਹੇਠ ਆਉਂਦੀਆਂ 26 ਪੰਚਾਇਤਾਂ ਨੂੰੰ ਪਿੰਡਾਂ ਦੇ ਵਿਕਾਸ ਦੇ ਕੰਮ ਕਰਵਾਉਣ ਲਈ ਇਕ ਕਰੌੜ ਪੰਦਰਾਂ ਲੱਖ ਰੁਪਏ ਦੇ ਚੈੱਕ ਭੇਂਟ ਕੀਤੇ ਗਏ, ਜਿਨ੍ਹਾਂ ਵਿਚ ਘਰਿੰਡਾ, ਡੰਡੇ, ਕਾਉਂਕੇ, ਭਡਿਆਰ, ਮੰਡਿਆਲਾ, ਤਾਜੇ ਚੱਕ, ਲੱਧੇਵਾਲ, ਲੋਹਰੀਮੱਲ, ਬਾਸਰਕੇ ਗਿੱਲਾਂ, ਦਾਉਂਕੇ, ਰਣਗੜ੍ਹ, ਇੱਬਣ ਕਲਾਂ, ਚੀਚਾ, ਵਰਪਾਲ, ਵਰਪਾਲ ਖੁਰਦ, ਰਣੀਕੇ, ਫੋਜਾ ਸਿੰਘ ਵਾਲਾ, ਗਿਲ ਵਰਪਾਲ ਆਦਿ ਸ਼ਾਮਲ ਹਨ।ਇਸ ਮੋਕੇ ਤੇ ਬੀ.ਡੀ.ਓ ਅਟਾਰੀ ਸੁਬੇਗ ਸਿੰਘ ਗਿੱਲ, ਹਰਦੇਵ ਸਿੰਘ ਲਾਲੀ ਚੇਅਰਮੈਨ ਮਾਰਕਿਟ ਕਮੇਟੀ, ਸਤਨਾਮ ਸਿੰਘ ਲੋਹਰੀਮੱਲ, ਸਰਪੰਚ ਲਖਵੰਤ ਸਿੰਘ, ਗੁਰਸ਼ਰਨ ਸਿੰਘ ਗੋਲਡੀ, ਮੀਤ ਚੇਅਰਮੈਨ ਮਨਦੀਪ ਸਿੰਘ ਗਿੱਲ, ਦਰਬਾਰਾ ਸਿੰਘ, ਸਰਪੰਚ ਦਿਲਬਾਗ ਸਿੰਘ, ਸਰਪੰਚ ਪ੍ਰੇਮ ਸਿੰਘ ਤਾਜੇਚੱਕ, ਐਸ.ਈ.ਪੀ.ਓ ਤਜਿੰਦਰ ਸਿੰਘ ਛੀਨਾ, ਸਰਪੰਚ ਅਜਮੇਰ ਸਿੰਘ ਘਰਿੰਡੀ, ਅੰਮ੍ਰਿਤਪਾਲ ਸਿੰਘ ਸੰਧੂ, ਸਰਪੰਚ ਗੁਰਿੰਦਰ ਸਿੰਘ, ਸਰਪੰਚ ਕਸ਼ਮੀਰ ਸਿੰਘ ਭਕਨਾ, ਸਰਪੰਚ ਕਰਤਾਰ ਸਿੰਘ ਅਟਾਰੀ, ਸਰਪੰਚ ਹਰਜੀਤ ਸਿੰਘ ਅਟੱਲਗੜ, ਸਰਪੰਚ ਸਤਵਿੰਦਰ ਸਿੰਘ ਢੌਡੀਵਿੰਡ, ਹਰਵਿੰਦਰ ਸਿੰਘ ਤੋ ਇਲਾਵਾ ਕਈ ਹੋਰ ਪਿੰਡਾਂ ਦੇ ਸਰਪੰਚ ਮੋਜੂਦ ਸਨ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply