Saturday, September 21, 2024

ਨਹੀ ਬਹੁੜੀ ਸਰਕਾਰ ਤਾਂ ਦੁਖੀ ਧਰਮਪੁਰਾ ਵਾਸੀਆਂ ਆਪ ਅਰੰਭੇ ਉਪਰਾਲੇ

PPN1906201502

ਬਟਾਲਾ, 19 ਜੂਨ (ਨਰਿੰਦਰ ਬਰਨਾਲ) – ਬਟਾਲਾ ਸਹਿਰ ਦੀ ਮਸ਼ਹੂਰ ਕਲੌਨੀ ਧਰਮ ਪੁਰਾ ਵਿਖੇ ਜੇਕਰ ਸੀਵਰੇਜ ਦੀ ਵਿਵਸਥਾ ਨੂੰ ਵੇਖਿਆ ਜਾਵੇ ਤਾਂ ਹਰ ਪਾਸੇ ਲੀਕ ਹੋਏ ਸੀਵਰੇਜ ਆਪ ਦਾ ਸਵਾਗਤ ਕਰਨਗੇ।ਈ.ਐਸ.ਆਈ ਡਿਸਪੈਂਸਰੀ ਤੇ ਸਰਕਾਰੀ ਹਸਪਤਾਲ ਦੇ ਬਾਹਰਵਾਰ ਵਿਵੱਸਥਾ ਇਸ ਤਰ੍ਹਾਂ ਦੀ ਹੈ ਕਿ ਦੁਕਾਨਾਂ ਵਾਲੇ ਨਿੱਤ ਹੀ ਕਮੇਟੀ ਘਰ ਵਿੱਚ ਲਿਖਤੀ ਸ਼ਿਕਾਇਤਾਂ ਕਰਕੇ ਹਾਰ ਚੁੱਕੇ ਹਨ, ਪਰ ਦਿਨ-ਬ-ਦਿਨ ਕਾਲੌਨੀ ਦੇ ਵਾਸੀ ਇਸ ਚਿੰਤਾ ਵਿੱਚ ਹਨ, ਕਿ ਕਿਤੇ ਕੋਈ ਭਿਆਨਕ ਬਿਮਾਰੀ ਕਾਰਨ ਕਾਲੌਨੀ ਵਾਸੀਆਂ ਦਾ ਨੁਕਾਸਾਨ ਕਰ ਦੇਵੇ।
ਸ਼ਨੀ ਮੰਦਿਰ ਦੇ ਸਾਹਮਣੇ ਅਜਮੇਰ ਸਿੰਘ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਘਰਾਂ ਵਿੱਚ ਆਮ ਹੀ ਆ ਜਾਂਦਾ ਹੈ।ਗਲੀਆਂ ਵਿੱਚ ਫਿਰਦੇ ਸੀਵਰੇਜ ਦੇ ਗੰਦੇ ਪਾਣੀ ਤੋਂ ਬਚਾਉਣ ਲਈ ਬੱਚਿਆਂ ਨੂੰ ਘਰਾਂ ਵਿਚ ਹੀ ਤਾੜੀ ਰੱਖਣਾ ਕਾਲੌਨੀ ਵਾਸੀਆਂ ਦੀ ਜਰੂਰਤ ਬਣ ਗਿਆ ਹੈ।
ਇੰਨਾਂ ਹਾਲਾਤਾਂ ਤੋਂ ਦੁਖੀ ਹੋ ਕੇ ਹੁਣ ਇਸ ਸੀਵਰੇਜ ਤੋਂ ਨਿਜ਼ਾਤ ਪਾਉਣ ਲਈ ਕਾਲੌਨੀ ਵਾਸੀਆਂ ਨੇ ਆਪ ਹੀ ਉਗਰਾਈ ਕਰਕੇ ਸੀਵਰੇਜ ਪਾਉਣ ਦਾ ਮੰਨ ਬਣਾ ਲਿਆ ਹੈ ਤਾਂ ਜੋ ਇਲਾਕੇ ਨੂੰ ਕੁੱਝ ਰਾਹਤ ਮਿਲ ਸਕੇ।ਕਾਲੌਨੀ ਵਿੱਚਲੇ ਸੀਵਰੇਜ ਪ੍ਰਬੰਧ ਨੂੰ ਸੁਧਾਰਨ ਮੌਕੇ ਅਜਮੇਰ ਸਿੰਘ ਤੋਂ ਇਲਾਵਾ ਸੁਰਿੰਦਰ ਕੁਮਾਰ, ਬਿਕਰਮਜੀਤ ਸਿੰਘ, ਸੁਖਨਿੰਦਰ ਸਿੰਘ, ਬਲਬੀਰ ਕੌਰ, ਰਾਜਵੀਰ ਕੌਰ, ਕਾਂਤਾ ਕੁਮਾਰੀ, ਦਰਸ਼ਨ ਲਾਲ, ਸ਼ਾਮ ਲਾਲ, ਤੇ ਅਨੀਤਾ ਵਾਸੀ ਧਰਮਪੁਰਾ ਮੌਜੂਦ ਸਨ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply