Wednesday, July 3, 2024

ਸਾਬਕਾ ਰਾਸ਼ਟਰਪਤੀ ਤੇ ਵਿਗਿਆਨੀ ਡਾ. ਕਲਾਮ ਨੂੰ ਸਵੇਰ ਦੀ ਸਭਾ ‘ਚ ਸ਼ਰਧਾਂਜ਼ਲੀ ਭੇਂਟ

kalam

ਬਟਾਲਾ, 30 ਜੁਲਾਈ (ਨਰਿੰਦਰ ਸਿੰਘ ਬਰਨਾਲ)- ਸਥਾਨਕ ਸ਼ਹਿਰ ਦੇ ਨਜਦੀਕ ਪਿੰਡ ਬੱਲੂਆਣਾ ਵਿਖੇ ਸਥਾਪਿਤ ਪੀ.ਕੇ ਐਸ ਇੰਟਰਨੈਸ਼ਨਲ ਸਕੂਲ ਵਿਖੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਵਿਗਿਆਨੀ ‘ਭਾਰਤ ਰਤਨ’ ਏ.ਪੀ.ਜੇ ਅਬਦੁਲ ਕਲਾਮ ਜੋ ਕਿ ਸਵਰਗ ਸਿਧਾਰ ਗਏ ਸਨ ਉਨ੍ਹਾਂ ਦੀ ਯਾਦ ਵਿਚ ਸਕੂਲ ਵਿਚ ਸਵੇਰੇ ਦੀ ਸਭਾ ਵਿਖੇ ਦੋ ਮਿੰਟ ਦਾ ਮੋਨਵਰਤ ਧਾਰ ਕੇ ਸ਼ਰਧਾਜ਼ਲੀ ਭੇਂਟ ਕੀਤੀ ਗਈ ਅਤੇ ਸਕੂਲ ਦੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਟਾਫ਼ ਵਲੋਂ ਉਨ੍ਹਾਂ ਦੀਆਂ ਦੇਸ਼ ਦੀਆ ਪ੍ਰਾਪਤੀਆਂ ਬਾਰੇ ਬੱਚਿਆਂ ਵਿਚ ਚਾਨਣਾ ਪਾਇਆ ਗਿਆ। ਇਸ ਦੇ ਨਾਲ ਹੀ ਪੰਜਾਬ ਵਿਚ ਹੋਏ ਅੱਤਵਾਦੀ ਹਮਲੇ ਬਾਰੇ ਅਫਸੋਸ ਜ਼ਾਹਿਰ ਵੀ ਕੀਤਾ ਗਿਆ, ਇਸ ਦੀ ਸਖ਼ਤ ਨਿੰਦਾ ਵੀ ਕੀਤੀ ਗਈ, ਇਸ ਹਮਲੇ ਵਿਚ ਬੇਕਸੂਰ ਮਾਰੇ ਗਏ ਲੋਕਾਂ ਨੂੰ ਵੀ ਸ਼ਰਧਾਜ਼ਲੀ ਅਰਪਣ ਕੀਤੀ ਗਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply