Saturday, September 21, 2024

ਵਿੱਦਿਆ ਵੀ ਕਮਾਲ, ਨਾਲ ਸਿੱਖੀ ਦੀ ਸੰਭਾਲ ਐਵਾਰਡ ਦਿੱਤੇ ਗਏ

ਉੱਚ ਪਦਵੀ ‘ਤੇ ਪਹੁੰਚ ਕੇ ਵੀ ਸਿੱਖੀ ਸੰਭਾਲਣ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜਿਆਦਾ ਖੁਸ਼ੀ ਮਿਲਦੀ ਹੈ – ਭਾਈ ਗੁਰਇਕਬਾਲ ਸਿੰਘ

PPN1906201503

ਅੰਮ੍ਰਿਤਸਰ, 19 ਜੂਨ (ਪ੍ਰੀਤਮ ਸਿੰਘ) – 350 ਸਾਲ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਥਾਪਨਾ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਨੂੰ ਸਮਰਪਿੱਤ ਭਲਾਈ ਕੇਂਦਰ ਵਿੱਖੇ ਦੋ ਦਿਨ ਦੀ ਜਪ ਤਪ ਲੜੀਆਂ ਚਲਾਈਆਂ ਗਈਆਂ ਅਤੇ ਸ਼ਾਮ ਦੇ ਕੀਰਤਨ ਦੀਵਾਨ ਵੀ ਸਜਾਏ ਗਏ। ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਹਾਜ਼ਰੀ ਭਰੀ ਅਤੇ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਰਵੇਲ ਸਿੰਘ, ਗਿਆਨੀ ਅਮਰਜੀਤ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇੇ ਸ੍ਰੀ ਅਨੰਦਪੁਰ ਸਾਹਿਬ ਦੇ ਵਡਮੁੱਲੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ।
ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ਭਲਾਈ ਕੇਂਦਰ ਵਿਖੇ ਦੋ ਦਿਨਾਂ ਦੇ ਸਮਾਗਮਾਂ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਵਿੱਚ ਉਹਨਾਂ ਬੱਚੇ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਗੁਰਸਿੱਖੀ ਵਿੱਚ ਰਹਿ ਕੇ, ਰੋਮਾਂ ਦੀ ਬੇਅਦਬੀ ਨਹੀਂ ਕੀਤੀ ਅਤੇ ਉੱਚ ਵਿਦਿਆ ਜਿਵੇ ਕਿ ਆਈ. ਏੇ. ਐਸ., ਆਈ. ਪੀ. ਐਸ., ਪੀ. ਸੀ. ਐਸ.( ਜੇ. ਯੂ. ਡੀ.), ਪੀ. ਪੀ. ਐਸ., ਐਮ.ਡੀ., ਐਮ. ਬੀ. ਬੀ. ਐਸ. ਵਰਗੀਆਂ ਉੱਚ ਕੋਟੀ ਦੀਆਂ ਵਿਦਿਆ ਦੀ ਪੜਾਈ ਕਰਦੇ ਹੋਏ ਕਲਗੀਆਂ ਵਾਲੇ ਦੀ ਬਖਸ਼ੀ ਹੋਈ ਸਿੱਖੀ ਨੂੰ ਸੰਭਾਲ ਕੇ ਰੱਖਿਆ ਹੈ।ਉਹਨਾਂ ਬੱਚੇ ਬੱਚੀਆਂ ਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ‘ਵਿਦਿਆ ਵੀ ਕਮਾਲ, ਨਾਲ ਸਿੱਖੀ ਦੀ ਸੰਭਾਲ ਐਵਾਰਡ’ ਅਤੇ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਪਤਿਤਪੁਣੇ ਨੂੰ ਰੋਕਣ ਦਾ ਭਾਈ ਸਾਹਿਬ ਵੱਲੋਂ ਇਹ ਨਿਵੇਕਲਾ ਉਪਰਾਲਾ ਸਲਾਘਾਯੋਗ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਇਸ ਮੌਕੇ ਸਿੰਘ ਸਾਹਿਬ ਗਿ. ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ) ਗਿ. ਅਮਰਜੀਤ ਸਿੰਘ, ਗਿ. ਰਵੇਲ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਵੀ ਭਾਈ ਸਾਹਿਬ ਜੀ ਨੂੰ ਵਧਾਈ ਦਿੱਤੀ।ਇਸ ਸਮਾਗਮ ਵਿੱਚ ਸ਼ਹਿਰਾਂ ਪਿੰਡਾਂ ਦੀਆਂ ਸੰਗਤਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply