Wednesday, July 3, 2024

ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ

ਸੌੜੀ ਸਿਆਸਤ ਲਈ ਨਹੀਂ, ਲੋੜਵੰਦਾਂ ਦੀ ਸਹਾਇਤਾ ਲਈ ਲਾਏ ਜਾਣ ਖੂਨਦਾਨ ਕੈਂਪ- ਭੰਗਲਾਂ

PPN1108201517ਸਮਰਾਲਾ, 11 ਅਗਸਤ (ਪ. ਪ.)- ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ) ਸਮਰਾਲਾ ਦੀ ਮਾਸਿਕ ਇਕੱਤਰਤਾ ਫਰੰਟ ਦੇ ਪ੍ਰਧਾਨ ਕਮਾਂਡੈਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਥਾਨਕ ਭਾਈਚਾਰਕ ਜੱਥੇਬੰਦੀਆਂ ਤੋਂ ਇਲਾਵਾ ਖਮਾਣੋਂ ਇਕਾਈ ਤੇ ਮਾਛੀਵਾੜਾ ਇਕਾਈ (ਫਰੰਟ) ਸ਼ਾਮਲ ਹੋਏ। ਸਭ ਤੋਂ ਪਹਿਲਾਂ ਸ਼ਵਿੰਦਰ ਸਿੰਘ ਕਲੇਰ ਨੇ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ ਦੱਸਦਿਆਂ ਕਿਹਾ ਕਿ ਫਰੰਟ ਕੋਲ ਇਸ ਮਹੀਨੇ ਛੇ ਕੇਸ ਆਏ ਸਾਰੇ ਕੇਸ ਅਜੇ ਕਾਰਵਾਈ ਅਧੀਨ ਹਨ। ਜਨਰਲ ਸਕੱਤਰ ਜੋਗਿੰਦਰ ਸਿੰਘ ਜੋਸ਼ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਇਹ ਛੇ ਕੇਸ ਇਸ ਲਈ ਸੁਲਝਾਉਣ ਤੋਂ ਬਾਕੀ ਰਹਿ ਗਏ ਕਿਉਂਕਿ ਇਨ੍ਹਾਂ ਵਿਚ ਕਈ ਪੇਚੀਦਗੀਆ ਸਨ, ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਭ੍ਰਿਸ਼ਟਾਚਾਰ ਵਧਣ ਕਾਰਨ ਸਮਾਜ ਦਾ ਤਾਣਾ ਬਾਣਾ ਉਲਝ ਗਿਆ ਹੈ। ਮਹਿੰਦਰ ਸਿੰਘ ਖਮਾਣੋਂ ਇਕਾਈ ਨੇ ਅੰਧ-ਵਿਸ਼ਵਾਸ ਬਾਰੇ ਬੋਲਦਿਆ ਕਿਹਾ ਕਿ ਇਹ ਤਾਂ ਸਾਡੇ ਖ਼ੂਨ ਵਿਚ ਰਚ ਗਈ ਹੈ ਜੋ ਭ੍ਰਿਸ਼ਟਾਚਾਰ ਹੈ, ਸਮਾਜ ਨੂੰ ਅੰਧ-ਵਿਸ਼ਵਾਸੀ ਦੇ ਹਨੇਰੇ ਵਿਚ ਲਿਆਉਣਾ ਇਸ ਨੂੰ ਕਲੰਕਤ ਕਰਨਾ ਹੈ। ਸੁਖਵਿੰਦਰ ਸਿੰਘ ਮਾਛੀਵਾੜਾ ਇਕਾਈ ਨੇ ਵੀ ਅੰਧ ਵਿਸ਼ਵਾਸ ਦਾ ਖੰਡਨ ਕਰਦਿਆਂ ਕਿਹਾ ਕਿ ਸਮਾਜ ਨੂੰ ਇਸ ਵਿਚੋਂ ਕੱਢਣ ਲਈ ਤਰਕਸ਼ੀਲਤਾ ਦੀ ਲੋੜ ਹੈ ਤੇ ਵਿਗਿਆਨਕ ਗਜ਼ਾਂ ਨਾਲ ਮਾਪਣ ਦੀ ਲੋੜ ਹੈ। ਜੰਗ ਸਿੰਘ ਭੰਗਲਾਂ ਨੇ ਚਿੰਤਾ ਜਾਹਰ ਕੀਤੀ ਕਿ ਸਾਡੇ ਦੇਸ਼ ਦਾ ਬੁਰਾ ਹਾਲ ਹੈ ਜਿੱਥੇ ਸਿਆਸਤ ਦਾ ਟੂਰਨਾਮੈਂਟ ਹੁੰਦਾ ਹੋਵੇ ਜਿਵੇਂ ਖ਼ੂਨਦਾਨ ਦੇ ਨਾਉਂ ਤੇ ਝਾੜ ਸਾਹਿਬ ਵਿਖੇ ਹੋਇਆ ਹੈ, ਖ਼ੂਨਦਾਨ ਦੀ ਭਾਵਨਾ ਹੋਣੀ ਚਾਹੀਦੀ ਸੀ ਨਾ ਕਿ ਸਿਆਸੀ ਅਖਾੜਾ ਬਣਨਾ ਚਾਹੀਦਾ ਹੈ। ਭੁਪਿੰਦਰ ਸਿੰਘ ਮੁੰਡੀ ਨੇ ਕਿਹਾ ਕਿ ਬਾਬਿਆਂ ਨੂੰ ਪੂਜਣ ਦੀ ਬਜਾਇ ਜਾਨਿਸਾਰ ਫੌਜੀਆਂ ਨੂੰ ਪੂਜਣਾ ਚਾਹੀਦਾ ਹੈ ਜਦ ਕਿ ਸਾਡਾ ਮੀਡੀਆ ਬਾਬਿਆਂ ਦੀ ਪ੍ਰਸੰਸ਼ਾ ਵਿਚ ਲੱਗਿਆ ਹੋਇਆ ਹੈ।ਕਮਾਂਡੈਟ ਰਸ਼ਪਾਲ ਸਿੰਘ ਨੇ ਚਿੰਤਾ ਪ੍ਰਗਟ ਕੀਤੀ ਕਿ ਸਮਰਾਲੇ ਦਾ ਕਾਫੀ ਸਮੇਂ ਤੋਂ ਕੋਈ ਵਿਕਾਸ ਨਹੀਂ ਹੋ ਰਿਹਾ, ਪਾਣੀ ਦਾ ਨਿਕਾਸ ਤਾਂ ਬਿਲਕੁਲ ਨਹੀਂ ਹੋ ਰਿਹਾ।ਸਿਆਸਤ ਪਾਣੀ ਦੇ ਨਿਕਾਸ ਬਾਰੇ ਰੋੜਾ ਬਣ ਜਾਂਦੀ ਹੈ, ਕੰਮ ਉੱਥੇ ਦਾ ਉੱਥੇ ਹੀ ਰੁਕ ਜਾਂਦਾ ਹੈ।ਉਨ੍ਹਾਂ ਹੋਰ ਕਿਹਾ ਕਿ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਹਰ ਪ੍ਰਕਾਰ ਦੇ ਭ੍ਰਿਸ਼ਟਾਚਾਰ ਬਾਰੇ ਜਗਰੂਕ ਕਰੋ, ਆਪਣੀ ਤਾਕਤ ਵਧਾਓ ਬੁਲਾਰਿਆਂ ਵਿਚ ਗੁਰਦਿਆਲ ਸਿੰਘ ਨੀਲੋਂ ਤੇ ਬਲਦੇਵ ਸਿੰਘ ਖਮਾਣਂੋ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਰਾਜਿੰਦਰ ਸਿੰਘ, ਦਰਸ਼ਨ ਸਿੰਘ ਕੰਗ, ਕੇਵਲ ਕ੍ਰਿਸ਼ਨ, ਸ਼ੇਰ ਸਿੰਘ ਦਿਆਲਪੁਰਾ, ਨਛੱਤਰ ਸਿੰਘ ਤੇ ਰਣਜੀਤ ਸਿੰਘ, ਕਾਮਰੇਡ ਜਸਵੰਤ ਸਿੰਘ, ਮਹਿੰਦਰ ਸਿੰਘ ਬਿਲਾਸਪੁਰ, ਸੁਰਜੀਤ ਸਿੰਘ ਐਸ.ਐਸ.ਪੀ (ਰਿਟਾ.), ਨੰਦ ਸਿੰਘ ਚਹਿਲਾਂ, ਬਲਬੀਰ ਸਿੰਘ, ਲਾਭ ਸਿੰਘ, ਦੇਸਰਾਜ, ਅੰਗ੍ਰੇਜ ਸਿੰਘ, ਪ੍ਰਿਤਪਾਲ ਸਿੰਘ ਭਗਵਾਨਪੁਰਾ, ਮਨਜੀਤ ਕੌਰ ਤੇ ਰਵਿੰਦਰ ਕੌਰ ਸ਼ਾਮਲ ਹੋਈਆਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply