
ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)- ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਥ ਵੀਰਾਂਗਨਾਂਏਂ ਇਕਾਈ ਬਠਿੰਡਾ ਵੱਲੋਂ ਆਰਥਿਕ ਤੌਰ ‘ਤੇ ਕਮਜੋਰ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜਾਉਣ ਲਈ ਸੰਸਥਾਂ ਮੈਂਬਰਾਂ ਵੱਲੋਂ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ। ਇਹ ਟਿਊਸ਼ਨ ਸੈਂਟਰ ਸੁਖਜੀਤ ਕੌਰ ਪਤਨੀ ਕੌਰ ਸਿੰਘ ਦੀ ਰਿਹਾਇਸ਼ ਗਲੀ ਨੰ:10/2, ਪਰਸ ਰਾਮ ਨਗਰ, ਬਠਿੰਡਾ ਵਿਖੇ ਖੋਲਿਆ ਗਿਆ ਜਿੱਥੇ ਗੁਰਲੀਨ, ਸੁਖਪਾਲ, ਪ੍ਰੇਮ ਅਤੇ ਰੁਪਿੰਦਰ ਕੌਰ ਟੀਚਰਾਂ ਵੱਲੋਂ ਐਲ ਕੇ ਜੀ ਤੋਂ ਲੈ ਕੇ 10 ਵੀਂ ਜਮਾਤ ਦੇ 30 ਬੱਚਿਆਂ ਨੂੰ ਟਿਊਸ਼ਨ ਪੜਾਈ ਜਾਵੇਗੀ। ਇਸ ਤੋਂ ਇਲਾਵਾ ਸੰਸਥਾ ਵਲੰਟੀਅਰਾਂ ਵੱਲੋਂ ਇਸ ਨਵੇਂ ਟਿਊਸ਼ਨ ਸੈਂਟਰ ਅਤੇ ਇੱਕ ਪਹਿਲਾਂ ਤੋਂ ਚੱਲ ਰਹੇ ਟਿਊਸ਼ਨ ਸੈਂਟਰਾਂ ਦੇ 57 ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਸ਼ਹਿਰੀ ਕਮੇਟੀ ਮੈਂਬਰ ਯੂਥ ਵੀਰਾਂਗਨਾਂਏਂ ਸ਼ੀਲਾ ਵਧਵਾ ਨੇ ਬੱਚਿਆਂ ਨੂੰ ਟਿਊਸ਼ਨ ਪੜਨ ਸਬੰਧੀ ਹਦਾਇਤਾਂ ਦੱਸੀਆਂ ਅਤੇ ਉਨਾਂ ਕਿਹਾ ਕਿ ਜੇਕਰ ਹੋਰ ਵੀ ਬੱਚੇ ਟਿਊਸ਼ਨ ਪੜਣਾ ਚਾਹੁੰਦੇ ਹਨ ਤਾਂ ਉਕਤ ਸੈਂਟਰ ਇੰਚਾਰਜਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸੱਤਿਆ ਗੋਇਲ, ਸ਼ਹਿਰੀ ਕਮੇਟੀ ਮੈਂਬਰ ਯੂਥ ਵੈਲਫੇਅਰ ਫੈਡਰੇਸ਼ਨ ਜਗਜੀਤ ਸਿੰਘ, ਮਨੋਜ ਕੁਮਾਰ, ਰੇਸ਼ਮ ਸਿੰਘ, ਸ਼ਹਿਰੀ ਕਮੇਟੀ ਮੈਂਬਰ ਯੂਥ ਵੀਰਾਂਗਨਾਂਏਂ ਚਰਨਜੀਤ ਕੌਰ, ਏਰੀਆ ਕਮੇਟੀ ਇੰਚਾਰਜ ਸੁਖਵਿੰਦਰ ਕੌਰ, ਵਲੰਟੀਅਰਾਂ ਸੁਖਵੀਰ ਕੌਰ, ਮੋਨਿਕਾ ਰਾਣੀ ਤੋਂ ਇਲਾਵਾ ਹੋਰ ਵਲੰਟੀਅਰਾਂ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media